Amarnath ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ, ਜਾਣੋ ਕਦੋ ਤੋਂ ਹੋ ਰਹੀ Amarnath Yatra ਸ਼ੁਰੂ

Latest Update

ਸ਼੍ਰੀ ਅਮਰਨਾਥ ਮੰਦਰ ਦੀ ਸਾਲਾਨਾ ਤੀਰਥ ਯਾਤਰਾ 29 ਜੂਨ ਤੋਂ ਸ਼ੁਰੂ ਹੋਵੇਗੀ ਅਤੇ 19 ਅਗਸਤ ਨੂੰ ਸਮਾਪਤ ਹੋ ਜਾਵੇਗੀ। ਇਸ ਸਾਲ ਇਹ ਯਾਤਰਾ ਸਿਰਫ 52 ਦਿਨ ਚੱਲੇਗੀ ਅਤੇ ਐਡਵਾਂਸ ਰਜਿਸਟ੍ਰੇਸ਼ਨ 15 ਅਪ੍ਰੈਲ ਭਾਵ ਸੋਮਵਾਰ ਤੋਂ ਸ਼ੁਰੂ ਹੋਵੇਗੀ। ਬਾਬਾ ਬਰਫਾਨੀ ਦੇ ਭਗਤ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਜੇ. ਕੇ. ਐੱਸ. ਏ. ਐੱਸ. ਬੀ ਡਾਟ ਐੱਨ. ਆਈ. ਸੀ. ਡਾਟ ਇਨ ’ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਯਾਤਰਾ ਦੋਵਾਂ ਮਾਰਗਾਂ ਤੋਂ ਸ਼ੁਰੂ ਕੀਤੀ ਜਾਵੇਗੀ। ਪਹਿਲਾ ਨੁਨਵਾਨ-ਪਹਿਲਗਾਮ ਮਾਰਗ ਹੈ, ਜੋ 48 ਕਿਲੋਮੀਟਰ ਲੰਬਾ ਹੈ,

ਜਦਕਿ ਦੂਜਾ ਬਾਲਟਾਲ ਮਾਰਗ ਹੈ, ਜੋ 14 ਕਿਲੋਮੀਟਰ ਦਾ ਛੋਟਾ ਅਤੇ ਤੰਗ ਰਸਤਾ ਹੈ।ਸ਼ਰਾਈਨ ਬੋਰਡ ਮੁਤਾਬਕ ਇਸ ਸਾਲ ਯਾਤਰਾ ਲਈ ਸ਼ਰਧਾਲੂਆਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਸ਼ਰਧਾਲੂਆਂ ਨੂੰ ਹੈਲੀਕਾਪਟਰ ਸੇਵਾ ਵੀ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਦੇ ਲਈ ਸ਼ਰਧਾਲੂਆਂ ਨੂੰ ਹੈਲੀਕਾਪਟਰ ਸੇਵਾ ਦਾਤਿਆਂ ਤੋਂ ਬੁਕਿੰਗ ਕਰਵਾਉਣੀ ਪਵੇਗੀ। ਇਸ ਦੇ ਲਈ ਬਾਲਟਾਲ ਮਾਰਗ (ਨੀਰਗਰਥ-ਪੰਜਤਰਣੀ-ਨੀਲਗਰਥ) ਲਈ ਗਲੋਬਲ ਵੈਕਟਰਾ ਹੈਲੀਕਾਪਟਰ ਲਿਮਟਿਡ ਅਤੇ ਕੰਸੋਰਟੀਅਮ ਆਫ ਐੱਮ/ਐੱਸ ਏਅਰੋ ਏਅਰ

ਕਰਾਫਟ ਪ੍ਰਾਈਵੇਟ ਲਿਮਟਿਡ ਤੋਂ ਬੁਕਿੰਗ ਕਰਵਾ ਸਕਦੇ ਹਨ, ਜਦੋਂ ਕਿ ਪਹਿਲਗਾਮ ਮਾਰਗ (ਪਹਿਲਗਾਮ-ਪੰਜਤਰਣੀ-ਪਹਿਲਗਾਮ) ਐੱਮ/ਐੱਸ ਹੈਰੀਟੇਜ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਤੋਂ ਬੁਕਿੰਗ ਕਰਵਾਉਣੀ ਪਵੇਗੀ। ਉੱਥੇ ਹੀਸ਼੍ਰੀਨਗਰ-ਪਹਿਲਗਾਮ-ਸ਼੍ਰੀਨਗਰ ਅਤੇ ਸ਼੍ਰੀਨਗਰ-ਨੀਲਗਰਥ-ਸ਼੍ਰੀਨਗਰ ਮਾਰਗਾਂ ਲਈ ਬੁਕਿੰਗ ਐੱਮ/ਐੱਸ ਪਵਨ ਹੰਸ ਲਿਮਟਿਡ ਹੈਲੀ ਸਰਵਿਸ ਤੋਂ ਕਰਵਾਉਣੀ ਪਵੇਗੀ। ਸ਼ਰਾਈਨ ਬੋਰਡ ਨੇ ਅਜੇ ਤੱਕ ਆਪਣੀ ਵੈੱਬਸਾਈਟ ’ਤੇ ਹੈਲੀ ਸਰਵਿਸ ਦੀ ਬੁਕਿੰਗ ਸ਼ੁਰੂ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰਾ ਜੰਮੂ-ਕਸ਼ਮੀਰ ਸਰਕਾਰ ਅਤੇ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਸਾਂਝੇ ਸਹਿਯੋਗ ਨਾਲ ਆਯੋਜਿਤ ਕੀਤੀ ਜਾਂਦੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *