ਵਿਆਹ ਲਈ ਉਡੀਕਦੀ ਰਹਿਗੀ ਲਾੜੀ, ਲਾੜੇ ਨੇ ਕਰਤਾ… – eOnlineToday

Latest Update


ਨਵਾਂਸ਼ਹਿਰ ਦੀ ਇਕ ਲਾੜੀ ਬੀਤੇ ਦਿਨੀਂ ਲਾਲ ਸੂਹੇ ਜੋੜੇ ਵਿਚ ਸੱਜ-ਧੱਜ ਕੇ ਲਾੜੇ ਦਾ ਇੰਤਜ਼ਾਰ ਕਰਦੀ ਰਹੀ, ਪਰ ਉਹ ਬਾਰਾਤ ਲੈ ਕੇ ਨਹੀਂ ਆਇਆ। ਲਾੜੇ ਸਮੇਤ ਉਸ ਦੇ ਪੂਰੇ ਪਰਿਵਾਰ ਨੇ ਫ਼ੋਨ ਬੰਦ ਕਰ ਲਿਆ ਤੇ ਬਾਕੀ ਰਿਸ਼ਤੇਦਾਰਾਂ ਨੇ ਵੀ ਫ਼ੋਨ ਨਹੀਂ ਚੁੱਕਿਆ। ਲਾੜਾ ਭਾਰਤੀ ਫ਼ੌਜ ਵਿਚ ਹੈ ਤੇ ਇਸ ਵੇਲੇ 3 ਮਹੀਨੇ ਦੀਆਂ ਛੁੱਟੀਆਂ ‘ਤੇ ਆਇਆ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾੜੀ ਨੇ ਦੱਸਿਆ ਕਿ ਉਹ ਪਿੰਡ ਸਡੋਆ ਜ਼ਿਲ੍ਹਾ ਨਵਾਂਸ਼ਹਿਰ ਦੀ ਰਹਿਣ ਵਾਲੀ ਹੈ ਤੇ ਉਸ ਦਾ ਲਖਬੀਰ ਸਿੰਘ ਪੁੱਤਰ ਮੱਖਣ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ

ਬਰਨਾਲਾ ਨਾਲ ਵਿਆਹ ਹੋਣਾ ਸੀ। ਲਖਬੀਰ ਸਿੰਘ ਫ਼ੌਜ ਵਿਚ ਕੰਮ ਕਰਦਾ ਹੈ। ਉਹ ਪਿਛਲੇ 3 ਸਾਲਾਂ ਤੋਂ ਇਕ ਦੂਜੇ ਨੂੰ ਪਿਆਰ ਕਰਦੇ ਸਨ। ਹੁਣ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਪੱਕਾ ਹੋਇਆ ਸੀ। 12 ਮਾਰਚ ਨੂੰ ਮੁੰਡੇ ਵਾਲਿਆਂ ਨੇ ਪਿੰਡ ਧਮਾਈ ਦੇ ਇਕ ਪੈਲੇਸ ਵਿਚ ਬਾਰਾਤ ਲੈ ਕੇ ਆਉਣਾ ਸੀ। ਉਸ ਨੇ ਦੱਸਿਆ ਕਿ ਮਾਈਆਂ ਤੋਂ ਇਕ ਦਿਨ ਪਹਿਲਾਂ ਲਖਬੀਰ ਨੇ ਫ਼ੋਨ ਕਰ ਕੇ ਕਿਹਾ ਕਿ ਮੇਰੀ ਮਾਂ ਇਸ

ਰਿਸ਼ਤੇ ਲਈ ਨਹੀਂ ਮੰਨ ਰਹੀ। ਉਸ ਤੋਂ ਬਾਅਦ ਸਾਰਿਆਂ ਦਾ ਫ਼ੋਨ ਬੰਦ ਹੋ ਗਿਆ। ਇਸ ਮਗਰੋਂ ਅਸੀਂ ਸਾਰੇ ਪਿੰਡ ਠੀਕਰੀਵਾਲ ਉਨ੍ਹਾਂ ਦੇ ਘਰ ਗੱਲ ਕਰਨ ਲਈ ਗਏ ਤਾਂ ਮੁੰਡੇ ਦੇ ਪਿਓ ਨੇ ਮੇਰੀ ਮਾਂ ਨੂੰ ਬੁਰਾ ਭਲਾ ਬੋਲ ਕੇ ਸਾਡੇ ਮੂੰਹ ‘ਤੇ ਦਰਵਾਜ਼ਾ ਬੰਦ ਕਰ ਦਿੱਤਾ। ਇਸ ਮਗਰੋਂ ਮੁੰਡੇ ਵਾਲਿਆਂ ਨੇ ਆਪਣੇ ਰਿਸ਼ਤੇਦਾਰ ਤੇ ਗੁਆਂਢੀਆਂ ਨੂੰ ਇਕੱਠੇ ਕਰ ਲਿਆ ਤੇ ਸਾਡੇ ਨਾਲ ਕੁੱਟਮਾਰ ਕੀਤੀ ਗਈਉਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਬਰਨਾਲਾ ਦੇ ਸਦਰ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਸੀ। ਉਸ ਵੇਲੇ ਪੁਲਸ ਨੇ ਕਿਹਾ ਸੀ ਕਿ ਤੁਸੀਂ ਵਿਆਹ ਦੀਆਂ ਤਿਆਰੀਆਂ ਕਰ ਕੇ ਰੱਖੋ,

ਅਸੀਂ ਲਾੜੇ ਸਮੇਤ ਬਾਰਾਤ ਲੈ ਕੇ ਆਵਾਂਗੇ। ਪਰ ਵਿਆਹ ਵਾਲੇ ਦਿਨ ਬਾਰਾਤ ਨਹੀਂ ਆਈ। ਉਸ ਨੇ ਕਿਹਾ ਕਿ ਉਸ ਵੇਲੇ ਲਖਬੀਰ ਦੀ ਭੈਣ ਰਾਹੀਂ ਇਹ ਰਿਸ਼ਤਾ ਹੋਇਆ ਸੀ। ਲਖਬੀਰ ਕੌਰ ਨੇ ਇਹ ਵੀ ਕਿਹਾ ਸੀ ਕਿ ਅਸੀਂ ਕੋਰਟ ਮੈਰਿਜ ਕਰਵਾ ਲੈਂਦੇ ਹਾਂ, ਪਰ ਅਸੀਂ ਉਸ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਅਸੀਂ ਵਿਆਹ ਹੀ ਕਰਨਾ ਹੈ। ਬਾਰਾਤ ਨਾ ਆਉਣ ਤੋਂ ਮਾਯੂਸ ਲਾੜੀ ਨੇ ਕਿਹਾ ਕਿ ਉਹ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਕੀ ਜਵਾਬ ਦੇਵੇਗੀ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
Leave a Reply

Your email address will not be published. Required fields are marked *