ਸਾਂਸਦ ਸੀਚੇਵਾਲ ਦੇ ਯਤਨਾਂ ਸਦਕਾ ਅਰਬ ਦੇਸ਼ਾਂ ਤੋਂ ਵਾਪਿਸ ਆਈਆਂ ਔਰਤਾਂ

Latest Update


ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸਾਊਦੀ ਅਰਬ ਤੇ ਓਮਾਨ ਵਿੱਚੋਂ ਵਾਪਿਸ ਆਈਆਂ ਲੜਕੀਆਂ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਕਿਹਾ ਕਿ ਉੱਥੇ ਉਹਨਾਂ ਕੋਲੋਂ 18 ਤੋਂ 20 ਘੰਟੇ ਕੰਮ ਕਰਵਾਇਆ ਜਾਂਦਾ ਸੀ। ਸਿਹਤ ਖਰਾਬ ਹੋਣ ਤੇ ਇਲਾਜ਼ ਨਹੀ ਸੀ ਕਰਵਾਇਆ ਜਾਂਦਾ ਸਗੋਂ ਬਿਮਾਰੀ ਦੌਰਾਨ ਵੀ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀਆਂ ਇਹਨਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦਾ ਧੰਨਵਾਦ ਕਰਦਿਆ ਕਿਹਾ

ਕਿ ਉਹਨਾਂ ਵੱਲੋਂ ਕੀਤੇ ਗਏ ਸਾਰਥਿਕ ਯਤਨਾਂ ਸਦਕਾ ਹੀ ਉਹ ਮੁੜ ਆਪਣੇ ਪਰਿਵਾਰਾਂ ਵਿੱਚ ਪਰਤ ਸਕੀਆਂ ਹਨ। ਅਰਬ ਦੇਸ਼ਾਂ ਵਿੱਚ ਵਾਪਿਸ ਆਈਆਂ ਲੜਕੀਆਂ ਜ਼ਿਲ੍ਹਾ ਹੁਸ਼ਿਆਰਪੁਰ, ਤਰਨ-ਤਾਰਨ ਤੇ ਕਪੂਰਥਲਾ ਨਾਲ ਸੰਬੰਧਿਤ ਹਨ।ਸਾਊਦੀ ਅਰਬ ਤੇ ਓਮਾਨ ਤੋਂ ਵਾਪਿਸ ਆਈਆਂ ਲੜਕੀਆਂ ਨੇ ਲੂ-ਕੰਢੇ ਖੜ੍ਹੇ ਕਰਨ ਵਾਲੀਆਂ ਹੱਡਬੀਤੀਆਂ ਸਾਂਝੀਆਂ ਕਰਦਿਆਂ ਹੋਇਆ ਦੱਸਿਆ ਕਿ ਕਿਸ ਤਰ੍ਹਾਂ ਨਾਲ ਉਹਨਾਂ ਤੇ ਉੱਥੇ ਤਸ਼ਦੱਦ ਕੀਤਾ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਇਹਨਾਂ ਏਜੰਟਾਂ ਵੱਲੋਂ ਹਲੇ ਵੀ ਉੱਥੇ ਬਹੁਤ ਸਾਰੀਆਂ ਲੜਕੀਆਂ ਨੂੰ ਇਸੇ ਤਰ੍ਹਾਂ ਫਸਾ ਕਿ

ਰੱਖਿਆ ਹੋਇਆ ਜੋ ਨਾ ਕੇਵਲ ਭਾਰਤ ਦੀਆਂ ਸਗੋਂ ਨੇਪਾਲ ਸਮੇਤ ਹੋਰ ਵੀ ਦੇਸ਼ਾਂ ਦੀਆਂ ਹਨ। ਉਹਨਾਂ ਦੱਸਿਆ ਕਿ ਉੱਥੇ ਲੜਕੀਆਂ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈਸੰਤ ਸੀਚੇਵਾਲ ਨੇ ਦੱਸਿਆ ਕਿ ਖਾੜੀ ਦੇਸ਼ਾਂ ਵਿੱਚ ਟਰੈਵਲ ਏਜੰਟਾਂ ਰਾਹੀ ਗਈਆਂ ਲੜਕੀਆਂ ਦਾ ਸ਼ੋਸ਼ਣ ਰੁੱਕਣ ਦਾ ਨਾਮ ਨਹੀ ਲੈ ਰਿਹਾ ਹੈ। ਬੇਹਤਰ ਭਵਿੱਖ, ਮੋਟੀਆਂ ਤਨਖਾਹਾਂ ਅਤੇ ਘਰਾਂ ਵਿੱਚ ਸੌਖਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਪੰਜਾਬ ਦੀਆਂ ਅਣਭੋਲ ਲੜਕੀਆਂ ਨੂੰ ਟਰੈਵਲ ਏਜੰਟ ਆਪਣੇ

ਚੁੰਗਲ ਵਿੱਚ ਫਸਾ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿੱਚ ਲੜਕੀਆਂ ਦਾ ਸ਼ੋਸ਼ਣ ਹੋਣਾ ਚਿੰਤਾਜਨਕ ਹੈ। ਉਹਨਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਸਦਕਾ ਇਹ ਲੜਕੀਆਂ ਪਰਿਵਾਰਾਂ ਤੱਕ ਸਹੀ ਸਲਾਮਤ ਪਹੁੰਚ ਸਕੀਆਂ ਹਨ। ਉਹਨਾਂ ਦੱਸਿਆ ਕਿ ਜਨਵਰੀ ਫਰਵਰੀ ਮਹੀਨੇ ਦੌਰਾਨ ਇਹਨਾਂ 2 ਲੜਕੀਆਂ ਸਮੇਤ ਹੋਰ 4 ਲੜਕੀਆਂ ਵਾਪਿਸ ਆਈਆਂ ਹਨ।
Leave a Reply

Your email address will not be published. Required fields are marked *