ਡਾਂਸਰ ਸਿਮਰ ਸੰਧੂ ਦੀ ਗਲਾਸ ਸੁੱਟਣ ਵਾਲੇ ਨਾਲ ਹੋਈ ਮੀਟਿੰਗ,ਸਿਮਰ ਨੇ ਕਹੀਆਂ ਇਹ ਗੱਲਾਂ

Latest Update

ਸਮਰਾਲਾ ਵਿੱਚ ਵਿਆਹ ਵਿੱਚ ਹੋਏ ਵੀਡੀਓ ਵਾਇਰਲ ਤੋਂ ਬਾਅਦ ਭਖੇ ਮਾਮਲੇ ਵਿੱਚ ਆਰਕੈਸਟਰਾ ਗਰੁੱਪ ਦੀ ਕਲਾਕਾਰ ਸਿਮਰ ਸੰਧੂ ਉਤੇ ਗਲਾਸ ਸੁੱਟਣ ਵਾਲੇ ਮੁਲਜ਼ਮ ਰਵਿੰਦਰ ਸਿੰਘ ਦੋਵਾਂ ਧਿਰਾਂ ਦੀ ਮੀਟਿੰਗ ਸਮਰਾਲਾ ਵਿੱਚ ਹੋਈ। ਹਾਲਾਂਕਿ ਇਹ ਮੀਟਿੰਗ ਬੇਸਿੱਟਾ ਰਹੀ। ਸਿਮਰ ਸੰਧੂ ਨੇ ਕਿਹਾ ਕਿ ਇਹ ਗਲਾਸ ਸੁੱਟਣ ਵਾਲਾ ਨੌਜਵਾਨ ਕੈਮਰੇ ਸਾਹਮਣੇ ਆਉਣ ਤਿਆਰ ਨਹੀਂ ਹੈ।ਸਿਮਰ ਸੰਧੂ ਅੱਜ ਯਾਨਿ 9 ਅਪ੍ਰੈਲ ਨੂੰ ਸਮਰਾਲਾ ਥਾਣੇ ਪਹੁੰਚੀ ਸੀ, ਜਿੱਥੇ ਗਲਾਸ ਮਾਰਨ ਵਾਲੇ ਮੁਲਜ਼ਮ ਰਵਿੰਦਰ ਸਿੰਘ ਤੇ ਸੰਧੂ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।

ਇਸ ਗੱਲ ‘ਤੇ ਡਾਂਸਰ ਕਾਫੀ ਭੜਕੀ ਨਜ਼ਰ ਆਈ। ਉਸ ਨੇ ਮੀਡੀਆ ਸਾਹਮਣੇ ਆਪਣੇ ਬਿਆਨ ਵਿੱਚ ਕਿਹਾ, ‘ਉਸ ‘ਤੇ ਗਲਾਸ ਸੁੱਟਣ ਵਾਲਾ ਮੁਲਜ਼ਮ ਮੀਡੀਆ ਸਾਹਮਣੇ ਆ ਕੇ ਉਸ ਕੋਲੋਂ ਮੁਆਫੀ ਮੰਗਣ ਲਈ ਤਿਆਰ ਨਹੀਂ ਹੈ। ਜਦੋਂ ਤੱਕ ਉਹ ਸਮਾਜ ਦੇ ਸਾਹਮਣੇ ਆ ਕੇ ਮੁਆਫੀ ਨਹੀਂ ਮੰਗੇਗਾ, ਉਹ ਉਸ ਨੂੰ ਮੁਆਫ ਨਹੀਂ ਕਰੇਗੀ।’ ਉਸ ਨੇ ਇਹ ਵੀ ਕਿਹਾ ਕਿ ਜਦੋਂ ਉਸ ਨੇ ਮੇਰੇ ‘ਤੇ ਸਭ ਦੇ ਸਾਹਮਣੇ ਗਲਾਸ ਸੁੱਟਿਆ। ਉਸ ਨੇ ਕਿਹਾ ਕਿ ਕਿਸੇ ਤੋਂ ਮੁਆਫੀ ਮੰਗਣ ਨਾਲ ਉਹ ਛੋਟਾ ਨਹੀਂ ਹੋ ਜਾਵੇਗਾ।

ਇਸ ਦੌਰਾਨ ਉਸ ਨੇ ਦੱਸਿਆ ਕਿ ਇਸ ਮਸਲੇ ਵਿੱਚ ਇੱਕ ਗਲਤ ਨੌਜਵਾਨ ਦਾ ਨਾਮ ਗਿਆ ਸੀ। ਜਿਸ ਲਈ ਉਹ ਐਫੀਡੇਵਿਟ ਦੇਵੇਗੀ ਤਾਂ ਕਿ ਉਸ ਦਾ ਨਾਮ ਕੱਢ ਦਿੱਤਾ ਜਾਵੇ। ਉਸ ਨੇ ਦੱਸਿਆ ਕਿ ਇਸ ਕਾਰਨ ਉਸ ਦੀ ਨੌਕਰੀ ਚਲੀ ਗਈ ਹੈ। ਉਹ ਨਹੀਂ ਚਾਹੁੰਦੀ ਕਿ ਉਸ ਕਾਰਨ ਕਿਸੇ ਦੀ ਨੌਕਰੀ ਜਾਵੇ। ਇਸ ਲਈ ਉਹ ਲਿਖ ਕੇ ਦੇਵੇਗੀ ਉਹ ਇਸ ਮਾਮਲੇ ਵਿੱਚ ਨਹੀਂ ਸੀ।ਕਾਬਿਲੇਗ਼ੌਰ ਹੈ ਕਿ ਡਾਂਸਰ ਸਿਮਰ ਸੰਧੂ ‘ਤੇ ਤਕਰੀਬਨ 4 ਦਿਨ ਪਹਿਲਾਂ ਸਮਰਾਲਾ ‘ਚ ਵਿਆਹ ਦੇ ਫੰਕਸ਼ਨ ‘ਚ ਗਲਾਸ ਸੁੱਟਿਆ ਗਿਆ ਸੀ। ਇਸੇ ਮਾਮਲੇ ‘ਚ ਅੱਜ ਸਮਰਾਲੇ ਥਾਣੇ ;ਚ ਦੋਵੇਂ ਧਿਰਾਂ ਨੂੰ ਸਮਝੋਤੇ ਲਈ ਬੁਲਾਇਆ ਗਿਆ ਸੀ, ਦੋਵਾਂ ਧਿਰਾਂ ਵਿਚਾਲੇ ਇਹ ਮੀਟਿੰਗ ਬੇਸਿੱਟਾ ਰਹੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *