ਹੁਣ Chandigarh ’ਚ ਨਹੀਂ ਚੱਲਣਗੀਆਂ Punjab Roadways ਦੀਆਂ ਬੱਸਾਂ..!

Latest Update

ਪੀਆਰਟੀਸੀ ਅਤੇ ਪਨਬੱਸ ਦੀਆਂ ਬੱਸਾਂ ਹੁਣ ਚੰਡੀਗੜ੍ਹ ’ਚ ਐਂਟਰ ਨਹੀਂ ਕਰਨਗੀਆਂ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਪੀਆਰਟੀਸੀ ਮੁਲਾਜ਼ਮਾਂ ਤੇ ਪਨਬੱਸ ਮੁਲਾਜ਼ਮਾਂ ਵੱਲੋਂ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ  ਹੁਣ ਉਹਨਾਂ ਦੀਆਂ ਬੱਸਾਂ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਕਰਨਗੀਆਂ ਜੇਕਰ ਕਿਸੇ ਸਵਾਰੀ ਨੇ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਚੰਡੀਗੜ੍ਹ ਜਾਣਾ ਜਾਂ ਫਿਰ ਚੰਡੀਗੜ੍ਹ ਤੋਂ

ਪੰਜਾਬ ਦੇ ਕਿਤੇ ਵੀ ਕੋਨੇ ’ਚ ਜਾਣਾ ਹੈ ਤਾਂ ਉਸ ਨੂੰ ਮੋਹਾਲੀ ਤੋਂ ਸਰਵਿਸ ਦਿੱਤੀ ਜਾਵੇਗੀ ਅਤੇ ਨਾ ਹੀ ਚੰਡੀਗੜ੍ਹ ਹੁਣ ਬੱਸਾਂ ਨੂੰ ਲਜਾਇਆ ਜਾਵੇਗਾ।ਜਥੇਬੰਦੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੀਟੀਯੂ ਨੇ ਜੋ ਉਹਨਾਂ ਨਾਲ ਕਿਲੋ ਮੀਟਰ ਐਗਰੀਮੈਂਟ ਕੀਤਾ ਸੀ ਨਾ ਤਾਂ ਉਸ ਨੂੰ ਹਜੇ ਤੱਕ ਰੀਨਿਊ ਕੀਤਾ ਗਿਆ ਹੈ ਅਤੇ ਵੱਧ ਕਿਲੋਮੀਟਰਾਂ ਤੇ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ 43 ਬੱਸ ਸਟੈਂਡ ਦੀ ਫੀਸ ਵੀ ਕਿਤੇ ਵਧੇਰੀ ਵਸੂਲੀ ਜਾ ਰਹੀ ਹੈ ਜਦਕਿ ਪੰਜਾਬ ਹਰਿਆਣਾ ਹਿਮਾਚਲ ਚ ਵੀ ਇੰਨੀ ਫੀਸ ਨਹੀਂ ਲਈ ਜਾਂਦੀ ਇਸ ਤੋਂ ਇਲਾਵਾ

ਸੀਟੀਯੂ ਵਲੋਂ ਬੱਸਾਂ ਦੇ ਟਾਈਮ ਟੇਬਲ ’ਚ ਵੀ ਮਨਮਾਨੀ ਕੀਤੀ ਜਾ ਰਹੀ ਹੈ।ਇਨ੍ਹਾਂ ਦਾ ਕਹਿਣਾ ਹ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਅਸੀਂ ਕਿਸੇ ਵੀ ਸਰਕਾਰੀ ਬੱਸ ਨੂੰ ਚੰਡੀਗੜ੍ਹ ਡੀਪੂ ’ਚ ਨਹੀਂ ਜਾਣ ਦੇਵਾਂਗੇ। ਜੇਕਰ ਜਲਦ ਕਾਰਵਾਈ ਨਹੀਂ ਹੋਈ ਤਾਂ ਫਿਰ ਚੰਡੀਗੜ੍ਹ ਦੀਆਂ ਬੱਸ ਨੂੰ ਵੀ ਪੰਜਾਬ ਚ ਵੜਨ ਤੋਂ ਰੋਕ ਦਿੱਤਾ ਜਾਵੇਗਾ।ਪਰ ਇਸ ਕਾਰਨ ਸਵਾਰੀਆਂ ਜਰੂਰ ਪਰੇਸ਼ਾਨ ਹੋ ਰਹੀਆਂ ਨੇ ਜਿਨਾਂ ਨੇ ਚੰਡੀਗੜ੍ਹ ਤੋਂ ਪੰਜਾਬ ਕਿਸੇ ਵੀ ਕੋਨੇ ਤੇ ਜਾਣਾ ਤੇ ਉਸ ਨੂੰ ਹੁਣ ਮੋਹਾਲੀ ਤੋਂ ਆ ਕੇ ਬੱਸ ਲੈਣੀ ਪੈ ਰਹੀ ਹੈ। ਇਥੋਂ ਤੱਕ ਕਿ ਪੰਜਾਬ ਤੋਂ ਆਈਆਂ ਸਵਾਰੀਆਂ ਨੂੰ ਵੀ ਮੋਹਾਲੀ ਤੋਂ ਚੰਡੀਗੜ੍ਹ ਜਾਣ ਲਈ ਆਟੋ ਰਿਕਸ਼ਾ ਜਾਂ ਕੋਈ ਹੋਰ ਸਾਧਨ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *