ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਇਹ ਲੋਕ ਵੇਚ ਰਹੇ ਸਨ ਨਸ਼ੇ ਪੰਜਾਬ ਪੁਲਿਸ ਦੇ ਆਏ ਅੜਿੱਕੇ

Latest Update

ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦਾ ਨਾਂ ਪੰਜਾਬ ਇਸ ਕਰਕੇ ਪਿਆ ਹੈ ਕਿਉਂਕਿ ਇਸ ਦੇ ਅੰਦਰ ਪੰਜ ਦਰਿਆ ਵਹਿੰਦੇ ਸਨ ।ਪਰ ਕੁਝ ਗਲਤ ਲੋਕਾਂ ਤੇ ਗਲਤ ਸਰਕਾਰਾਂ ਕਰ ਕੇ ਪੰਜਾਬ ਦੇ ਅੰਦਰ ਇੱਕ ਛੇਵਾਂ ਦਰਿਆ ਵਹਿ ਰਿਹਾ ਹੈ ਜਿਸਦਾ ਨਾਮ ਨਸ਼ਾ ਹੈ ।ਪੰਜਾਬ ਦੇ ਅੰਦਰ ਨਸ਼ਾ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਪੰਜਾਬ ਦੇ ਹਰ ਘਰ ਦੇ ਅੰਦਰ ਨਸ਼ਾ ਪਾਇਆ ਜਾਂਦਾ ਹੈ ।ਇਸ ਨਸ਼ੇ ਕਰ ਕੇ

ਪੰਜਾਬ ਦੇ ਕਈ ਨੌਜਵਾਨ ਆਪਣੀ ਜਾਨ ਵੀ ਗਵਾ ਚੁੱਕੇ ਹਨ।ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਹੁਣ ਪੰਜਾਬ ਦੇ ਸ਼ਹਿਰ ਲੁਧਿਆਣਾ ਤੋਂ ਆ ਰਿਹਾ ਹੈ ਜਿਸ ਵਿੱਚ ਦੋ ਨਸ਼ਾ ਤਸਕਰਾਂ ਨੁੂੰ ਪੁਲੀਸ ਵੱਲੋਂ ਫੜਿਆ ਗਿਆ ਹੈ । ਇਨ੍ਹਾਂ ਦੋ ਨਸ਼ਾ ਤਸਕਰਾਂ ਦੀ ਜਾਣਕਾਰੀ ਸਾਨੂੰ ਪੁਲਿਸ ਦੇ ਮੁਖ਼ਬਰ ਨੇ ਦਿੱਤੀ ਸੀ । ਪੁਲਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਿਵੇਂ ਸਾਨੂੰ ਮੁਖ਼ਬਰ ਨੇ ਦੱਸਿਆ ਸੀ ਕਿ ਅੱਜ ਇਕ

ਵਿਅਕਤੀ ਮੰਡੀ ਦੀ ਸਾਈਡ ਨਸ਼ਾ ਵੇਚਣ ਜਾ ਰਿਹਾ ਹੈ।ਪੁਲੀਸ ਦਾ ਕਹਿਣਾ ਸੀ ਕਿ ਅਸੀਂ ਆਪਣੇ ਅਧਿਕਾਰੀਆਂ ਨੂੰ ਲੈ ਕੇ ਉਸ ਜਗ੍ਹਾ ਤੇ ਚਲੇ ਗਏ ਸੀ ਤੇ ਉਸ ਵਿਅਕਤੀ ਨੂੰ ਸਕੂਟਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ।ਜਦੋਂ ਪੁਲੀਸ ਅਧਿਕਾਰੀਆਂ ਨੇ ਉਸ ਵਿਅਕਤੀ ਦੀ ਸਕੂਟਰੀ ਦੀ ਤਲਾਸ਼ੀ ਲੈਂਤੀ ਤਾਂ ਉਸ ਕੋਲੋਂ ਪੰਜ ਸੌ ਦੱਸ ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਪੱਚੀ ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਹੋਈ ।

ਉਸ ਵਿਅਕਤੀ ਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਉਸ ਵਿਅਕਤੀ ਦੇ ਕਹਿਣ ਮੁਤਾਬਕ ਉਹ ਨਸ਼ਾ ਇਕ ਬਿੱਟੂ ਨਾਮ ਦੇ ਵਿਅਕਤੀ ਤੋਂ ਲੈਂਦਾ ਸੀ ਤੇ ਅੱਗੇ ਨਸ਼ਾ ਸਪਲਾਈ ਕਰਦਾ ਸੀ ।ਬਿੱਟੂ ਨਾਮ ਦੇ ਵਿਅਕਤੀ ਉੱਪਰ ਪਹਿਲਾਂ ਵੀ ਕੇਸ ਚੱਲ ਰਹੇ ਹਨ ਜਿਸ ਕਰਕੇ ਉਸ ਨੂੰ ਜੇਲ੍ਹ ਵੀ ਹੋਈ ਸੀ ਤੇ ਹੁਣ ਉਹ ਵਿਅਕਤੀ ਆ ਜ਼ਮਾਨਤ ਤੇ ਆਪਣੇ ਘਰ ਆਇਆ ਹੋਇਆ ਹੈ।ਪੁਲਸ ਦਾ ਕਹਿਣਾ ਹੈ ਕਿ ਅਸੀਂ

ਬਿੱਟੂ ਨਾਮ ਦੇ ਵਿਅਕਤੀ ਦਾ ਵੀ ਨਾਮ ਜਦ ਕਰ ਲਿਆ ਹੈ ।ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਜੋ ਲੁਧਿਆਣਾ ਸ਼ਹਿਰ ਦਾ ਹੀ ਹੈ ਜਿਸ ਮਾਮਲੇ ਵਿੱਚ ਇਕ ਵਿਅਕਤੀ ਕੋਲੋ ਦੋ ਸੌ ਦੱਸ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ।ਪੁਲੀਸ ਦੇ ਕਹਿਣ ਮੁਤਾਬਕ ਜਦੋਂ ਉਹ ਵਿਅਕਤੀ ਆਪਣੀ ਬਾਈਕ ਤੇ ਜਾ ਰਿਹਾ ਸੀ ਜਦੋਂ ਪੁਲੀਸ ਵੱਲੋਂ ਉਸ ਵਿਅਕਤੀ ਦੀ ਬਾਈਕ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਦੋ ਸੌ ਦੱਸ

ਗ੍ਰਾਮ ਹੈਰੋਇਨ ਬਰਾਮਦ ਹੋਈ।ਪੁਲੀਸ ਵੱਲੋਂ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਨ੍ਹਾਂ ਦੋ ਨਸ਼ਾ ਤਸਕਰਾਂ ਦੇ ਉੱਪਰ ਪਰਚੇ ਵੀ ਦਰਜ ਕੀਤੇ ਗਏ ਹਨ ।ਪੁਲੀਸ ਵੱਲੋਂ ਕਿਹਾ ਗਿਆ ਹੈ ਕਿ ਜੋ ਵਿਅਕਤੀ ਇਨ੍ਹਾਂ ਦੋ ਨਸ਼ਾ ਤਸਕਰਾਂ ਨੂੰ ਨਸ਼ਾ ਸਪਲਾਈ ਕਰਦੇ ਸੀ ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਫੜਿਆ ਜਾਵੇਗਾ ।ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਹਾਦਸੇ ਤੇ ਘਟਨਾਵਾਂ ਵਾਲੀਆਂ ਹੁੰਦੀਆਂ ਹਨ ।ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ ।

Leave a Reply

Your email address will not be published. Required fields are marked *