PRTC ਮੁਲਾਜ਼ਮ ਕਹਿੰਦੇ ਹੋਈ ਲੁੱਟ ਪਰ ਪੁਲਿਸ ਨੇ ਦੱਸਿਆ ਝਗੜਾ – eOnlineToday

Latest Update


 ਬਰਨਾਲਾ ਵਿਖੇ ਪੀਆਰਟੀਸੀ ਦੇ ਕੰਡਕਟਰ ਦੀ ਕੁੱਟਮਾਰ ਕੀਤੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਫਰੀਦਕੋਟ ਡੀਪੂ ਦੇ ਬੱਸ ਕੰਡਕਟਰ ਨਾਲ ਬਰਨਾਲਾ ਦੇ ਬੱਸ ਸਟੈਂਡ ਵਿੱਚ ਵਪਾਰੀ ਹੈ। ਕੰਡਕਟਰ ਅਨੁਸਾਰ 4-5 ਨੌਜਵਾਨਾਂ ਦਾ ਗਿਰੋਹ ਲੁੱਟ ਦੀ ਨੀਅਤ ਨਾਲ ਬੱਸ ਕੋਲ ਆਇਆ ਅਤੇ ਇੱਕ ਨੌਜਵਾਨ ਨੇ ਪਹਿਲਾਂ ਕਿਸੇ ਸਵਾਰੀ ਦਾ ਬੈਗ ਖੋਹਿਆ ਅਤੇ ਬਾਅਦ ਵਿੱਚ ਉਸਦੇ ਬੈਗ ਵਿੱਚੋਂ ਨਕਦੀ ਲੁੱਟਣ ਦੇ ਇਲਜ਼ਾਮ ਲਗਾਏ ਹਨ। ਜਿਹਨਾਂ ਵਿੱਚੋਂ ਇੱਕ ਨੌਜਵਾਨ ਉਸ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਮਾਰ ਕੇ ਜ਼ਖ਼ਮੀ ਕਰ ਗਿਆ ਅਤੇ ਇੱਕ ਨੌਜਵਾਨ ਉਨ੍ਹਾਂ ਨੇ

ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਜਦ ਕਿ ਪੁਲਿਸ ਲੁੱਟ ਦੀ ਘਟਨਾ ਹੋਣ ਤੋਂ ਇਨਕਾਰ ਕਰ ਰਹੀ ਹੈ। ਜਾਂਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਸਵਾਰੀਆਂ ਦਾ ਕੰਡਕਟਰ ਨਾਲ ਝਗੜਾ ਹੋਇਆ ਸੀ ਅਤੇ ਲੁੱਟ ਵਾਲੀ ਕੋਈ ਵਾਰਦਾਤ ਨਹੀਂ ਹੋਈ।ਇਸ ਮੌਕੇ ਗੱਲਬਾਤ ਕਰਦਿਆਂ ਤਹਿਸੀਲ ਸਿੰਘ ਨੇ ਦੱਸਿਆ ਕਿ ਉਹ ਫ਼ਰੀਦਕੋਟ ਪੀਆਰਟੀਸੀ ਡੀਪੂ ਦੀ ਬੱਸ ਦਾ ਕੰਡਕਟਰ ਹੈ। ਸਵੇਰ ਪੰਜ ਵਜੇ ਉਹ ਜੈਤੋ ਤੋਂ ਚੰਡੀਗੜ੍ਹ ਬੱਸ ਲੈ ਕੇ ਜਾਂਦੇ ਹੈ। ਸ਼ਾਮ ਵੇਲੇ ਕਰੀਬ ਪੰਜ ਵਜੇ ਉਸਦੀ ਬੱਸ ਦਾ ਵਾਪਸੀ ਦਾ ਸਮਾਂ ਹੈ। ਉਹ ਸ਼ਾਮ ਸਮੇਂ ਬੱਸ ਸਟੈਂਡ ਵਿੱਚ ਬੱਸ ਕਾਊਂਟਰ ਉਪਰ

ਲਗਾ ਕੇ ਸਵਾਰੀਆਂ ਸੈਟ ਕਰ ਰਿਹਾ ਸੀ। ਇਸ ਦਰਮਿਆਨ ਇੱਕ ਮੁੰਡਾ ਬੱਸ ਵਿੱਚ ਚੜ੍ਹਿਆ ਅਤੇ ਇੱਕ ਸਵਾਰੀ ਦਾ ਬੈਗ ਖੋਹ ਕੇ ਭੱਜਣ ਲੱਗਿਆ ਅਤੇ ਬੱਸ ਦੀਆਂ ਸਵਾਰੀਆਂ ਨੇ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਮੈਂ ਉਕਤ ਮੁੰਡੇ ਤੋਂ ਬੈਗ ਫ਼ੜ ਲਿਆ। ਪਰ ਉਹ ਮੁੰਡਾ ਮੇਰੀ ਟਿਕਟਾਂ ਕੱਟਣ ਵਾਲੀ ਮਸ਼ੀਨ ਖੋਹ ਕੇ ਭੱਜਣ ਲੱਗਿਆ।ਜਿਸ ਤੋਂ ਬਾਅਦ ਬੱਸ ਦੇ ਥੱਲੇ ਖੜੇ ਉਸਦੇ 4-5 ਹੋਰ ਸਾਥੀਆਂ ਨੇ ਮੇਰੀ ਬਾਂਹ ਫ਼ੜ ਕੇ ਮੈਨੂੰ ਬੱਸ ਤੋਂ ਥੱਲੇ ਸੁੱਟ ਲਿਆ।

ਜਿਸ ਨਾਲ ਮੇਰੇ ਬੈਗ ਵਿਚਲੇ ਨਕਦ ਕੈਸ਼ ਵੀ ਖਿੰਡ ਗਿਆ ਅਤੇ ਲੁਟੇਰੇ ਮੁੰਡਿਆਂ ਵਿੱਚੋਂ ਇੱਕ ਮੁੰਡਾ ਕੈਸ਼ ਖੋਹ ਕੇ ਭੱਜ ਗਿਆ ਅਤੇ ਇੱਕ ਨੌਜਵਾਨ ਨੇ ਮੇਰੇ ਸਿਰ ਵਿੱਚ ਕੋਈ ਤੇਜ਼ਧਾਰ ਹਥਿਆਰ ਨਾ ਵਾਰ ਕਰਕੇ ਜਖ਼ਮੀ ਕਰ ਦਿੱਤਾ। ਜਦ ਕਿ ਉਨ੍ਹਾਂ ਲੁਟੇਰਿਆਂ ਵਿੱਚੋਂ ਇੱਕ ਮੁੰਡਾ ਨੌਜਵਾਨ ਕਾਬੂ ਕਰਕੇ ਪੁਲਿਸ ਪ੍ਰਸ਼ਾਸ਼ਨ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਉਸਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਉਸ ਦਾ ਕਰੀਬ 25 ਹਜ਼ਾਰ ਦਾ ਕੈਸ਼ ਨੌਜਵਾਨ ਲੁੱਟ ਕੇ ਲੈ ਗਏ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
Leave a Reply

Your email address will not be published. Required fields are marked *