ਮਿਊਜ਼ਿਕ ਸਟੂਡੀਓ ਚ ਸੁਤੀ ਪਈ ਕੁੜੀ ਨਾਲ ਵਾਪਰਿਆ ਵੱਡਾ ਭਾਣਾ ਵੇਖੋ ਪੂਰੀ ਵੀਡੀਓ ਕਿ ਹੈ ਮਾਮਲਾ

Latest Update

ਲੁਧਿਆਣਾ ਦੇ ਹਰਗੋਬਿੰਦ ਨਗਰ ਇਲਾਕੇ ਵਿੱਚ ਦੇਰ ਰਾਤ ਇੱਕ ਘਰੇਲੂ ਮਿਊਜ਼ਿਕ ਸਟੂਡੀਓ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਤੋਂ ਨਿਕਲਦੇ ਧੂੰਏਂ ਕਾਰਨ ਦਮ ਘੁਟਣ ਕਾਰਨ ਲੜਕੀ ਅਤੇ ਉਸ ਦੇ ਕੁੱਤੇ ਦੀ ਮੌਤ ਹੋ ਗਈ। ਕੁਝ ਸਮਾਂ ਪਹਿਲਾਂ ਕਮਰੇ ‘ਚੋਂ ਬਾਹਰ ਨਿਕਲੀ ਮ੍ਰਿਤਕ ਦੀ ਮਾਂ ਮੌਤ ਦੇ ਮੂੰਹ ‘ਚੋਂ ਬਚ ਗਈ।ਜਾਣਕਾਰੀ ਅਨੁਸਾਰ ਪ੍ਰਭਜੋਤ ਕੌਰ ਆਪਣੀ ਮਾਂ ਅਤੇ ਪਾਲਤੂ ਕੁੱਤੇ ਨਾਲ ਪਹਿਲੀ ਮੰਜ਼ਿਲ ‘ਤੇ ਬਣੇ ਮਿਊਜ਼ਿਕ ਸਟੂਡੀਓ ‘ਚ ਸੌਂ ਰਹੀ ਸੀ ਜਦੋਂਕਿ ਉਸ ਦਾ ਪਿਤਾ ਅਤੇ ਭਰਾ ਹੇਠਾਂ ਸੁੱਤੇ ਹੋਏ ਸਨ। ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਦੇਰ ਰਾਤ ਅਚਾਨਕ

ਸ਼ਾਰਟ ਸਰਕਟ ਕਾਰਨ ਕਮਰੇ ਵਿੱਚ ਅੱਗ ਲੱਗ ਗਈ।ਧੂੰਏਂ ਕਾਰਨ ਪ੍ਰਭਜੋਤ ਕੌਰ ਅਤੇ ਉਸ ਦੇ ਕੁੱਤੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਕੁਝ ਸਮਾਂ ਪਹਿਲਾਂ ਪ੍ਰਭਜੋਤ ਕੌਰ ਦੀ ਮਾਤਾ ਚਾਹ ਬਣਾਉਣ ਲਈ ਕਮਰੇ ਤੋਂ ਬਾਹਰ ਆਈ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਸੀ ਪਰ ਉਹ ਸਮੇਂ ਸਿਰ ਨਹੀਂ ਪਹੁੰਚੀ ਅਤੇ ਉਨ੍ਹਾਂ ਦੀ ਲੜਕੀ ਦੀ ਜਾਨ ਚਲੀ ਗਈ।ਜਾਣਕਾਰੀ ਦਿੰਦੇ ਹੋਈ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਧੀ,

ਪਤਨੀ ਅਤੇ ਕੁੱਤਾ ਉੱਪਰਲੀ ਮੰਜ਼ਿਲ ਤੇ ਸੁੱਤੇ ਹੋਏ ਸਨ। ਸਵੇਰ 3 ਵਜੇ ਦੇ ਕਰੀਬ ਪਤਨੀ ਚਾਹ ਬਣਾ ਰਹੀ ਸੀ। ਅਚਾਨਕ ਸਟੂਡੀਓ ‘ਚ ਧਮਾਕਾ ਹੋਇਆ ਤੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰੀਗੇਡ ਨੂੰ ਫ਼ੋਨ ਕੀਤਾ ਗਿਆ ਪਰ ਟੀਮ ਨਹੀਂ ਪਹੁੰਚੀ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਪ੍ਰਭਜੋਤ ਕੌਰ ਨੇ ਐਮ.ਕਾਮ ਕੀਤੀ ਹੋਈ ਸੀ। ਉਹ ਆਪਣੇ ਕਜ਼ਿਨ ਸਿਸਟਰ ਨਾਲ ਰੈਸਟੋਰੈਂਟ ਚ ਕੰਮ ਕਰਦੀ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

Leave a Reply

Your email address will not be published. Required fields are marked *