ਬਜ਼ੁਰਗ ਨੂੰ 3 ਲੱਖ ਦੇ ਕੇ ਲੁੱਟੇ 50 ਹਜ਼ਾਰ ਠੱਗ ਦੀ ਪੋਟਲੀ ਵਿੱਚੋਂ ਨਿਕਲੇ ਕੋਰੇ ਕਾਗਜ਼ !

Latest Update

ਮੁਕੇਰੀਆਂ ‘ਚ ਇੱਕ ਬਜ਼ੁਰਗ ਨਾਲ 50 ਹਜ਼ਾਰ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਨੇ ਆਪਣੇ ਨਾਲ ਹੋਈ ਠੱਗੀ ਬਾਰੇ ਪੁਲਿਸ ਨੂੰ ਵੀ ਜਾਣੂੰ ਕਰਵਾਇਆ ਹੈ, ਜਿਸ ‘ਤੇ ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਕਾਰਵਾਈ ਅਰੰਭ ਦਿੱਤੀ ਹੈ।’ਜਾਂ ਤਾਂ ਹੁਣ ਮੈਨੂੰ ਗੋਲੀ ਮਾਰ ਦਿਓ ਜਾਂ ਫਿਰ ਮੈਨੂੰ ਪੈਸੇ ਦੇ ਦਿਓ, ਮੈਂ ਘਰ ਨਹੀਂ ਜਾਣਾ’ ਇਹ ਭਾਵੁਕ ਬੋਲ ਉਸ ਬਜ਼ੁਰਗ ਦੇ ਹਨ, ਜਿਸ ਨੂੰ ਇੱਕ ਸ਼ਾਤਰ ਠੱਗ ਨੇ ਭਰੇ ਬੈਂਕ ਅੰਦਰ ਲੁੱਟ ਲਿਆ।

ਘਟਨਾ ਹੁਸ਼ਿਆਰਪੁਰ ਦੇ ਮੁਕੇਰੀਆਂ ਦੀ ਹੈ, ਜਿਥੇ ਭਾਰਤੀ ਸਟੇਟ ਬੈਂਕ ਆਫ ਇੰਡੀਆ (State Bank Of India) ਦੀ  ਬਰਾਂਚ ‘ਚ ਇੱਕ ਬਜ਼ੁਰਗ 50 ਹਜ਼ਾਰ ਰੁਪਏ ਲੈ ਕੇ ਬੈਠਾ ਸੀ, ਤਾਂ ਇਸ ਦੌਰਾਨ ਇੱਕ ਵਿਅਕਤੀ ਉਸ ਕੋਲ ਆ ਕੇ ਬੈਠਦਾ ਹੈ ਅਤੇ ਉਸ ਨੂੰ ਗੱਲਾਂ ਵਿੱਚ ਲਗਾ ਲੈਂਦਾ ਹੈ। ਇਸ ਦੌਰਾਨ ਗੱਲਾਂ-ਬਾਤਾਂ ਵਿੱਚ ਉਹ ਬਜ਼ੁਰਗ ਕੋਲ ਮੌਜੂਦ 50 ਹਜ਼ਾਰ ਰੁਪਏ ਲੈ ਲੈਂਦਾ ਹੈ ਅਤੇ ਝਾਂਸਾ ਦੇ ਕੇ 3 ਲੱਖ ਰੁਪਏ (ਨੋਟ ਰੂਪੀ ਕਾਗਜ਼) ਦੇ ਕੇ ਕਹਿੰਦਾ ਹੈ

ਕਿ ਉਹ ਪਹਿਲਾਂ ਤੁਹਾਡੇ ਵਾਲੇ 50 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੰਦਾ ਹੈ। ਪਰ ਜਦੋਂ ਉਹ 50 ਹਜ਼ਾਰ ਰੁਪਏ ਲੈ ਕੇ ਜਾਂਦਾ ਹੈਤਾਂ ਫਿਰ ਨਹੀਂ ਮੁੜਦਾ। ਜਦੋਂ ਕਾਫੀ ਦੇਰ ਤੱਕ ਵਿਅਕਤੀ ਨਹੀਂ ਆਉਂਦਾ ਤਾਂ ਬਜ਼ੁਰਗ ਜਦੋਂ ਉਕਤ ਕੱਪੜੇ ‘ਚ ਲਪੇਟੇ ਨੋਟਾਂ ਨੂੰ ਦੇਖਦਾ ਹੈ ਤਾਂ ਉਸ ਦੇ ਪੈਰਾਂ ਹੇਠੋਂ ਕਾਗਜ਼ ਦੇਖ ਕੇ ਜ਼ਮੀਨ ਖਿਸਕ ਗਈ। ਬਜ਼ੁਰਗ ਨੇ ਆਪਣੇ ਨਾਲ ਹੋਈ ਠੱਗੀ ਬਾਰੇ ਪੁਲਿਸ ਨੂੰ ਵੀ ਜਾਣੂੰ ਕਰਵਾਇਆ ਹੈ, ਜਿਸ ‘ਤੇ ਪੁਲਿਸ (Punjab Police) ਨੇ ਸੀਸੀਟੀਵੀ ਦੇ ਆਧਾਰ ‘ਤੇ ਕਾਰਵਾਈ ਅਰੰਭ ਦਿੱਤੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *