ਧੂ-ਧੂ ਕੇ ਸੜੀ ਫੋਮ ਦੀ ਫੈਕਟਰੀ, ਉੱਠੀਆਂ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ

Latest Update

ਹਰਿਆਣਾ ਦੇ ਸੋਨੀਪਤ ‘ਚ ਗੋਹਾਨਾ ਰੋਡ ‘ਤੇ ਪਿੰਡ ਰਤਨਗੜ੍ਹ ‘ਚ ਸਥਿਤ ਫੋਮ ਮੈਟਰੈੱਸ ਬਣਾਉਣ ਵਾਲੀ ਫੈਕਟਰੀ ‘ਚ ਮੰਗਲਵਾਰ ਸ਼ਾਮ ਕਰੀਬ 5 ਵਜੇ ਭਿਆਨਕ ਅੱਗ ਲੱਗ ਗਈ। ਗੋਦਾਮ ਵਿੱਚ ਅੱਗ ਕੁਝ ਸਮੇਂ ਵਿੱਚ ਹੀ ਭੜਕ ਗਈ। ਅੱਗ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ। ਅੱਗ ‘ਤੇ ਕਾਬੂ ਪਾਉਣ ਲਈ ਸੋਨੀਪਤ, ਰੋਹਤਕ, ਪਾਣੀਪਤ ਅਤੇ ਝੱਜਰ ਤੋਂ 24 ਫਾਇਰ ਟੈਂਡਰ ਪਹੁੰਚੇ ਹਨ। ਅੱਗ ਲੱਗਣ ਕਾਰਨ ਇੱਕ ਗੋਦਾਮ ਸੜ ਕੇ ਸੁਆਹ ਹੋ ਗਿਆ। ਰਾਤ 9 ਵਜੇ ਤੱਕ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ।ਪ੍ਰਭੂ ਨਗਰ ਵਾਸੀ ਅਸ਼ਵਨੀ ਸ਼ਰਮਾ ਅਤੇ

ਉਸ ਦੇ ਜਾਣਕਾਰ ਰਾਕੇਸ਼ ਦੀ ਪਿੰਡ ਰਤਨਗੜ੍ਹ ਵਿੱਚ ਐਪੈਕਸ ਫੋਮ ਲਿਮਟਿਡ ਨਾਂ ਦੀ ਗੱਦੇ ਬਣਾਉਣ ਦੀ ਫੈਕਟਰੀ ਹੈ। ਫੈਕਟਰੀ ਦੇ ਨਾਲ ਹੀ ਗੱਦੇ ਰੱਖਣ ਲਈ ਗੋਦਾਮ ਹੈ। ਮੰਗਲਵਾਰ ਸ਼ਾਮ ਕਰੀਬ 5 ਵਜੇ ਗੋਦਾਮ ‘ਚ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਵਧਦਾ ਦੇਖ ਕੇ ਮੁਲਾਜ਼ਮਾਂ ਨੇ ਹਾਦਸੇ ਬਾਰੇ ਮਾਲਕਾਂ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।ਇਸ ਤੋਂ ਬਾਅਦ ਸੋਨੀਪਤ ਤੋਂ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ।

ਜ਼ਿਲ੍ਹੇ ਭਰ ਵਿੱਚੋਂ 18 ਵਾਹਨ ਭੇਜੇ ਗਏ ਸਨ। ਇਸ ਦੇ ਬਾਵਜੂਦ ਅੱਗ ਵਧਦੀ ਦੇਖ ਕੇ ਰੋਹਤਕ, ਸਾਂਪਲਾ, ਝੱਜਰ, ਬਹਾਦਰਗੜ੍ਹ ਅਤੇ ਪਾਣੀਪਤ ਤੋਂ ਛੇ ਗੱਡੀਆਂ ਮੰਗਵਾਉਣੀਆਂ ਪਈਆਂ। ਰਾਤ 8:30 ਵਜੇ ਤੱਕ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਜ਼ਿਲ੍ਹਾ ਫਾਇਰ ਅਫ਼ਸਰ ਯਾਸੀਨ ਖ਼ਾਨ ਦੀ ਟੀਮ ਅੱਗ ’ਤੇ ਕਾਬੂ ਪਾਉਣ ਵਿੱਚ ਰੁੱਝੀ ਹੋਈ ਸੀ, ਜਦੋਂਕਿ ਪੁਲੀਸ ਥਾਣਾ ਇੰਚਾਰਜ ਅਰੁਣ ਕੁਮਾਰ ਆਪਣੀ ਟੀਮ ਸਮੇਤ ਲੋਕਾਂ ਨੂੰ ਬਾਹਰ ਕੱਢਣ ਅਤੇ ਅੱਗ ਬੁਝਾਊ ਵਿਭਾਗ ਦੀ ਮਦਦ ਕਰਨ ਵਿੱਚ ਰੁੱਝੇ ਹੋਏ ਸਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *