Amazon ਨੂੰ ਅਦਾਲਤ ਨੇ ਠੋਕਿਆ 25 Lakh ਦਾ ਜੁਰਮਾਨਾ

Latest Update

ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਐਮਾਜ਼ੋਨ ਰੀਸੈਲਰ ਸਰਵਿਸਿਜ਼ ਅਤੇ ਉਸ ਦੀ ਐਸੋਸੀਏਟ ਕੰਪਨੀ ਵੱਲੋਂ ਕਿਸੇ ਹੋਰ ਬ੍ਰਾਂਡ ਦੀਆਂ ਜੁਰਾਬਾਂ ਵੇਚਣ ਦੇ ਦੋਸ਼ ਹੇਠ 25 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਕੰਪਨੀਆਂ ਨੂੰ ਕਮਿਸ਼ਨ ਵੱਲੋਂ ਲਾਏ ਗਏ ਜੁਰਮਾਨੇ ਦੀ ਰਕਮ ਖਪਤਕਾਰ ਕਾਨੂੰਨੀ ਸਹਾਇਤਾ ਖਾਤੇ ’ਚ ਜਮ੍ਹਾਂ ਕਰਵਾਉਣੀ ਪਵੇਗੀ। ਕਮਿਸ਼ਨ ਨੇ ਕਿਹਾ ਕਿ ਦੇਸ਼ ‘ਚ ਕਈ ਈ-ਕਾਮਰਸ ਕੰਪਨੀਆਂ ਲੋਕਾਂ ਨੂੰ ਖ਼ਰੀਦਦਾਰੀ ਦੀ ਸਹੂਲਤ ਦੇ ਰਹੀਆਂ ਹਨ।

ਹਾਲਾਂਕਿ ਕੁਝ ਕੰਪਨੀਆਂ ਆਪਣੇ ਫ਼ਾਇਦੇ ਲਈ ਵੱਡੇ ਬ੍ਰਾਂਡਾਂ ਦੇ ਨਕਲੀ ਉਤਪਾਦ ਵੇਚਦੀਆਂ ਹਨ। ਅਸਲੀ ਉਤਪਾਦ ਨਾਲ ਅਜਿਹਾ ਕਰਨਾ ਲੋਕਾਂ ਨਾਲ ਧੋਖਾ ਹੈ।ਉਕਤ ਮਾਮਲੇ ‘ਚ ਕਮਿਸ਼ਨ ਨੇ ਐਮਾਜ਼ੋਨ ਨੂੰ ਗਾਹਕ ਨਾਲ ਧੋਖਾਧੜੀ ਅਤੇ ਗੁੰਮਰਾਹ ਕਰਨ ਦਾ ਦੋਸ਼ੀ ਠਹਿਰਾਇਆ ਹੈ ਅਤੇ ਗਾਹਕ ਨੂੰ ਮਾਨਸਿਕ ਪ੍ਰੇਸ਼ਾਨੀ ਕਾਰਨ 2 ਲੱਖ ਰੁਪਏ ਮੁਆਵਜ਼ੇ ਵਜੋਂ ਤੇ 20 ਹਜ਼ਾਰ ਰੁਪਏ ਮੁਕੱਦਮੇਬਾਜ਼ੀ ਦੇ ਖ਼ਰਚੇ ਵਜੋਂ ਅਦਾ ਕਰਨੇ ਹੋਣਗੇ।

ਨਾਲ ਹੀ ਕਮਿਸ਼ਨ ਨੇ ਖ਼ਰੀਦੀਆਂ ਜੁਰਾਬਾਂ ਲਈ ਗਾਹਕ ਵੱਲੋਂ ਅਦਾ ਕੀਤੀ 279.30 ਰੁਪਏ ਦੀ ਰਕਮ 9 ਫ਼ੀਸਦੀ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਦਾਇਰ ਕੇਸ ਤਹਿਤ ਗਾਹਕ ਨੇ ਐਮਾਜ਼ੋਨ ਤੋਂ ਮਾਰਕ ਜੈਕਬਸ ਬ੍ਰਾਂਡ ਦੀਆਂ ਜੁਰਾਬਾਂ ਦੀ ਇਕ ਜੋੜੀ ਖ਼ਰੀਦੀ ਸੀ ਪਰ ਕੰਪਨੀ ਨੇ ਉਸ ਨੂੰ ਮਾਰਕ ਬ੍ਰਾਂਡ ਦੀਆਂ ਜੁਰਾਬਾਂ ਵੇਚ ਦਿੱਤੀਆਂ। ਮਾਮਲੇ ’ਚ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਰਾਜ ਖਪਤਕਾਰ ਕਮਿਸ਼ਨ ਨੇ ਇਹ ਹੁਕਮ ਦਿੱਤੇ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *