ਟਿਊਸ਼ਨ ਜਾਣ ਤੋਂ ਬਚਣ ਵਾਸਤੇ ਬੱਚੇ ਨੇ ਬਣਾਇਆ ਅਜਿਹਾ ਬਹਾਨਾ, ਸੁਣ ਕੇ ਹੋਵੋਗੇ ਹੈਰਾਨ!

Latest Update

ਅਕਸਰ ਹੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ ਇਸੇ ਤਰ੍ਹਾਂ ਦੀ ਇਕ ਕਾਲ ਰਿਕਾਡਿੰਗ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।ਜਿਸਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਸਕੂਲੀ ਬੱਚੇ ਨੇ ਬਿਜਲੀ ਵਿਭਾਗ ਦੇ ਇਕ ਅਧਿਕਾਰੀ ਨੂੰ ਫੋਨ ਲਗਾਇਆ ਹੈ ਅਤੇ ਇਸ ਬੱਚੇ ਦਾ

ਕਹਿਣਾ ਹੈ ਕਿ ਜਦੋਂ ਉਸ ਦੇ ਟਿਊਸ਼ਨ ਦਾ ਟਾਈਮ ਹੋ ਜਾਵੇ ਤਾਂ ਉਸ ਸਮੇਂ ਇਨ੍ਹਾਂ ਦੇ ਵੱਲੋਂ ਬਿਜਲੀ ਦਾ ਕੱਟ ਲਗਾ ਦਿੱਤਾ ਜਾਵੇ ਤਾਂ ਜੋ ਇਸ ਦੇ ਮਾਂ ਬਾਪ ਇਸ ਨੂੰ ਟਿਊਸ਼ਨ ਤੇ ਨਾ ਭੇਜਣ ਇਸ ਗੱਲਬਾਤ ਦੌਰਾਨ ਸੁਣਿਆ ਜਾ ਸਕਦਾ ਹੈ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕੀ ਉਹ ਅਜਿਹਾ ਨਹੀਂ ਕਰ ਸਕਦੇ ਅਤੇ ਬਿਜਲੀ ਵਿਭਾਗ ਦੇ ਅਧਿਕਾਰੀ ਦੇ ਵੱਲੋਂ ਇਸ ਬੱਚੇ

ਨੂੰ ਕੁਝ ਹੋਰ ਬਹਾਨੇ ਵੀ ਦੱਸੇ ਜਾ ਰਹੇ ਹਨ ਜਿਸ ਦੇ ਨਾਲ ਉਹ ਟਿਊਸ਼ਨ ਜਾਣ ਤੋਂ ਬਚ ਸਕਦਾ ਹੈ ਪਰ ਦੂਸਰੇ ਪਾਸੇ ਬੱਚਾ ਵੀ ਇਹੋ ਕਹਿ ਰਿਹਾ ਹੈ ਕਿ ਜਦੋਂ ਤਕ ਬਿਜਲੀ ਨਹੀਂ ਜਾਵੇਗੀ ਉਸ ਸਮੇਂ ਤਕ ਇਸ ਦਾ ਕੋਈ ਵੀ ਬਹਾਨਾ ਨਹੀਂ ਚੱਲੇਗਾ।ਕਿਉਂਕਿ ਇਹ ਬਿਮਾਰੀ ਦਾ ਬਹਾਨਾ ਵੀ ਨਹੀਂ ਲਗਾ ਸਕਦਾ ਕਿਉਂਕਿ ਇਨ੍ਹਾਂ ਦੇ ਘਰ ਥਰਮਾਮੀਟਰ ਵੀ ਪਿਆ ਹੈ ਜਿਸ ਨਾਲ ਇਸ ਦਾ ਬੁਖਾਰ

ਚੈੱਕ ਕੀਤਾ ਜਾ ਸਕਦਾ ਹੈ ਇਸ ਕਾਲ ਰਿਕਾਰਡਿੰਗ ਦੇ ਵਿੱਚ ਇਨ੍ਹਾਂ ਦੀ ਕਾਫ਼ੀ ਜ਼ਿਆਦਾ ਗੱਲਬਾਤ ਹੁੰਦੀ ਹੈ ਅਤੇ ਹੁਣ ਇਹ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕੀ ਹੈ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਨੂੰ ਸੁਣਿਆ ਗਿਆ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਸਬੰਧੀ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ।ਕੁਝ ਲੋਕ ਹਾਸਰਸ ਭਰੇ ਕੁਮੈਂਟ ਕਰ ਰਹੇ ਹਨ

ਅਤੇ ਲੋਕਾਂ ਦੇ ਵੱਲੋਂ ਆਪਣੇ ਬਹਾਨੇ ਵੀ ਦੱਸੇ ਜਾ ਰਹੇ ਹਨ ਕਿਉਂਕਿ ਅਕਸਰ ਹੀ ਜਦੋਂ ਬੱਚੇ ਸਕੂਲ ਜਾਂ ਟਿਊਸ਼ਨ ਤੇ ਨਾ ਜਾਣਾ ਪਸੰਦ ਕਰਦੇ ਹੋਣ ਤਾਂ ਉਸ ਸਮੇਂ ਉਨ੍ਹਾਂ ਦੇ ਵੱਲੋਂ ਬਹਾਨੇ ਬਣਾਏ ਜਾਂਦੇ ਹਨ ਅਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪਣੇ ਬਚਪਨ ਦੇ ਵਿੱਚ ਇਸ ਪ੍ਰਕਾਰ ਦੀਆਂ ਸ਼ਰਾਰਤਾਂ ਕੀਤੀਆਂ ਜਾਂਦੀਆਂ ਹਨ ਜਿਸ ਨੂੰ ਕੁਮੈਂਟਾਂ ਦੇ ਜ਼ਰੀਏ ਲੋਕ ਦੂਸਰਿਆਂ ਦੇ ਨਾਲ ਵੀ ਸਾਂਝਾ ਕਰਦੇ ਹਨ ਇਸ ਕਾਲ ਰਿਕਾਰਡਿੰਗ ਨੂੰ ਸੁਣਨ ਤੋਂ ਬਾਅਦ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *