ਇਲੈਕਟ੍ਰੋਨਿਕ ਸ਼ੋਰੂਮ ’ਚੋਂ 4 ਲੱਖ ਤੋਂ ਵੱਧ ਦਾ ਸਮਾਨ ਚੋਰੀ , ਪਿਕਅੱਪ ਜੀਪ ਵਿਚ ਸਮਾਨ ਲੱਦ ਕੇ ਲੈ ਗਏ ਚੋਰ

Latest Update

ਸਥਾਨਕ ਰਾਹੋਂ ਰੋਡ ’ਤੇ ਸਥਿਤ ਮਾਡਰਨ ਇਲੈਕਟ੍ਰੋਨਿਕ ਸ਼ੋਅਰੂਮਵਿਚੋਂ ਅੱਜ ਤੜਕੇ ਚੋਰ 4 ਲੱਖ ਰੁਪਏ ਤੋਂ ਵੱਧ ਦਾ ਸਮਾਨ ਚੋਰੀ ਕਰਕੇ ਲੈ ਗਏ। ਇਲੈਕਟ੍ਰੋਨਿਕ ਸ਼ੋਅਰੂਮਦੇ ਮਾਲਕ ਗੁਰਜਿੰਦਰ ਸਿੰਘ ਤਨੇਜਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਆਪਣੀ ਦੁਕਾਨ ਨੂੰ ਤਾਲ਼ਾ ਲਗਾ ਕੇ ਗਏ ਸਨ ਅਤੇ ਅੱਜ ਜਦੋਂ ਉਨ੍ਹਾਂ ਸਵੇਰੇ ਆ ਕੇ ਦੇਖਿਆ ਤਾਂ ਸ਼ਟਰ ਨੂੰ ਲੱਗੇ ਤਾਲ਼ੇ ਟੁੱਟੇ ਹੋਏ ਸਨ। ਦੁਕਾਨ ਅੰਦਰ ਕਰੀਬ 15 ਬੈਟਰੀਆਂ, ਇਨਵਰਟਰ ਅਤੇ ਕੁਝ ਪੁਰਾਣੇ ਮੋਬਾਇਲ ਚੋਰੀ ਹੋ ਚੁੱਕੇ ਸਨ।

ਚੋਰ ਉਸਦੇ ਗੱਲ੍ਹੇ ’ਚੋਂ ਕਰੀਬ 5 ਤੋਂ 7 ਹਜ਼ਾਰ ਨਗਦ ਪਈ ਰਾਸ਼ੀ ਵੀ ਚੋਰੀ ਕਰਕੇ ਲੈ ਗਏ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਚੋਰ ਤੜਕੇ ਕਰੀਬ ਸਾਢੇ 3 ਵਜੇ ਪਿਕਅੱਪ ਜੀਪ ’ਤੇ ਆਏ ਜੋ ਕਿ ਕਰੀਬ 1 ਘੰਟਾ ਸ਼ੋਰੂਮ ਦੇ ਬਾਹਰ ਖੜ੍ਹੀ ਰਹੀ ਅਤੇ ਉਸ ਵਿਚ ਉਹ ਸਮਾਨ ਲੱਦ ਕੇ ਮੇਨ ਚੌਂਕ ਵੱਲ ਨੂੰ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਮਾਛੀਵਾੜਾ ਪੁਲਸ ਵੀ ਮੌਕੇ ’ਤੇ ਪੁੱਜੀ ਜਿਨ੍ਹਾਂ ਨੇ ਦੁਕਾਨ ਦਾ ਜਾਇਜ਼ਾ ਲਿਆ।

ਪੁਲਸ ਵਲੋਂ ਸੜਕਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਚੋਰੀ ਲਈ ਵਰਤੀ ਗਈ ਪਿਕਅੱਪ ਜੀਪ ਜਾਂ ਚੋਰਾਂ ਬਾਰੇ ਕੋਈ ਸੁਰਾਗ ਮਿਲ ਸਕੇ। ਸਥਾਨਕ ਰਾਹੋਂ ਰੋਡ ਜਿੱਥੇ ਕਿ ਰਾਤ ਨੂੰ ਵੀ ਆਵਾਜ਼ਾਈ ਲੱਗੀ ਰਹਿੰਦੀ ਹੈ ਅਤੇ ਜਦੋਂ ਚੋਰੀ ਹੋਈ ਉਸ ਸਮੇਂ ਵੀ ਕੁਝ ਲੋਕ ਇਸ ਸੜਕ ’ਤੇ ਸੈਰ ਕਰਦੇ ਨਜ਼ਰ ਆਏ ਪਰ ਚੋਰ ਬੇਖੌਫ਼ ਹੋ ਕੇ ਘਟਨਾ ਨੂੰ ਅੰਜ਼ਾਮ ਦਿੰਦੇ ਹੋਏ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *