ਬੈਂਗਲੁਰੂ ‘ਚ ਧਾਰਮਿਕ ਸਮਾਗਮ ਦੌਰਾਨ ਵੱਡਾ ਹਾ ਦਸਾ – eOnlineToday

Latest Update


ਕਰਨਾਟਕ ਵਿਚ ਇਕ ਧਾਰਮਿਕ ਆਯੋਜਨ ਦੌਰਾਨ ਵੱਡਾ ਹਾਦ ਸਾ ਹੋਣੋਂ ਟਲ ਗਿਆ। ਇਥੇ ਧਾਰਮਿਕ ਤੇ ਸੰਸਕ੍ਰਿਤਕ ਪ੍ਰੋਗਰਾਮ ਲਈ ਬਣਾਇਆ ਗਿਆ 100 ਫੁੱਟ ਤੋਂ ਜ਼ਿਆਦਾ ਉੱਚਾ ਰੱਥ ਅਚਾਨਕ ਟੁੱਟ ਕੇ ਡਿੱਗ ਗਿਆ। ਰੱਥ ਦੇ ਆਸ-ਪਾਸ 10,000 ਦੇ ਲਗਭਗ ਸ਼ਰਧਾਲੂ ਸਨ।ਗਨੀਮਤ ਰਹੀ ਕਿ ਰੱਥ ਨੂੰ ਡਿੱਗਦਾ ਦੇਖ ਸ਼ਰਧਾਲੂਆਂ ਦੀ ਭੀੜ ਉਸ ਦੇ ਟੁੱਟ ਕੇ ਡਿੱਗਣ ਵਾਲੀ ਜਗ੍ਹਾ ਤੋਂ ਸਮਾਂ ਰਹਿੰਦੇ ਹਟਣ ਵਿਚ ਸਫਲ ਰਹੀ। ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਰੂਹ ਕੰਬਾਉਣ ਵਾਲੇ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ 100 ਫੁੱਟ ਤੋਂ ਵੱਧ ਉੱਚਾ ਰੱਥ ਅਚਾਨਕ ਟੁੱਟ ਜਾਂਦਾ ਹੈ ਤੇ ਡਿੱਗਣ ਲੱਗਦਾ ਹੈ ਜਿਸ ਨਾਲ ਮਿੱਟੀ ਦਾ ਗੁਬਾਰ ਉਠਦਾ ਹੈ ਤੇ ਲੋਕਾਂ ਨੂੰ ਬਚਣ ਲਈ ਇਧਰ-ਉਧਰ ਦੌੜਦੇ ਦੇਖਿਆ ਜਾ ਸਕਦਾ ਹੈ।ਜਾਣਕਾਰੀ ਮੁਤਾਬਕ ਹੁਸਕੁਰ ਮੁਦੱਰਮਾ ਮੰਦਰ ਮੇਲੇ ਲਈ ਰੱਥ ਬਣਾਇਆ ਗਿਆ ਹੈ। ਇਹ ਆਯੋਜਨ ਹਰ ਸਾਲ ਬੇਂਗਲੁਰੂ ਦੇ ਨੇੜੇ

ਅਨੇਕਲ ਵਿਚ ਆਯੋਜਿਤ ਕੀਤਾ ਜਾਂਦਾ ਹੈ। ਅਜਿਹੇ ਚਾਰ ਰੱਥਾਂ ਨੂੰ ਬੈਲਾਂ ਤੇ ਟਰੈਕਟਰਾਂ ਜ਼ਰੀਏ ਖਿੱਚ ਕੇ ਸ਼ਹਿਰ ਵਿਚ ਲਿਜਾਇਆ ਜਾ ਰਿਹਾ ਸੀ ਉਸੇ ਸਮੇਂ ਉਨ੍ਹਾਂ ਵਿਚੋਂ ਇਕ ਰੱਥ ਝੁਕਣ ਲੱਗਾ ਤੇ ਟੁੱਟ ਕੇ ਡਿੱਗਣ ਨਾਲ ਹਾਦਸਾ ਵਾਪਰ ਗਿਆ। ਰੱਥ ਦੇ ਡਿਗਣ ਨਾਲ ਬਿਜਲੀ ਦਾ ਖੰਭਾ ਵੀ ਨਾਲ ਹੀ ਡਿੱਗ ਗਿਆ। ਦੁਰਘਟਨਾ ਕਾਰਨ ਰੱਥ ਨੂੰ ਖਿੱਚ ਰਹੇ ਕੁਝ ਬੈਲ ਵੀ ਬੇਕਾਬੂ ਹੋ ਗਏ। ਇਕ ਪਾਸੇ ਬੈਲ ਦੌੜਨ ਲੱਗੇ ਤੇ ਦੂਜੇ ਪਾਸੇ ਲੋਕ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
Leave a Reply

Your email address will not be published. Required fields are marked *