ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ।ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਲੜਕਾ ਜੋ ਸਬ ਇੰਸਪੈਕਟਰ ਦਾ ਪੇਪਰ ਦੇਣ ਲਈ ਆਇਆ ਸੀ ਉਸ ਨੇ ਸਿਰ ਦੇ ਵਿਚ ਇਕ ਵਿੱਗ ਲਗਾਈ ਹੋਈ ਸੀ ਭਾਵ ਨਕਲੀ ਵਾਲ ਲਗਾਏ ਗਏ ਸੀ ਅਤੇ ਇਨ੍ਹਾਂ
ਨਕਲੀ ਵਾਲਾਂ ਦੇ ਹੇਠਾਂ ਕੁਝ ਅਜਿਹੀ ਤਕਨੀਕ ਲਗਾਈ ਗਈ ਸੀ ਜਿਸ ਨਾਲ ਉਹ ਹੋਈ ਸੀ ਪੇਪਰਾਂ ਵਿੱਚ ਨਕਲ ਕਰ ਰਿਹਾ ਸੀ ਇਸ ਦੇ ਨਾਲ ਹੀ ਇਸ ਨੇ ਆਪਣੇ ਕੰਨਾਂ ਦੇ ਵਿੱਚ ਇੰਨੇ ਜ਼ਿਆਦਾ ਛੋਟੇ ਹੈੱਡਫੋਨ ਲਗਾਏ ਹੋਏ ਸੀ ਕਿ ਇਹ ਖ਼ੁਦ ਵੀ ਇਨ੍ਹਾਂ ਹੈੱਡਫੋਨ ਨੂੰ ਨਹੀਂ ਕੱਢ ਪਾ ਰਿਹਾ ਸੀ ਜਿਸ ਨੂੰ ਵੇਖਣ ਤੋਂ ਬਾਅਦ ਚੈਕਿੰਗ ਕਰਨ ਵਾਲੇ ਅਧਿਕਾਰੀ ਵੀ ਦੰਗ ਰਹਿ ਗਏ। ਜਾਣਕਾਰੀ
ਮੁਤਾਬਕ ਜਦੋਂ ਇਸ ਨੌਜਵਾਨ ਉੱਤੇ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਇਸ ਉਤੇ ਸ਼ੱਕ ਹੋਇਆ ਤਾਂ ਉਸ ਤੋਂ ਬਾਅਦ ਇਸ ਦੀ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਇਸ ਦੀ ਇੱਕ ਵੀਡਿਓ ਬਣਾਈ ਗਈ ਅਤੇ ਸੋਸ਼ਲ ਮੀਡੀਆ ਉੱਤੇ ਪਾਈ ਜਾ ਚੁੱਕੀ ਹੈ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ
ਹਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾ ਕੰਮ ਨਹੀਂ ਹੈ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹਿੰਦੇ ਹਨ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਪੇਪਰਾਂ ਦੇ ਵਿੱਚ ਨਕਲ ਕੀਤੀ ਜਾਂਦੀ ਹੈ।ਅੱਜ ਦੇ ਸਮੇਂ ਵਿਚ ਤਕਨੀਕ ਕਾਫ਼ੀ ਜ਼ਿਆਦਾ ਵਧ ਚੁੱਕੀ ਹੈ ਜਿਸ ਕਾਰਨ ਕੁਝ ਲੋਕਾਂ ਦੇ ਵਲੋਂ ਗਲਤ ਤਰੀਕੇ ਨਾਲ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਈ ਵਾਰ ਇਕ ਵਿਅਕਤੀ ਦੀ ਗਲਤੀ ਬਹੁਤੇ ਲੋਕਾਂ ਦੇ ਲਈ ਮੁਸ਼ਕਲ ਬਣ ਜਾਂਦੀ ਹੈ ਕਿਉਂਕਿ ਜਦੋਂ
ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਉਸ ਤੋਂ ਬਾਅਦ ਕਈ ਪੇਪਰ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਜਿਹੜੇ ਲੋਕ ਮਿਹਨਤ ਕਰਕੇ ਇਨ੍ਹਾਂ ਪੇਪਰਾਂ ਦੇ ਵਿੱਚ ਬੈਠਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਪਾਸ ਕਰ ਲੈਣਗੇ ਪਰ ਅਜਿਹੀਆਂ ਘਟਨਾਵਾਂ ਤੋਂ ਬਾਅਦ ਕਈ ਪੇਪਰ ਰੱਦ ਹੋ ਜਾਂਦੇ ਹਨ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਸਾਂਝਾ ਕਰ ਸਕਦੇ ਹੋ।