ਸਿੱਧੂ ਮੂਸੇ ਵਾਲੇ ਨੇ ਸੁਖਬੀਰ ਬਾਦਲ ਨੂੰ ਦਿੱਤਾ ਠੋਕਵਾਂ ਜਵਾਬ

Latest Update

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਬਿਲਕੁੱਲ ਨਜ਼ਦੀਕ ਹਨ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਸਿਆਸਤ ਕਾਫ਼ੀ ਜਗ੍ਹਾ ਗਰਮਾਈ ਹੋਈ ਹੈ ਰੋਜ਼ਾਨਾ ਹੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਪੰਜਾਬ ਦੇ ਲੋਕਾਂ ਉੱਤੇ ਵੀ ਕਾਫ਼ੀ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ ਜਿਵੇਂ ਜਿਵੇਂ ਵੋਟਾਂ ਨਜ਼ਦੀਕ ਆ ਰਹੀਆਂ ਹਨ ਉਵੇਂ ਹੀ ਬਹੁਤ

ਸਾਰੇ ਮੁੱਦੇ ਵੀ ਸਾਹਮਣੇ ਆ ਰਹੇ ਹਨ ਅਕਸਰ ਅਸੀਂ ਦੇਖਦੇ ਹਾਂ ਕਿ ਸਿਆਸੀ ਲੀਡਰਾਂ ਦੇ ਵੱਲੋਂ ਇੱਕ ਦੂਸਰੇ ਉੱਤੇ ਤੰਜ ਕੱਸੇ ਜਾਂਦੇ ਹਨ ਪੰਜਾਬ ਦੇ ਵਿੱਚ ਦੋ ਚਾਰ ਪਾਰਟੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਕਾਫੀ ਜ਼ਿਆਦਾ ਦਬਦਬਾ ਹੈ।ਜਿਨ੍ਹਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਸ਼ਾਮਿਲ ਹਨ ਇਨ੍ਹਾਂ ਨੇ ਪੰਜਾਬ ਦੇ ਉੱਤੇ ਕਾਫੀ ਲੰਬਾ ਸਮਾਂ ਰਾਜ ਕੀਤਾ ਹੈ ਪਰ ਅੱਜ ਦੇ ਸਮੇਂ ਵਿੱਚ ਪੰਜਾਬ ਦੇ

ਹਾਲਾਤ ਜੋ ਖ਼ਰਾਬ ਹੋਏ ਹਨ ਉਹ ਇਨ੍ਹਾਂ ਦੋਨਾਂ ਪਾਰਟੀਆਂ ਦੇ ਹੀ ਜ਼ਿੰਮੇ ਹਨ ਕਿਉਂਕਿ ਜੇਕਰ ਇਨ੍ਹਾਂ ਪਾਰਟੀਆਂ ਦੇ ਦੁਬਾਰਾ ਕੋਈ ਸਹੀ ਨੀਤੀ ਬਣਾਈ ਜਾਂਦੀ ਅਤੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਤਾਂ ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਹੋਣੀ ਸੀ।ਪਰ ਵੋਟਾਂ ਦੇ ਨਜ਼ਦੀਕ ਆਉਣ ਤੇ ਇਹ ਦੋਨੋਂ ਪਾਰਟੀਆਂ ਇੱਕ ਦੂਸਰੇ ਉੱਤੇ ਹੀ ਤੰਜ ਕੱਸਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਇਸ ਤੋਂ ਇਲਾਵਾ

ਇਨ੍ਹਾਂ ਪਾਰਟੀਆਂ ਦੇ ਵਿਚ ਕੁਝ ਕਲਾਕਾਰ ਵੀ ਸ਼ਾਮਿਲ ਹੋ ਰਹੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇ ਵਾਲਾ ਕਾਂਗਰਸ ਪਾਰਟੀ ਦੇ ਵਿਚ ਸ਼ਾਮਿਲ ਹੋਇਆ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਸ ਦਾ ਵਿਰੋਧ ਵੀ ਕੀਤਾ ਗਿਆ ਹੈ ਉਸ ਦੇ ਫੈਨਸ ਵੀ ਉਸਦੇ ਨਾਲੋਂ ਟੁੱਟੇ ਹਨ।ਪਰ ਦੂਸਰੇ ਪਾਸੇ ਸਿੱਧੂ ਮੂਸੇਵਾਲਾ ਆਪਣੇ ਫੈਨਜ਼ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼

ਕਰ ਰਿਹਾ ਹੈ ਕਿ ਉਸ ਨੇ ਕੋਈ ਗਲਤ ਫ਼ੈਸਲਾ ਨਹੀਂ ਲਿਆ ਹੈ ਉਹ ਲੋਕਾਂ ਦੀ ਸੇਵਾ ਕਰਨ ਦੇ ਲਈ ਇਸ ਪਾਰਟੀ ਦੇ ਵਿਚ ਸ਼ਾਮਿਲ ਹੋਇਆ ਹੈ ਦੂਸਰੇ ਪਾਸੇ ਸੁਖਬੀਰ ਬਾਦਲ ਨੇ ਇਕ ਰੈਲੀ ਦੌਰਾਨ ਸਿੱਧੂ ਮੂਸੇ ਵਾਲੇ ਦੇ ਖ਼ਿਲਾਫ਼ ਬੋਲਦੇ ਹੋਏ ਕਿਹਾ ਸੀ ਕਿ ਉਹ ਇੱਕ ਗਾਉਣ ਵਾਲਾ ਹੈ ਕਾਂਗਰਸ ਵਾਲਿਆਂ ਨੇ ਇੱਕ ਗਾਉਣ ਵਾਲਾ ਰੱਖਿਆ ਹੈ ਲੋਕਾਂ ਨੂੰ ਉਸ ਨੂੰ ਵੋਟ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ

ਜਦੋਂ ਸ਼੍ਰੋਮਣੀ ਅਕਾਲੀ ਦਲ ਜਿੱਤ ਜਾਵੇਗੀ ਤਾਂ ਉਸ ਤੋਂ ਬਾਅਦ ਦੂਜਾ ਅਖਾੜਾ ਲਗਵਾ ਲਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਕਹੀਅਾਂ ਗੲੀਅਾਂ ਸੀ ਪਰ ਇਸ ਦੇ ਬਦਲੇ ਸਿੱਧੂ ਮੂਸੇ ਵਾਲੇ ਨੇ ਵੀ ਸੁਖਬੀਰ ਬਾਦਲ ਨੂੰ ਕਿਹਾ ਹੈ ਕਿ ਕਿਸੇ ਵੀ ਬੰਦੇ ਨੂੰ ਕਦੇ ਛੋਟਾ ਨਹੀਂ ਸਮਝਣਾ ਚਾਹੀਦਾ ਕਿਸੇ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾਦੀ ਮਜ਼ਾਕ ਉਡਾਇਆ ਗਿਆ ਸੀ ਪਰ ਅੱਜ ਦੇ ਸਮੇਂ ਵਿਚ ਇਹ ਬੰਦਾ ਮੁੱਖ ਮੰਤਰੀ ਬਣ ਕੇ ਟੱਕਰਿਆ ਹੈ ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਹੁਦੇ ਇਹ ਕੁਰਸੀਆਂ ਕਿਸੇ ਦੇ ਪਿਓ ਦਾਦੇ ਦੀ ਜਗੀਰ ਨਹੀਂ ਹਨ ਕਿ ਇਕੋ ਪੀੜ੍ਹੀ ਦੇ ਲੋਕ ਇਸ ਦੇ ਵਿੱਚ ਆਉਂਦੇ ਰਹਿਣਗੇ।

Leave a Reply

Your email address will not be published. Required fields are marked *