ਡਰਾਈਵਰ ਦੀ ਗਲਤੀ ਦੇ ਨਾਲ ਇੱਕ ਕੁੜੀ ਦੀ ਹੋਈ ਮੌਤ ਸੱਚਾਈ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਦੰਗ

Latest Update

ਪੰਜਾਬ ਦੇ ਅੰਦਰ ਹਰ ਰੋਜ਼ ਹਾਦਸੇ ਤੇ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਬਹੁਤ ਜ਼ਿਆਦਾ ਭਿਆਨਕ ਹੁੰਦੀਆਂ ਹਨ।ਕੁਝ ਹਾਦਸੇ ਕੁਦਰਤ ਦੀ ਕਰੋਪੀ ਕਰਕੇ ਵੀ ਹੁੰਦੇ ਹਨ।ਕੁਝ ਹਾਦਸਿਆਂ ਵਿਚ ਇਕ ਇਨਸਾਨ ਦੀ ਗਲਤੀ ਕਰਕੇ ਦੂਜੇ ਇਨਸਾਨ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਜਾਂਦੀ ਹੈ ।ਇਸ ਤਰ੍ਹਾਂ ਦਾ ਹੀ ਇੱਕ ਹਾਦਸਾ ਹੁਣ ਪੰਜਾਬ ਦੇ

ਅੰਦਰ ਵਾਪਰਿਆ ਹੈ ਜਿਸ ਵਿੱਚ ਇੱਕ ਜਵਾਨ ਕੁੜੀ ਦੀ ਜਾਨ ਚਲੀ ਗਈ ਹੈ ।ਇਸ ਮਾਮਲੇ ਦੀ ਜਾਣਕਾਰੀ ਜਦੋਂ ਪੁਲੀਸ ਵੱਲੋਂ ਦਿੱਤੀ ਗਈ ਤਾਂ ਪੁਲੀਸ ਦਾ ਕਹਿਣਾ ਸੀ ਕਿ ਚਾਰ ਕੁੜੀਆਂ ਜੋ ਆਰਕੈਸਟਰਾ ਦਾ ਕੰਮ ਕਰਦੀਆਂ ਸਨ ਜਿਨ੍ਹਾਂ ਦਾ ਪ੍ਰੋਗਰਾਮ ਗੁਰਦਾਸਪੁਰ ਵਿੱਚ ਹੋ ਰਿਹਾ ਸੀ ਉਹ ਆਪਣਾ ਪ੍ਰੋਗਰਾਮ ਲਾ ਕੇ ਗੱਡੀ ਵਿਚ ਆ ਰਹੀਆਂ ਸਨ ।ਉਸ ਗੱਡੀ ਵਿੱਚ ਚਾਰ ਕੁੜੀਆਂ ਸਨ ਤੇ

ਇਕ ਡਰਾਈਵਰ ਸੀ ।ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੁੜੀਆਂ ਦੇ ਕਹਿਣ ਮੁਤਾਬਕ ਡਰਾਈਵਰ ਗੱਡੀ ਸਹੀ ਨਹੀਂ ਚਲਾ ਰਿਹਾ ਸੀ ।ਉਸ ਡਰਾਈਵਰ ਦੀ ਗਲਤੀ ਦੇ ਕਾਰਨ ਭੋਗਪੁਰ ਕੋਲ ਜਾ ਕੇ ਐਕਸੀਡੈਂਟ ਹੋ ਜਾਂਦਾ ਹੈ ਜਿਸ ਵਿੱਚ ਮੌਕੇ ਤੇ ਇੱਕ ਕੁੜੀ ਦੀ ਜਾਨ ਚਲੀ ਜਾਂਦੀ ਹੈ ਤੇ ਬਾਕੀ ਤਿੰਨ ਕੁੜੀਆਂ ਦੇ ਬਹੁਤ ਸੱਟਾਂ ਲੱਗਦੀਆਂ ਹਨ ।ਸੜਕ ਤੇ ਜਾਂਦੇ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਦੀ

ਮਦਦ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਜਾਂਦਾ ਹੈ ਤੇ ਇੱਕ ਕੁੜੀ ਦੀ ਤਬੀਅਤ ਬਹੁਤ ਜ਼ਿਆਦਾ ਸੀਰੀਅਸ ਹੈ।ਇਸ ਐਕਸੀਡੈਂਟ ਹੋਣ ਦੇ ਮਗਰੋਂ ਉਸ ਡਰਾਇਵਰ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਪੁਲੀਸ ਉਸ ਤੇ ਬਣਦੀ ਕਾਰਵਾਈ ਕਰ ਰਹੀ ਹੈ ।ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਹਨ ਜੋ ਅਕਸਰ ਹੀ ਪੰਜਾਬ ਦੇ ਅੰਦਰ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਵਿੱਚ ਇੱਕ ਬੰਦੇ ਦੀ ਗਲਤੀ ਦੀ ਕਰਕੇ ਦੂਜੇ ਵਿਅਕਤੀਆਂ ਨੂੰ ਆਪਣੀ ਜਾਨ ਗਵਾਉਣੀ ਪੈ ਜਾਂਦੀ ਹੈ।ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ ।

Leave a Reply

Your email address will not be published. Required fields are marked *