ਚੋ ਰ ਬੰਦ ਪਏ ਘਰ ਵਿੱਚੋਂ ਟੂਟੀਆਂ ਅਤੇ ਬਰਤਨ ਤੱਕ ਕਰ ਲੈ ਗਏ ਚੋ ਰੀ

Latest Update

ਸ਼ਹਿਰ ਵਿੱਚ ਚੋਰ ਲਗਾਤਾਰ ਚੋ ਰੀ ਦੀਆਂ ਵਾਰ ਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਨੂੰ ਚੁਨੌਤੀ ਦੇ ਰਹੇ ਹਨ। ਕੱਲ ਮੋਬਾਈਲਾਂ ਦੀ ਦੁਕਾਨ ਤੋਂ ਲੱਖਾਂ ਦੇ ਮੋਬਾਇਲ ਚੋ ਰੀ ਕਰਨ ਤੋਂ ਬਾਅਦ  ਲਗਾਤਾਰ ਦੂਜੇ ਦਿਨ ਚੋ ਰੀ ਦੀ ਇੱਕ ਫਿਰ ਵੱਡੀ ਵਾਰਦਾਤ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਸ਼ਹਿਰ ਦੇ ਮੇਨ ਡਾਕਘਰ ਦੇ ਪਿੱਛੇ ਪੈਂਦੀ ਗਲੀ ਮੁਹੱਲਾ ਗੋਪਾਲ ਨਗਰ ਵਿਖੇ ਦੱਸ ਦਿਨਾਂ ਤੋਂ ਬੰਦ ਪਏ ਇੱਕ ਘਰ ਦੇ ਗੇਟ ਦੇ ਨਾਲ ‌ਲੱਗਿਆ ਛੋਟਾ ਦਰਵਾਜ਼ਾ ਤੋੜ ਕੇ ਚੋਰ ਅੰਦਰ ਵੜੇ ਅਤੇ ‌ ਹਰ ਅਲਮਾਰੀ ਨੂੰ ਬੁਰੀ ਤਰਹਾਂ ਨਾਲ ਖੰਗਾਲਿਆ । ਇਥੋਂ ਤੱਕ ਕਿ ਚੋਰਾਂ ਨੇ ਘਰ ਦੇ ਬਰਤਨ

ਅਤੇ  ਬਾਥਰੂਮਾਂ ਵਿੱਚ ਲੱਗੀਆਂ ਟੂਟੀਆਂ ਤੱਕ ਨਹੀਂ ਛੱਡੀਆਂ।ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਰਘੁਨੰਦਨ ਸ਼ਰਮਾ ਦੇ ਕਰੀਬੀ ਰਿਸ਼ਤੇਦਾਰ ਅਮਨ ਸ਼ਰਮਾ ਨੇ ਦੱਸਿਆ ਕਿ ਉਸ ਦੇ ਸਹੁਰਾ ਸਾਹਿਬ ਰਘੁਨੰਦਨ ਸ਼ਰਮਾ ਜੋ 13 _14 ਸਾਲ ਪਹਿਲਾਂ ਪਾਵਰ ਕੌਮ ਮਹਿਕਮੇ ਤੋਂ ਅਸਿਸਟੈਂਟ ਐਸਡੀਓ ਦੇ ਤੌਰ ਤੇ ਰਿਟਾਇਰ ਹੋਏ ਹਨ ‌ ਆਪਣੀ ਪਤਨੀ ਚੰਪਾ ਦੇਵੀ ਨਾਲ ਆਪਣੇ ਬੇਟੇ ਕੋਲ ਗੁੜਗਾਉਂ ਕਰੀਬ 10 ਦਿਨਾਂ ਤੋਂ ਗਏ ਹੋਏ ਹਨ । ਇਸ ਦੌਰਾਨ ਚੰਪਾ ਦੇਵੀ ਦੇ ਭਰਾ ਉਹਨਾਂ ਦੇ ਬੰਦ ਪਏ ਘਰ ਦੀ ਦੇਖ ਰੇਖ ਕਰਦੇ ਹਨ।

ਕੱਲ ਦੇਰ ਸ਼ਾਮ ਉਹ ਘਰ ਵਿੱਚ ਚੱਕਰ ਲਗਾ ਕੇ ਗਏ ਸਨ ਅਤੇ ਸਭ ਕੁਝ ਠੀਕ-ਠਾਕ ਸੀ ਪਰ ਅੱਜ ਸ਼ਾਮ ਨੂੰ ‌ ਕਿਸੇ ਪੜੋਸੀ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਘਰ ਦੇ ਸਾਈਡ ਵਾਲਾ ਦਰਵਾਜ਼ਾ ਟੁੱਟਿਆ ਹੋਇਆ ਹੈ ਤਾਂ ਉਹ ਤੁਰੰਤ ਘਰ ਵਿੱਚ ਆਏ ‌ ਅਤੇ ਆ ਕੇ ਦੇਖਿਆ ਕਿ ਚੋਰਾਂ ਨੇ ਘਰ ਦੀ ਬੁਰੀ ਤਰਹਾਂ ਫਰੋਲਾ ਫਰਾਲੀ ਕੀਤੀ ਹੋਈ ਸੀ। ਹਰ ਲੱਕੜੀ ਅਤੇ ਲੋਹੇ ਦੀ ਅਲਮਾਰੀ ਦਾ ਸਮਾਨ ਬਾਹਰ ਕੱਢ ਕੇ ਖੰਗਾਲਿਆ ਗਿਆ ਸੀ ਅਤੇ ‌ਜੋ ਵੀ ਕੀਮਤੀ ਸਮਾਨ ਹੱਥ ਲੱਗਿਆ ਉਹ ਚੋਰ ਆਪਣੇ ਨਾਲ ਲੈ ਗਏ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *