Bus stand ਦੀ ਛੱਤ ‘ਤੇ ਚੜ੍ਹ ਕੇ ਨਵ ਵਿਆਹੁਤਾ ਦਾ ਹੰਗਾਮਾ

Latest Update

ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ’ਤੇ ਮਾਹੌਲ ਉਦੋਂ ਗਰਮਾ ਗਿਆ, ਜਦੋਂ ਨਵ-ਵਿਆਹੁਤਾ ਬੱਸ ਸਟੈਂਡ ਦੀ ਛੱਤ ’ਤੇ ਚੜ੍ਹ ਗਈ ਅਤੇ ਹੇਠਾਂ ਛਾਲ ਮਾਰਨ ਦੀ ਧਮਕੀ ਦੇਣ ਲੱਗੀ। ਜਦੋਂ ਇਸ ਸਬੰਧੀ ਪੁਲਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਲੇਡੀ ਪੁਲਸ ਦੀ ਸਹਾਇਤਾ ਨਾਲ ਲੜਕੀ ਨੂੰ ਹੇਠਾਂ ਉਤਾਰਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਲੜਕੀ ਬੱਸ ਸਟੈਂਡ ਦੀ ਛੱਤ ’ਤੇ ਚੜ੍ਹੀ ਹੋਈ ਹੈ ਅਤੇ ਹੰਗਾਮਾ ਕਰ ਰਹੀ ਹੈ।

ਜਦੋਂ ਅਸੀਂ ਲੇਡੀਜ਼ ਪੁਲਸ ਦੀ ਸਹਾਇਤਾ ਨਾਲ ਲੜਕੀ ਨੂੰ ਹੇਠਾਂ ਉਤਾਰਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਬਟਾਲਾ ਰੋਡਵੇਜ਼ ਡਿਪੂ ’ਚ ਸਰਕਾਰੀ ਨੌਕਰੀ ਕਰਦੇ ਨੌਜਵਾਨ ਨਾਲ ਲਵ ਮੈਰਿਜ ਕੀਤੀ ਹੈ ਪਰ ਉਹ ਹੁਣ ਘਰੇਲੂ ਖਰਚ ਨਹੀਂ ਦੇ ਰਿਹਾ ਹੈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਹ ਅੱਜ ਬੱਸ ਸਟੈਂਡ ‘ਤੇ ਮਰਨ ਲਈ ਪਹੁੰਚੀ ਸੀ।ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਅਸੀਂ ਲੜਕੇ ਨਾਲ ਸੰਪਰਕ ਕੀਤਾ ਤਾਂ ਉਹ ਵੀ ਬੱਸ ਸਟੈਂਡ ਆ ਗਿਆ। ਲੜਕੀ ਨੇ ਜਿੱਥੇ ਲੜਕੇ ਨਾਲ ਖਿੱਚ ਧੂਹ ਕੀਤੀ, ਉੱਥੇ ਉਸ ਦਾ ਬੈਗ ਖੋਹਣ ਦੀ ਵੀ ਕੋਸ਼ਿਸ ਕੀਤੀ। ਉਸ ਨੇ ਦੱਸਿਆ ਕਿ ਉਕਤ

ਲੜਕੀ ਬਿਨਾਂ ਵਜ੍ਹਾ ਸਾਡੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਆਪਣੇ ਮਾਪਿਆਂ ਤੋਂ ਬਿਨਾਂ ਲਵ ਮੈਰਿਜ ਕਰਵਾਈ ਹੈ ਜੋ ਕਿ ਇਸ ਸਮੇਂ ਦੋਵਾਂ ਵਿਚ ਸਮੱਸਿਆ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਲੜਕੀ ਦੀ ਮਾਤਾ ਜੋ ਮੁਕੇਰੀਆਂ ਪੁਲਸ ਸਟੇਸ਼ਨ ਵਿਚ ਕਾਂਸਟੇਬਲ ਲੱਗੀ ਹੋਈ ਹੈ, ਨਾਲ ਗੱਲ ਕਰਕੇ ਲੜਕੀ ਨੂੰ ਮੁਕੇਰੀਆਂ ਵਾਲੀ ਬੱਸ ’ਚ ਬਿਠਾ ਕੇ ਭੇਜ ਦਿੱਤਾ ਅਤੇ ਮਾਮਲੇ ਨੂੰ ਸ਼ਾਂਤ ਕੀਤਾ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *