ਭਾਵੇਂ ਕਿ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਤਰੱਕੀ ਹੋ ਚੁੱਕੀ ਹੈ ਸਾਇੰਸ ਬਹੁਤ ਅੱਗੇ ਵਧ ਚੁੱਕਿਆ ਹੈ ਪਰ ਫਿਰ ਵੀ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਅੱਜ ਦੇ ਸਮੇਂ ਵਿੱਚ ਵੀ ਹਨ ਕਿ ਔਰਤਾਂ ਉਹ ਕੰਮ ਨਹੀਂ ਕਰ ਸਕਦੀਆਂ ਜੋ ਮਰਦ ਕਰ ਸਕਦੇ ਹਨ ਇਸ ਲਈ ਜੇਕਰ ਕੋਈ ਵੀ ਔਰਤ ਕੋਈ ਅਜਿਹਾ ਕੰਮ ਕਰਦੀ ਹੈ ਜੋ ਜ਼ਿਆਦਾਤਰ ਆਦਮੀਆਂ ਦੇ ਵਲੋਂ ਹੀ ਕੀਤਾ ਜਾਂਦਾ ਹੈ ਤਾਂ ਉਹ ਸੁਰਖੀਆਂ ਵਿੱਚ ਆ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਇੱਕ ਔਰਤ ਜਿਸ ਦੇ ਵੱਲੋਂ ਪੰਜਾਬ ਦੇ ਵਿੱਚ ਟਰੱਕ ਚਲਾਇਆ ਜਾ ਰਿਹਾ ਹੈ ਉਹ ਵੀ ਸੁਰਖੀਆਂ ਵਿੱਚ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਅੌਰਤ ਕਈ ਕੰਮ ਸੰਭਾਲਦੀ ਹੈ ਇਸਦੇ ਵੱਲੋਂ ਦੱਸਿਆ ਜਾ
ਰਿਹਾ ਹੈ ਕਿ ਇਸ ਦੇ ਨਾਨਕੇ ਪਰਿਵਾਰ ਵਾਲੇ ਅਤੇ ਇਸ ਦੇ ਪੇਕੇ ਪਰਿਵਾਰ ਵਾਲੇ ਅਤੇ ਇਸ ਦੇ ਸਹੁਰੇ ਪਰਿਵਾਰ ਵਾਲੇ ਸਾਰੇ ਹੀ ਟਰਾਂਸਪੋਰਟ ਦੇ ਨਾਲ ਜੁੜੇ ਹੋਏ ਹਨ ਜਿਸ ਦੀ ਵਜ੍ਹਾ ਕਾਰਨ ਬਚਪਨ ਤੋਂ ਹੀ ਇਹ ਗੱਡੀਆਂ ਦੇ ਵਿੱਚ ਵੱਡੀ ਹੋਈ ਹੈ ਇਸ ਤੋਂ ਇਲਾਵਾ ਇਸ ਨੂੰ ਹੋਰ ਵੀ ਬਹੁਤ ਸਾਰੇ ਸ਼ੌਂਕ ਹਨ ਇਸ ਦਾ ਕਹਿਣਾ ਹੈ ਕਿ ਇਸ ਨੇ ਆਪਣੇ ਪਤੀ ਕੋਲੋਂ ਸਿੱਖਿਆ ਹੈ ਕਿ ਸਮੇਂ ਨੂੰ ਕਿਸ ਤਰੀਕੇ ਦੇ ਨਾਲ ਇਸਤੇਮਾਲ ਦੇ ਵਿੱਚ ਲਿਆਂਦਾ ਜਾਂਦਾ ਹੈ ਅਤੇ ਕਿਸ ਤਰੀਕੇ ਦੇ ਨਾਲ ਸਮੇਂ ਦੀ ਕਦਰ ਕੀਤੀ ਜਾਂਦੀ ਹੈ ਪੁਲਸ ਦਾ ਕਹਿਣਾ ਹੈ ਕਿ ਇਹ ਕਈ ਵਾਰ ਸੌ ਕਿਲੋਮੀਟਰ ਜਾਂ ਫਿਰ ਇਸ ਤੋਂ ਜ਼ਿਆਦਾ ਸਫਰ ਤੈਅ ਕਰਦੀ ਹੈ ਪਰ ਕਦੇ ਵੀ ਇਸ ਨੇ ਬਹੁਤ ਲੰਬਾ ਸਫਰ ਤੈਅ ਨਹੀਂ ਕੀਤਾ ਹੈ
ਪਰ ਫਿਰ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੱਥ ਵਟਾਉਂਦੀ ਹੈ ਇਸ ਤੋਂ ਇਲਾਵਾ ਇਸ ਦਾ ਕਹਿਣਾ ਹੈ ਕਿ ਇਹ ਇਕ ਬੁਟੀਕ ਚਲਾਉਂਦੀ ਹੈ ਇਸ ਦਾ ਇੱਕ ਆਪਣਾ ਸਲੂਨ ਵੀ ਹੈ ਇਸ ਤੋਂ ਇਲਾਵਾ ਇਸ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਵੀ ਦੇਖਭਾਲ ਕੀਤੀ ਜਾਂਦੀ ਹੈ ਸੋ ਇਸ ਮਾਮਲੇ ਸਬੰਧੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਵੀ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ ਕੁਝ ਲੋਕ ਇਸ ਔਰਤ ਦੀਆਂ ਗੱਲਾਂ ਸੁਣ ਕੇ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਸੋਚ ਬਹੁਤ ਵਧੀਆ ਹੈ
ਤੁਹਾਨੂੰ ਦੱਸ ਦਈਏ ਕਿ ਇਹ ਅੌਰਤ ਕਿਸੇ ਮਜਬੂਰੀ ਦੇ ਵਿਚ ਇਹ ਟਰੱਕ ਨਹੀਂ ਚਲਾ ਰਹੀ ਬਲਕਿ ਇਸ ਦਾ ਸ਼ੌਂਕ ਹੈ ਜਿਸ ਦੀ ਵਜ੍ਹਾ ਕਾਰਨ ਇਹ ਟਰੱਕ ਚਲਾਉਂਦੀ ਹੈ ਪਰ ਦੂਸਰੇ ਪਾਸੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਇਸ ਅੌਰਤ ਨੇ ਮਜਬੂਰੀ ਦੇ ਵਿੱਚ ਟਰੱਕ ਚਲਾਇਆ ਹੁੰਦਾ ਤਾਂ ਇਸ ਦੀਆਂ ਗੱਲਾਂ ਕੁਝ ਹੋਰ ਹੋਣੀਆਂ ਸੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪੋ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ ਕੁਝ ਲੋਕਾਂ ਦੇ ਵੱਲੋਂ ਇਸ ਦੀ ਤਾਰੀਫ ਕੀਤੀ ਜਾ ਰਹੀ ਹੈ ਉਥੇ ਹੀ ਬਹੁਤ ਸਾਰੇ ਲੋਕ ਸਵਾਲ ਵੀ ਖੜ੍ਹੇ ਕਰ ਰਹੇ ਹਨ।