ਬਾਬੇ ‘ਤੇ ਲਗਾਏ ਔਰਤ ਨੇ ਇਹ ਵੱਡੇ ਇਲਜ਼ਾਮ

Latest Update

ਸ਼ਹਿਰ ਦੇ ਸੰਤ ਨਗਰ ਇਲਾਕੇ ਵਿੱਚ ਸਥਿਤ ਸ਼ਿਵ ਸ਼ਕਤੀ ਮੰਦਿਰ ‌ਵਿਖੇ ਦੇਰ ਸ਼ਾਮ ਮੰਦਰ ਦੇ ਮਹੰਤ ਦੇ ਸਮਰਥਕਾਂ ਉੱਤੇ ਮੰਦਰ ਨਾਲ ਸੰਬੰਧਿਤ ਗੌਸ਼ਾਲਾ ਦੇ ਕਮੇਟੀ ਮੈਂਬਰਾਂ ਵਿਚਕਾਰ ਜੰਮ ਕੇ ਬਵਾਲ ਹੋਇਆ, ਜਿੱਥੇ ਗਉਸ਼ਾਲਾ ਦੇ ਪ੍ਰਬੰਧਕਾਂ ਅਤੇ ਮੰਦਰ ਵਿੱਚ ਆਉਣ ਵਾਲੀਆਂ ਮਹਿਲਾਂ ਸ਼ਰਧਾਲੂਆਂ ਦਾ ਦੋਸ਼ ਹੈ ਕਿ ਮੰਦਰ ਵਿੱਚ ਕੁਝ ਨਸ਼ਾ ਕਰਨ ਵਾਲੇ ਨੌਜਵਾਨਾਂ ਆਉਂਦੇ ਹਨ ਅਤੇ ਮੰਹਤ ਵੀ ਗਲਤ ਅਵਸਥਾ ਵਿੱਚ ਮੰਦਰ ਵਿੱਚ ਫਿਰਦੇ ਹਨ ਜਿਸ ਕਾਰਨ ਉਹ ਇਨ੍ਹਾਂ ਮਹੰਤਾਂ ਨੂੰ ਮੰਦਰ ਵਿੱਚ ‌ ਨਹੀਂ ਰਹਿਣ ਦੇਣਾ ਚਾਹੁੰਦੇ।

ਅੱਜ ਉਹਨਾਂ ਵੱਲੋਂ ਮਹੰਤ ਨੂੰ ਜਾਣ ਲਈ ਕਿਹਾ ਗਿਆ ਤੇ ਮੰਦਰ ਵਿੱਚ ਤਾਲੇ ਲਗਾ ਦਿੱਤੇ ਗਏ ਤਾਂ ਇਹ ਨੌਜਵਾਨ ਆ ਕੇ ਹੰਗਾਮਾ ਕਰਨ ਲੱਗ ਪਏ ਹਨ। ਦੂਜੇ ਪਾਸੇ ਮਹੰਤ ਦੇ ਸਮਰਥਕਾਂ ਦਾ ਦੋਸ਼ ਹੈ ਕੀ ਮਹੰਤ ਨਾਲ ਮਾਰ ਕੁਟਾਈ ਕਰਕੇ ਜ਼ਬਰਦਸਤੀ ਤਾਲੇ ਲਗਾਏ ਗਏ ਹਨ ਅਤੇ ਉਸ ਨੂੰ ਮੰਦਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ, ਜਦਕਿ ਇਹ ਸਰਾਸਰ ਗਲਤ ਹੈ। ਇਸ ਲਈ ਉਹਨਾਂ ਨੇ ਦੇਰ ਸ਼ਾਮ ਮਹੰਤ ਨੂੰ ਇਨਸਾਫ ਦਵਾਉਣ ਲਈ ਡਾਕਖਾਨਾ ਚੌਂਕ ਵਿੱਚ ਧਰਨਾ ਲਗਾਇਆ ਹੈ। ਉਥੇ ਹੀ ਐਸਐਚਓ ਥਾਣਾ ਸਦਰ ਨੇ ਦੇਰ ਰਾਤ ਜਾ ਕੇ ਮੰਦਰ ਦੇ ਤਾਲੇ ਖੁਲ੍ਹਵਾ ਅਤੇ ਧਰਨਾ ਖਤਮ ਕਰਵਾਇਆ। ਮੰਦਰ ਵਿੱਚ ਆਉਂਦੀ ਇੱਕ ਮਹਿਲਾ ਸ਼ਰਧਾਲੂ ਸੁਨੀਤਾ ਅਤੇ ਗਉਸ਼ਾਲਾ ਪ੍ਰਬੰਧਕ ਕਮੇਟੀ ਦੇ ਰੁਦਰ ਸ਼ਰਮਾ ਨੇ ਕਿਹਾ

ਕਿ ‌ਮੰਦਰ ਵਿੱਚ ਕੁਝ ਸਿਗਰੇਟ ਪੀਣ ਵਾਲੇ ਨੌਜਵਾਨਾਂ ਆਉਂਦੇ ਹਨ। ਮੰਦਰ ਦੀ ਮਰਿਆਦਾ ਦੇ ਚਲਦਿਆਂ ਇਹ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਇਸ ਲਈ ਉਹਨਾਂ ਮਹੰਤ ਨੂੰ ਇਥੋਂ ਜਾਣ ਲਈ ਕਿਹਾ ਸੀ ਪਰ ਮਹੰਤ ਦੇ ਸਮਰਥਕਾਂ ਵੱਲੋਂ ਇਕ ਔਰਤ ਨਾਲ ਮਾਰ ਕੁਟਾਈ ਕੀਤੀ ਗਈ ਜਿਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ਪਰ ਪੁਲਿਸ ਨੇ ਕੁਛ ਨਹੀਂ ਕੀਤਾ। ਮਹਿਲਾ ਸ਼ਰਧਾਲੂ ਸੁਨੀਤਾ ਅਨੁਸਾਰ ਮਹੰਤ ਅਤੇ ਉਸਦੇ ਸਾਥੀ ਗਲਤ ਅਵਸਥਾ ਵਿੱਚ ਮੰਦਰ ਵਿੱਚ ਘੁੰਮਦੇ ਹਨ ਇਸ ਲਈ ਉਹ ਇਹਨਾਂ ਨੂੰ ਮੰਦਰ ਵਿੱਚ ਨਹੀਂ ਰਹਿਣ ਦੇਣਗੇ ਅਤੇ ਇਥੇ ਇਕ ਪੁਜਾਰੀ ਦੀ ਵਿਵਸਥਾ ਕਰਨ ਦੀ ਮੰਗ ਕਰ ਰਹੇ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *