ਇਸ ਬੰਦੇ ਨੂੰ ਮਾਰ ਕੇ ਸਹੀ ਕੀਤਾ ਜਾਂ ਗ਼ਲਤ?ਵੱਡਾ ਸਵਾਲ

Latest Update

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬੇਅਦਬੀਆਂ ਹੋ ਰਹੀਆਂ ਹਨ ਜਿਸ ਕਾਰਨ ਮਾਹੌਲ ਕਾਫੀ ਜਗ੍ਹਾ ਖਰਾਬ ਹੁੰਦਾ ਜਾ ਰਿਹਾ ਹੈ ਕਾਫੀ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਪਰ ਫਿਰ ਵੀ ਸਰਕਾਰਾਂ ਦੇ ਵੱਲੋਂ ਕਿਸੇ ਵੀ ਪ੍ਰਕਾਰ ਦਾ ਕੋਈ ਸਹੀ ਫ਼ੈਸਲਾ ਨਹੀਂ ਲਿਆ ਜਾਂਦਾ ਜਿਸ ਕਾਰਨ ਦਿੱਕਤਾਂ ਕਾਫ਼ੀ ਜ਼ਿਆਦਾ ਵਧ ਰਹੀਆਂ ਹਨ।

ਪਿਛਲੇ ਦਿਨਾਂ ਦੇ ਵਿੱਚ ਵੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਵਿਅਕਤੀ ਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਇਸ ਨੂੰ ਜਾਨੋਂ ਮਾਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਮੰਨਣਾ ਸੀ ਕਿ ਇਸ ਨੂੰ ਨਹੀਂ ਮਾਰਿਆ ਜਾਣਾ ਚਾਹੀਦਾ ਸੀ ਬਲਕਿ ਇਸ ਦੇ ਕੋਲੋਂ ਪੁੱਛ ਗਿੱਛ ਹੋਣੀ ਚਾਹੀਦੀ ਸੀ।ਇਸ ਤੋਂ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਆਉਂਦਾ ਹੈ

ਜੋ ਕਪੂਰਥਲਾ ਦੇ ਗੁਰੂ ਘਰ ਦੇ ਵਿੱਚ ਵਾਪਰਿਆ ਇਥੇ ਵੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦੱਸਿਆ ਗਿਆ ਕੀ ਇਸ ਨੂੰ ਵੀ ਜਾਨੋਂ ਮਾਰ ਦਿੱਤਾ ਗਿਆ ਪਰ ਬਾਅਦ ਵਿੱਚ ਪੁਲੀਸ ਪ੍ਰਸ਼ਾਸਨ ਨੇ ਇਹ ਖ਼ਬਰ ਦਿੱਤੀ ਕਿ ਇਹ ਵਿਅਕਤੀ ਇੱਥੇ ਸਿਰਫ਼ ਚੋਰੀ ਕਰਨ ਦੇ ਲਈ ਆਇਆ ਸੀ ਲੋਕਾਂ ਦੇ ਵੱਲੋਂ ਅਜਿਹੇ ਮਾਮਲਿਆਂ ਦੇ ਵਿੱਚ ਆਪੋ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ।

ਸ੍ਰੀ ਦਰਬਾਰ ਸਾਹਿਬ ਦੇ ਵਿਚ ਜੋ ਬੇਅਦਬੀ ਹੋਈ ਹੈ ਉਸ ਮਾਮਲੇ ਦੇ ਵਿੱਚ ਜਿਹੜੇ ਲੋਕਾਂ ਦਾ ਇਹ ਕਹਿਣਾ ਹੈ ਕਿ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਸੀ ਬਲਕਿ ਉਸ ਨੂੰ ਮਾਰਿਆ ਨਹੀਂ ਜਾਣਾ ਸੀ ਤਾਂ ਸਵਾਲ ਇਥੇ ਖੜ੍ਹਾ ਹੁੰਦਾ ਹੈ ਕਿ ਪਹਿਲਾਂ ਵੀ ਬੇਅਦਬੀ ਕਰਨ ਵਾਲੇ ਬਹੁਤ ਸਾਰੇ ਲੋਕ ਸ਼ਰ੍ਹੇਆਮ ਘੁੰਮ ਰਹੇ ਹਨ।ਜਿਨ੍ਹਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ

ਇਸ ਦੇ ਨਾਲ ਹੀ ਕੁਝ ਦੋਸ਼ੀਆਂ ਨੂੰ ਫੜਿਆ ਵੀ ਗਿਆ ਹੈ ਤਾਂ ਹੁਣ ਤੱਕ ਕਿਹੜੇ ਮੁੱਖ ਦੋਸ਼ੀਆਂ ਨੂੰ ਫੜਿਆ ਗਿਆ ਹੈ ਭਾਵ ਅਜੇ ਤੱਕ ਉਨ੍ਹਾਂ ਦੇ ਦੁਆਰਾ ਕਿਸੇ ਪ੍ਰਕਾਰ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਤਾਂ ਇੱਥੇ ਵੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲੀਸ ਦੇ ਵੱਲੋਂ ਇਸ ਦੋਸ਼ੀ ਨੂੰ ਫੜਨ ਤੋਂ ਬਾਅਦ ਇਸ ਦੇ ਕੋਲੋਂ ਕੋਈ ਪੁੱਛ ਗਿੱਛ ਕੀਤੀ

ਜਾਂਦੀ ਜਾਂ ਫਿਰ ਮੁੱਖ ਦੋਸ਼ੀਆਂ ਨੂੰ ਫੜਿਆ ਜਾਂਦਾ ਇਸ ਤੋਂ ਇਲਾਵਾ ਕਪੂਰਥਲਾ ਦੇ ਵਿਚ ਮਾਰੇ ਗਏ ਵਿਅਕਤੀ ਨੂੰ ਕੁਝ ਲੋਕ ਮੰਦਬੁੱਧੀ ਦੱਸ ਰਹੇ ਸੀ ਪਰ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਬੇਅਦਬੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੋਸ਼ੀ ਵਿਅਕਤੀ ਨੂੰ ਮੰਦਬੁੱਧੀ ਹੀ ਦੱਸਿਆ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਅਤੇ ਲਗਾਤਾਰ ਬਹੁਤ ਸਾਰੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ।

Leave a Reply

Your email address will not be published. Required fields are marked *