ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਦੋ ਹਜਾਰ ਬਾਈ ਦੀਆਂ ਚੋਣਾਂ ਬਿਲਕੁੱਲ ਨਜ਼ਦੀਕ ਹਨ ਜਿਸਦੇ ਚੱਲਦੇ ਪੰਜਾਬ ਦੇ ਵਿੱਚ ਮਾਹੌਲ ਕਾਫ਼ੀ ਜ਼ਿਆਦਾ ਗਰਮਾਇਆ ਹੋਇਆ ਦਿਖਾਈ ਦੇ ਰਿਹਾ ਹੈ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣ ਵਾਲੇ ਲੱਖਾ ਸਿਧਾਣਾ ਵੀ ਸਿਆਸਤ ਦੇ ਵਿੱਚ ਆਉਣ ਜਾ ਰਹੇ ਹਨ ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਵੀ
ਕੀਤੀ ਜਾ ਰਹੀ ਹੈ।ਪਿਛਲੇ ਦਿਨੀਂ ਜਦੋਂ ਲੱਖਾ ਸਧਾਣਾ ਦੇ ਅੱਧੀ ਰਾਤ ਲੋਕਾਂ ਨੂੰ ਇਕੱਠੇ ਕੀਤਾ ਅਤੇ ਉਨ੍ਹਾਂ ਦੇ ਕੋਲੋਂ ਬਹੁਤ ਸਾਰੇ ਸਵਾਲ ਜਵਾਬ ਕੀਤੇ ਇੱਥੇ ਲੋਕਾਂ ਦੇ ਕੋਲੋਂ ਸਵਾਲ ਕੀਤਾ ਗਿਆ ਕਿ ਦੋ ਹਜਾਰ ਬਾਈ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਤਾਂ ਉਹ ਇਸ ਬਾਰੇ ਕੀ ਸੋਚਦੇ ਹਨ ਤਾਂ ਇੱਥੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਹ ਕਿਸੇ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ
ਹਨ ਪਰ ਇੱਥੇ ਲੱਖਾ ਸਧਾਣਾ ਦਾ ਇਹ ਕਹਿਣਾ ਸੀ ਕਿ ਹਰ ਵਾਰ ਹੀ ਨਵੇਂ ਲੋਕ ਆਉਂਦੇ ਹਨ ਭਾਵ ਜੋ ਉਮੀਦਵਾਰ ਚੁਣੇ ਜਾਂਦੇ ਹਨ ਉਨ੍ਹਾਂ ਦੇ ਵਿੱਚ ਕੋਈ ਨਾ ਕੋਈ ਨਵਾਂ ਜ਼ਰੂਰ ਹੁੰਦਾ ਹੈ ਪਰ ਫਿਰ ਵੀ ਕੋਈ ਵਿਕਾਸ ਨਹੀਂ ਹੁੰਦਾ ਤਾਂ ਇੱਥੇ ਲੋਕਾਂ ਨੂੰ ਸਵਾਲ ਜਵਾਬ ਕਰਨ ਦੀ ਆਦਤ ਪਾਉਣੀ ਹੋਵੇਗੀ ਇਸ ਤੋਂ ਇਲਾਵਾ ਇਕਜੁੱਟਤਾ ਦਿਖਾਉਣੀ ਹੋਵੇਗੀ।ਇਸਦੇ ਨਾਲ ਹੀ ਉਨ੍ਹਾਂ ਦਾ
ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਇਨ੍ਹਾਂ ਨੂੰ ਬਹੁਤ ਜ਼ਿਆਦਾ ਮਨਾੳੁਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਕਾਂਗਰਸ ਪਾਰਟੀ ਦੇ ਵਿਚ ਜਾਣ ਪਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਜੇਕਰ ਇਹ ਕਾਂਗਰਸ ਪਾਰਟੀ ਦੇ ਵਿਚ ਜਾਣਗੇ ਤਾਂ ਇਨ੍ਹਾਂ ਨੂੰ ਆਪਣਾ ਵਜੂਦ ਮਾਰਨਾ ਪਵੇਗਾ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਾਂਗ ਕਾਂਗਰਸ ਪਾਰਟੀ ਦੀ ਹੀ ਬੋਲੀ ਬੋਲਣੀ ਹੋਵੇਗੀ।ਇਸਦੇ
ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਪ੍ਰਕਾਰ ਨਾਲ ਇਹ ਆਪਣੀ ਆਵਾਜ਼ ਨੂੰ ਬੁਲੰਦ ਰੱਖਣਾ ਚਾਹੁੰਦੇ ਹਨ।ਉਸ ਪ੍ਰਕਾਰ ਨਾਲ ਇਹ ਨਹੀਂ ਬੋਲ ਸਕਣਗੇ ਕਿਉਂਕਿ ਇਨ੍ਹਾਂ ਨੂੰ ਇੰਦਰਾ ਗਾਂਧੀ ਦਾ ਪੁੱਤਰ ਬਣ ਕੇ ਲੋਕਾਂ ਦੇ ਵਿੱਚ ਵਿਚਰਨਾ ਪਵੇਗਾ ਜਿਸ ਕਾਰਨ ਇਹ ਆਪਣੇ ਦਿਲ ਵਿੱਚ ਚੱਲ ਰਹੀਆਂ ਗੱਲਾਂ ਨੂੰ ਲੋਕਾਂ ਦੇ ਅੱਗੇ ਨਹੀਂ ਰੱਖ ਪਾਉਣਗੇ ਇਸ ਲਈ ਜ਼ਰੂਰੀ ਹੈ ਕਿ
ਲੋਕ ਸੋਚ ਸਮਝ ਕੇ ਹੀ ਵੋਟ ਪਾਉਣ ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਜਿੱਤ ਹਾਰ ਲੋਕਾਂ ਦੀ ਸਮਝ ਤੇ ਹੀ ਆਧਾਰਤ ਹੈ ਕਿਉਂਕਿ ਜੇਕਰ ਲੋਕ ਸਮਝਦਾਰੀ ਦਿਖਾੳੁਣਗੇ ਤਾਂ ਸਮਾਜ ਨੂੰ ਬਦਲਿਆ ਜਾ ਸਕਦਾ ਹੈ ਨਹੀਂ ਤਾਂ ਪਹਿਲਾਂ ਵੀ ਪੰਜਾਬ ਨੂੰ ਲੁੱਟਿਆ ਜਾਂਦਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿਚ ਵੀ ਲੁੱਟਿਆ ਜਾਂਦਾ ਰਹੇਗਾ ਜਿਸ ਕਾਰਨ ਪੰਜਾਬ ਆਉਣ ਵਾਲੇ ਸਮੇਂ ਤੇ ਵਿੱਚ ਬਿਲਕੁਲ ਖ਼ਤਮ ਕੀਤਾ ਜਾ ਸਕਦਾ ਹੈ।