ਕਾਰਾਂ ਗੱਡੀਆਂ ਛੱਡ ਆਟੋ ਚੋਰੀ ਕਰਦਾ ਸੀ ਇਹ ਗਿਰੋ ਹ

Latest Update

ਫਿਰੋਜ਼ਪੁਰ ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਪੰਜਾਬ ਦੇ ਅਲੱਗ ਅਲੱਗ ਵੱਡੇ ਸ਼ਹਿਰਾਂ ਵਿੱਚੋਂ ਆਟੋ ਰਿਕਸ਼ਾ ਅਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਸਨ। ਐਸਐਸਪੀ ਫਿਰੋਜ਼ਪੁਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਦੀਪ ਸਿੰਘ ਪੁੱਤਰ ਬਾਜ ਸਿੰਘ, ਰਾਕੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਜੋ ਕਿ ਫਿਰੋਜ਼ਪੁਰ ਦੇ ਰਹਿਣ ਵਾਲੇ ਨੇਤੇ ਵੱਖ ਵੱਖ ਸ਼ਹਿਰਾਂ ਤੋਂ ਥ੍ਰੀ ਵਹੀਲਰ (ਟੈਂਪੂ) ਮੋਟਰਸਾਈਕਲ ਚੋਰੀ ਕਰਕੇ ਉਹਨਾਂ ਦੇ ਇੰਜਣ ਨੰਬਰ ਅਤੇ ਚੈਸੀ ਨੰਬਰ ਟੈਂਪਰ ਕਰਕੇ, ਗਲਤ ਕਾਗਜਾਤ ਅਤੇ

ਜਾਅਲੀ RC ਤਿਆਰ ਕਰਵਾ ਕੇ ਅੱਗੇ ਵੇਚ ਦਿੰਦੇ ਹਨ। ਇਹ ਸੂਚਨਾ ਮਿਲਣ ਉੱਤੇ ਇਹਨਾ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਹੇਠ ਮੁੱਕਦਮਾ ਦਰਜ ਕੀਤਾ ਗਿਆ ਅਤੇ ਮੁਸ਼ਤੈਦੀ ਵਰਤਦੇ ਛਾਪਾਮਾਰੀ ਕਰਕੇ ਇਹਨਾ ਦੋਸ਼ੀਆ ਨੂੰ ਕਾ ਬੂ ਕੀਤਾ।ਚੋਰ ਜਿਸ ਮੋਟਰਸਾਈਕਲ ਉੱਤੇ ਸਵਾਰ ਸਨ, ਉਹ ਉਸਮੋਟਰਸਾਈਕਲ ਸਬੰਧੀ ਕੋਈ ਦਸਤਾਵੇਜ ਪੇਸ਼ ਨਹੀ ਕਰ ਸਕੇ, ਉਹ ਵੀ ਚੋਰੀ ਦਾ ਸੀ। ਪੁੱਛਗਿੱਛ ਉੱਤੇ ਪਤਾ ਲੱਗਿਆ ਕਿ ਇਹਨਾ ਨੇ 04 ਥ੍ਰੀ ਵਹੀਲਰ ਸਿਵਲ ਹਸਪਤਾਲ ਛੁਪਾ ਕੇ ਰੱਖੇ ਹੋਏ ਸਨ

ਅੱਤੇ ਉਹਨਾ ਨੂੰ ਵੇਚਣ ਲਈ ਗਾਹਕਾਂ ਨੂੰ ਲੱਭ ਰਹੇ ਸਨ। ਉਕਤ ਦੋਸ਼ੀਆ ਨੂੰ ਗ੍ਰਿ ਫਤਾਰ ਕਰਕੇ ਪੁਲਿਸ ਨੇ 04 ਥ੍ਰੀ ਵਹੀਲਰ ਅਤੇ ਇੱਕ ਮੋਟਰਸਾਈਕਲ ਕਬਜੇ ਵਿੱਚ ਲਏ ਤੇ ਇਹਨਾ ਦਾ 03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਰਿਮਾਡ ਦੌਰਾਨ 08 ਹੋਰ ਥ੍ਰੀ ਵਹੀਲਰ ਅਤੇ 05 ਹੋਰ ਮੋਟਰਸਾਈਕਲ ਵੀ ਬਰਾਮਦ ਕੀਤੇ। ਇਸ ਤਰ੍ਹਾਂ ਇਨ੍ਹਾਂ ਕੋਲੋ 12 ਥ੍ਰੀ ਵਹੀਲਰ ਅਤੇ ਛੇ (6) ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ  ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *