ਚੋਣਾਂ ਤੋਂ ਪਹਿਲਾਂ ਵੱਡੀ ਮਾਤਰਾ ‘ਚ ਫੜ੍ਹਿਆ ਗਿਆ ਕੈਸ਼

Latest Update

ਲੋਕ ਸਭਾ ਚੋਣਾਂ ਦੇ ਚਲਦੇ ਜਗਰਾਓ ਪੁਲਿਸ ਵੱਲੋਂ ਲਗਾਏ ਗਏ ਵਿਸ਼ੇਸ਼ ਨਾਕਿਆ ਦੇ ਚਲਦੇ ਬੀਤੀ ਸ਼ਾਮ ਪੁਲਿਸ ਨੇ ਇਕ ਵਰਨਾ ਗੱਡੀ ਵਿੱਚੋਂ 40 ਲੱਖ 25 ਹਜ਼ਾਰ 850 ਰੁਪਏ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਬਾਰੇ ਪੂਰੀ ਗੱਲਬਾਤ ਕਰਦਿਆਂ DSP ਮਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਬੱਸ ਸਟੈਂਡ ਚੌਂਕ ਕੋਲ ਨਾਕਾ ਲਗਾਇਆ ਹੋਇਆ ਸੀ ਤੇ ਮੋਗਾ ਰੋਡ ਵੱਲੋਂ ਇਕ ਤੇਜ਼ ਰਫਤਾਰ ਵਰਨਾ ਕਾਰ ਆਈ,

ਜਿਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ, ਪਰ ਕਾਰ ਚਾਲਕ ਨੇ ਕਾਰ ਨਹੀਂ ਰੋਕੀ ਤੇ ਕਾਰ ਨੂੰ ਸਿੱਧਵਾਂ ਬੇਟ ਸਾਈਡ ਵੱਲ ਭੱਜਾ ਕੇ ਲੈਂ ਗਏ। ਜਿਸ ਦਾ ਪੁਲਿਸ ਟੀਮ ਵਲੋਂ ਪਿੱਛਾ ਕੀਤਾ ਗਿਆ ਤਾਂ ਕੁਝ ਕਿਲੋਮੀਟਰ ਅੱਗੇ ਜਾ ਕੇ ਕਾਰ ਖੇਤਾਂ ਵਿਚ ਖੜ੍ਹੀ ਮਿਲੀ ਤੇ ਕਾਰ ਵਿਚ ਸਵਾਰ ਤਿੰਨੋ ਨੌਜ਼ਵਾਨ ਫਰਾਰ ਹੋ ਗਏ ਸਨ।ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋ 40ਲੱਖ 25 ਹਜ਼ਾਰ 850 ਰੁਪਏ ਬਰਾਮਦ ਹੋਏ, ਜਿਸ ਨੂੰ ਪੁਲਿਸ ਨੇ ਮਾਲਖਾਨੇ ਵਿਚ ਜਮ੍ਹਾ ਕਰਵਾ ਕੇ

ਇਨਕਮ ਟੈਕਸ ਵਿਭਾਗ ਨੂੰ ਵੀ ਇਸ ਬਾਰੇ ਪੂਰੀ ਸੂਚਨਾ ਦੇ ਦਿੱਤੀ। ਉਨ੍ਹਾ ਇਹ ਵੀ ਦੱਸਿਆ ਕਿ ਕਾਰ ਵਿੱਚੋਂ ਮਿਲੇ ਕਾਗਜਾਤਾਂ ਅਨੁਸਾਰ ਇਸ ਕਾਰ ਵਿਚ ਜਤਿਸ਼ ਗਰੋਵਰ, ਯੋਗੇਸ਼ ਕੁਮਾਰ ਤੇ ਰਮਨ ਸੇਠੀ, ਤਿੰਨੋ ਵਾਸੀ ਫਿਰੋਜਪੁਰ ਸਵਾਰ ਸਨ। ਜਿਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਤੇ ਫਿਰ ਪੂਰੀ ਗੱਲ ਸਾਹਮਣੇ ਆਵੇਗੀ ਕਿ ਇਹ ਰਕਮ ਚੋਣ ਜਾਬਤਾ ਦੌਰਾਨ ਉਹ ਕਿੱਥੇ ਲੈਂ ਕੇ ਜਾ ਰਹੇ ਸਨ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *