ਦੋਸਤ ਹੀ ਨਿਕਲਿਆ ਗਦਾਰ, 3 ਹਜ਼ਾਰ ਰੁ. ਖ਼ਾਤਰ ਕਰਤਾ ਵੱਡਾ ਕਾਂਡ – Latest Update

Latest Update


ਗੁੱਜਾਪੀਰ ’ਚ ਸਿਰਫ਼ 3000 ਰੁਪਏ ਖ਼ਾਤਰ ਚਾਕੂ ਨਾਲ ਹਮਲਾ ਕਰਕੇ ਜ਼ਖ਼ਮੀ ਕੀਤੇ ਗਏ ਪ੍ਰਵਾਸੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਡਾਕਟਰਾਂ ਦੀ ਰਿਪੋਰਟ ਅਨੁਸਾਰ ਪੁਲਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 323 ਤੇ 324 ਤਹਿਤ ਕੇਸ ਦਰਜ ਕੀਤਾ ਸੀ ਪਰ ਜ਼ਮਾਨਤ ਮਿਲਣ ’ਤੇ ਉਸ ਖ਼ਿਲਾਫ਼ 107/51 ਤਹਿਤ ਰਿਪੋਰਟ ਤਿਆਰ ਕਰਕੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਸੀ। ਪੁਲਸ ਨੇ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਤੋਂ ਬਾਅਦ ਜੇਲ ’ਚ ਬੰਦ ਮੁਲਜ਼ਮ ਖ਼ਿਲਾਫ਼ ਕੇਸ ’ਚ ਧਾਰਾ 302 ਦਾ ਵਾਧਾ ਕਰ ਦਿੱਤਾ ਹੈ।

ਥਾਣਾ ਨੰਬਰ 8 ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਦਮ ਤੋਡ਼ਨ ਤੋਂ ਪਹਿਲਾਂ ਮ੍ਰਿਤਕ ਧਰਮਿੰਦਰ ਕੁਮਾਰ ਪੁੱਤਰ ਸ਼ਿਵ ਕੁਮਾਰ ਮੂਲ ਨਿਵਾਸੀ ਗੋਰਖਪੁਰ (ਯੂ. ਪੀ.), ਹਾਲ ਨਿਵਾਸੀ ਗੁੱਜਾਪੀਰ ਰੋਡ ਨੇ ਦੱਸਿਆ ਕਿ ਉਸ ਨੇ ਆਪਣੇ ਗੁਆਂਢ ’ਚ ਸਥਿਤ ਕੁਆਰਟਰ ’ਚ ਰਹਿਣ ਵਾਲੇ ਪ੍ਰਦੀਪ ਪੁੱਤਰ ਸ਼ਿਵ ਕੁਮਾਰ ਤੋਂ 20 ਹਜ਼ਾਰ ਰੁਪਏ ਵਿਆਜ ’ਤੇ ਲਏ ਸਨ। ਉਸ ਨੇ ਉਸ ਨੂੰ 17 ਹਜ਼ਾਰ ਰੁਪਏ ਮੋੜ ਦਿੱਤੇ ਸਨ ਪਰ 3000 ਰੁਪਏ ਅਜੇ ਵੀ ਉਸ ’ਤੇ ਉਧਾਰ ਸਨ। ਦੋਸ਼ ਹੈ ਕਿ 5 ਮਾਰਚ ਨੂੰ ਪ੍ਰਦੀਪ ਉਸ ਕੋਲੋਂ 3000 ਰੁਪਏ ਲੈਣ ਲਈ ਉਸ ਦੇ ਕੁਆਰਟਰ ਵੱਲ ਆ

ਰਿਹਾ ਸੀ ਪਰ ਉਹ ਉਸ ਨੂੰ ਸੜਕ ’ਤੇ ਹੀ ਮਿਲ ਗਿਆ। ਪ੍ਰਦੀਪ ਨੇ ਪੈਸੇ ਮੰਗੇ ਤਾਂ ਉਸ ਨੇ ਹੋਰ ਸਮੇਂ ਦੀ ਮੰਗ ਕੀਤੀ, ਜਿਸ ਨੂੰ ਲੈ ਕੇ ਪ੍ਰਦੀਪ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਰਾਹਗੀਰਾਂ ਨੇ ਦੋਵਾਂ ਦਾ ਝਗੜਾ ਛੁਡਵਾਇਆ ਤੇ ਵਾਪਸ ਆਪਣੇ-ਆਪਣੇ ਘਰ ਭੇਜ ਦਿੱਤਾ।ਧਰਮਿੰਦਰ ਕੁਮਾਰ ਨੇ ਬਿਆਨ ਦਿੱਤੇ ਸਨ ਕਿ ਜਦੋਂ ਉਹ ਘਰ ਨੂੰ ਜਾ ਰਿਹਾ ਸੀ ਤਾਂ 10 ਮਿੰਟਾਂ ਬਾਅਦ ਹੀ ਪ੍ਰਦੀਪ ਨੇ ਉਸ ਨੂੰ ਘਰ ਦੇ ਨੇੜੇ ਘੇਰ ਲਿਆ, ਜਿਸ ਨੇ ਚਾਕੂ ਨਾਲ ਉਸ ਉੱਪਰ 2 ਵਾਰ

ਕੀਤੇ ਤੇ ਖ਼ੂਨ ’ਚ ਲਥਪਥ ਕਰ ਦਿੱਤਾ। ਪ੍ਰਦੀਪ ਦੀਆਂ ਚੀਕਾਂ ਸੁਣ ਕੇ ਉਸ ਦਾ ਪੁੱਤਰ ਧਰਮਵੀਰ ਬਚਾਅ ਲਈ ਅੱਗੇ ਆਇਆ ਤਾਂ ਮੁਲਜ਼ਮ ਨੇ ਉਸ ’ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ। ਬਾਅਦ ’ਚ ਦੋਵਾਂ ਨੂੰ ਜ਼ਖ਼ਮੀ ਕਰਕੇ ਮੁਲਜ਼ਮ ਫਰਾਰ ਹੋ ਗਿਆ। ਧਰਮਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਤੇ ਅਗਲੇ ਦਿਨ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਨਾ ਦਿੱਤੀ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
Leave a Reply

Your email address will not be published. Required fields are marked *