ਪੰਜਾਬੀਆਂ ਦੇ ਨਾਲ ਇਸ ਬੰਦੇ ਨੇ ਮਾਰੀ 100 ਕਰੋੜ ਤੋਂ ਵੱਧ ਦੀ ਠੱਗੀ ,ਚੜ੍ਹਿਆ ਪੁਲਿਸ ਦੇ ਹੱਥ ,ਸੁਣੋ ਪੂਰੀ ਖ਼ਬਰ

Latest Update

ਲਗਭਗ 100 ਕਰੋੜ ਦੀ ਠੱਗੀ ਕਰਨ ਵਾਲੇ ਭਗੌੜੇ ਅਮਨ ਸਕੋਡਾ ਨੂੰ ਵਾਰਾਣਸੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਅਮਨ ਸਕੋਡਾ ‘ਤੇ 2 ਲੱਖ ਦਾ ਇਨਾਮ ਵੀ ਰੱਖਿਆ ਗਿਆ ਸੀ। ਪੰਜਾਬ ਪੁਲਿਸ ਨੇ ਥਾਣਾ ਬਹਿਲੂਪੁਰ ਦੇ ਇਲਾਕੇ ਰਵਿੰਦਰਪੁਰੀ ਤੋਂ ਦੋ ਦਰਜਨ ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦੇ ਇੱਕ ਭਗੌੜੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇੱਥੇ ਇੱਕ ਫਲੈਟ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ। ਅਮਨ ਸਕੋਡਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਦੇ ਫਾਜ਼ਿਲਕਾ ਦੀ ਪੁਲਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਟਰਾਂਜ਼ਿਟ ਰਿਮਾਂਡ ‘ਤੇ ਲਿਆ ਹੈ। ਸਕੋਡਾ

15 ਦਿਨ ਪਹਿਲਾਂ ਕਿਰਾਏ ’ਤੇ ਕਮਰੇ ’ਚ ਰੁਕਿਆ ਸੀ। ਇਸ ਤੋਂ ਪਹਿਲਾਂ ਉਹ ਗੁਜਰਾਤ ਵਿੱਚ ਰੁਕਿਆ ਸੀ।ਗੁਜਰਾਤ ਵਿੱਚ ਰਹਿੰਦਿਆਂ ਉਸ ਨੇ ਆਪਣੇ ਜਾਣਕਾਰ ਰਾਹੀਂ ਮਕਾਨ ਮਾਲਕ ਨਾਲ ਸੰਪਰਕ ਕੀਤਾ ਅਤੇ ਰਵਿੰਦਰਪੁਰੀ ਵਿੱਚ ਇੱਕ ਕਮਰਾ ਲੈ ਲਿਆ। ਇਸ ਦੇ ਇਥੇ ਆਉਣ ਦੀ ਲੋਕੇਸ਼ਨ ਪੰਜਾਬ ਪੁਲਿਸ ਨੂੰ ਸਰਵਿਸਲਾਂਸ ਦੀ ਮਦਦ ਨਾਲ ਮਿਲੀ। ਪੁਲਿਸ ਨੇ ਉਸ ਦੀ ਭਾਲ ਵਿਚ ਵੀਰਵਾਰ ਦੇਰ ਰਾਤ ਨੂੰ ਛਾਪੇਮਾਰੀ ਕੀਤੀ ਪਰ ਉਹ ਫਲੈਟ ‘ਤੇ ਮੌਜੂਦ ਨਹੀਂ ਸੀ। ਇਸ ਮਗਰੋਂ ਉਸ ਦੀ ਘੇਰਾਬੰਦੀ ਭੇਲੂਪੁਰ ਪੁਲਿਸ ਦੀ ਮਦਦ ਨਾਲ ਟੀਮ ਨੇ ਰਾਤ 1.30 ਵਜੇ ਕੀਤੀ। ਸਵੇਰੇ

6 ਵਜੇ ਉਸ ਨੂੰ ਕਮਰੇ ਤੋਂ ਨਿਕਲਦੇ ਹੀ ਪੁਲਿਸ ਨੇ ਦਬੋਚ ਲਿਆ।ਥਾਣਾ ਬਹਿਲੂਪੁਰ ਦੇ ਇੰਚਾਰਜ ਇੰਸਪੈਕਟਰ ਨੇ ਦੱਸਿਆ ਕਿ ਦੋਸ਼ੀ ਆਪਣੇ ਆਪ ਨੂੰ ਵਪਾਰੀ ਦੱਸ ਰਿਹਾ ਸੀ। ਏਸੀਪੀ ਭੇਲੂਪੁਰ ਡਾ. ਅਤੁਲ ਅੰਜਨ ਤ੍ਰਿਪਾਠੀ ਨੇ ਦੱਸਿਆ ਕਿ ਮਕਾਨ ਮਾਲਕ ਬਾਹਰ ਰਹਿੰਦਾ ਹੈ। ਉਨ੍ਹਾਂ ਨਾਲ ਗੱਲਬਾਤ ਕਰਕੇ ਕਮਰਾ ਦਿਵਾਉਣ ਵਾਲੇ ਬਾਰੇ ਪਤਾ ਕੀਤਾ ਜਾਵੇਗਾ। ਦੋਸ਼ੀ ਬਲਵਾ, ਕਤਲ ਦੀ ਕੋਸ਼ਿਸ਼ ਸਣੇ ਹੋਰ ਮਾਮਲਿਆਂ ਵਿੱਚ ਵੀ ਲੋੜੀਂਦਾ ਚੱਲ ਰਿਹਾ ਸੀ। ਉਸ ਖਿਲਾਫ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗੰਭੀਰ ਧਾਰਾਵਾਂ ਵਿੱਚ ਮਕੁੱਦਮੇ ਦਰਜ ਹਨ। ਉਸ ਨੇ ਕਰੋੜਾਂ ਰੁਪਏ ਦੀ ਠੱਗੀ ਵੀ ਕੀਤੀ ਹੈ। ਕਮਰੇ ਤੋਂ ਸਵੇਰੇ ਚਾਹ ਪੀਣ ਲਈ ਨਿਕਲਦਾ ਸੀ। ਕੁਝ ਦੇਰ ਅੱਸੀ ਇਲਾਕੇ ਵਿਚ ਘੁੰਮਦਾ ਸੀ, ਇਸ ਮਗਰੋਂ ਕਮਰੇ ਵਿਚ ਆ ਜਾਂਦਾ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *