Ludhiana ਦੇ ਨਾਮੀ ਰੈਸਟੋਰੈਂਟ ‘ਚ ਹੰਗਾਮਾ ਬਿੱਲ ਮੰਗਣ ‘ਤੇ ਪਿਆ ਕਲੇਸ਼, ਹੋਈ ਕੁੱਟ ਮਾਰ

Latest Update

ਲੁਧਿਆਣਾ ਵਿੱਚ ਬੀਤੀ ਰਾਤ ਰੇਖੀ ਸਿਨੇਮਾ ਚੌਕ ਵਿੱਚ ਸਥਿਤ ਮਚਾਨ ਰੈਸਟੋਰੈਂਟ ਵਿੱਚ ਹੰਗਾਮਾ ਹੋ ਗਿਆ। ਅਹਾਤੇ ਵਿੱਚ ਕੁਝ ਨੌਜਵਾਨ ਸ਼ਰਾਬ ਪੀ ਰਹੇ ਸਨ। ਜਦੋਂ ਮੈਨੇਜਰ ਨੇ ਬਿੱਲ ਮੰਗਿਆ ਤਾਂ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਮੈਨੇਜਰ ਨਾਲ ਬਦਸਲੂਕੀ ਕੀਤੀ। ਜਦੋਂ ਰਸੋਈਏ ਤੇ ਹੋਰ ਕਰਮਚਾਰੀ ਮਾਮਲੇ ਨੂੰ ਸ਼ਾਂਤ ਕਰਨ ਲਈ ਆਏ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਜ਼ਖਮੀ ਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹੰਗਾਮੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਲੁਧਿਆਣਾ ‘ਚ ਮਚਾਨ ਰੈਸਟੋਰੈਂਟ ‘ਤੇ ਨੌਜਵਾਨਾਂ ਨੇ

ਕੁੱਕ ਦੇ ਨੱਕ ‘ਤੇ ਜ਼ੋਰਦਾਰ ਹਮਲਾ ਕਰ ਦਿੱਤਾ। ਲੜਾਈ ਤੋਂ ਬਾਅਦ ਦੋ ਨੌਜਵਾਨ ਮੌਕੇ ਤੋਂ ਭੱਜ ਗਏ ਜਦਕਿ ਉਨ੍ਹਾਂ ਦੇ ਦੋ ਸਾਥੀਆਂ ਨੂੰ ਪ੍ਰਬੰਧਕਾਂ ਨੇ ਕਾਬੂ ਕਰ ਲਿਆ। ਸ਼ੈੱਫ ਅਸੀਰ ਆਲਮ ਨੇ ਦੱਸਿਆ ਕਿ ਉਹ ਰਸੋਈ ਵਿੱਚ ਕੰਮ ਕਰ ਰਿਹਾ ਸੀ। ਕਾਊਂਟਰ ‘ਤੇ ਕੁਝ ਨੌਜਵਾਨ ਬਿੱਲ ਨਾ ਭਰਨ ਦੀ ਜ਼ਿੱਦ ਕਰ ਰਹੇ ਸਨ।ਉਸ ਨੇ ਉਕਤ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਉਸ ਦੇ ਨੱਕ ਤੇ ਸਿਰ ‘ਤੇ ਕੜੇ ਨਾਲ ਹਮਲਾ ਕਰ ਦਿੱਤਾ।

ਉਸ ਦੇ ਨੱਕ ‘ਤੇ ਜ਼ੋਰਦਾਰ ਸੱਟ ਲੱਗਣ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ। ਜ਼ਖਮੀ ਹੋਏ ਅਹਾਤੇ ਦੇ ਕਰਮਚਾਰੀ ਰਾਜੂ ਨੇ ਦੱਸਿਆ ਕਿ ਉਨ੍ਹਾਂ ‘ਤੇ ਹਮਲਾ ਕਰਨ ਵਾਲੇ ਨੌਜਵਾਨ ਭੱਜ ਗਏ ਪਰ ਉਨ੍ਹਾਂ ਦੇ ਦੋ ਬੰਦਿਆਂ ਨੂੰ ਫੜ ਲਿਆ। ਰਾਜੂ ਅਨੁਸਾਰ ਉਸ ਦੇ ਵੀ ਸਿਰ ਵਿੱਚ ਸੱਟ ਲੱਗੀ ਹੈ। ਦੇਰ ਰਾਤ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਗਿਆ।ਹਮਲਾਵਰਾਂ ਦੇ ਸਾਥੀਆਂ ਅੱਜੂ ਤੇ ਗਗਨ ਨੇ ਦੱਸਿਆ ਕਿ ਉਹ ਘੋੜਾ ਕਲੋਨੀ ਤੇ ਸਲੇਮ ਟਾਬਰੀ ਦੇ ਵਸਨੀਕ ਹਨ। ਉਹ ਇੱਥੇ ਆਪਣਾ ਕੰਮ ਖਤਮ ਕਰਕੇ ਇੰਜੂਏ ਕਨਰ ਆਏ ਸੀ। ਉਨ੍ਹਾਂ ਨਾਲ ਆਏ ਦੋ ਨੌਜਵਾਨਾਂ ਨੇ ਬਿੱਲ ਨੂੰ ਲੈ ਕੇ ਲੜਾਈ ਸ਼ੁਰੂ ਕਰ ਦਿੱਤੀ। ਲੜਾਈ ਇੰਨੀ ਵੱਧ ਗਈ ਕਿ ਉਨ੍ਹਾਂ ਮੁਲਾਜ਼ਮਾਂ ਦੀ ਕੁੱਟਮਾਰ ਵੀ ਕਰ ਦਿੱਤੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *