[ad_1]
ਕੈਨੇਡਾ ਤੋਂ ਇਕ ਚਿੰਤਾਜ਼ਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਪੰਜਾਬੀ ਨੌਜਵਾਨ ਪ੍ਰਭਜੋਤ ਲਾਲੀ ਸਰੀ ਤੋਂ ਲਾਪਤਾ ਹੈ। ਪ੍ਰਭਜੋਤ ਲਾਲੀ ਦੀ ਭਾਲ ਵਿਚ ਜੁਟੀ ਕੈਨੇਡੀਅਨ ਪੁਲਸ (ਆਰ.ਸੀ.ਐਮ.ਪੀ.) ਨੇ ਹੁਣ ਉਸ ਦੀ ਭਾਲ ਵਿਚ ਲੋਕਾਂ ਤੋਂ ਮਦਦ ਮੰਗੀ ਹੈ। ਪ੍ਰਭਜੋਤ ਲਾਲੀ ਨੂੰ ਆਖਰੀ ਵਾਰ 7 ਮਾਰਚ ਦੀ ਸ਼ਾਮ ਦੇਖਿਆ ਅਤੇ ਇਸ ਮਗਰੋਂ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਨਿਊਯਾਰਕ ਸ਼ਹਿਰ ਵਿਚ 10 ਦਿਨ ਤੋਂ ਲਾਪਤਾ ਭਾਰਤੀ
ਔਰਤ ਦੀ ਭਾਲ ਕਰ ਰਹੀ ਪੁਲਸ ਨੇ ਕਿਹਾ ਕਿ 25 ਸਾਲ ਦੀ ਫਰੀਨ ਖੋਜਾ ਮਾਨਸਿਕ ਬਿਮਾਰੀ ਤੋਂ ਪੀੜਤ ਹੈ ਅਤੇ ਜਿਸ ਕਿਸੇ ਨੂੰ ਉਸ ਦੇ ਪਤੇ ਟਿਕਾਣੇ ਬਾਰੇ ਜਾਣਕਾਰੀ ਹੋਵੇ, ਉਹ ਤੁਰੰਤ ਪੁਲਸ ਨਾਲ ਸੰਪਰਕ ਕਰੇ।ਸਰੀ ਆਰ.ਸੀ.ਐਮ.ਪੀ. ਮੁਤਾਬਕ 23 ਸਾਲ ਦੇ ਪ੍ਰਭਜੋਤ ਲਾਲੀ ਦਾ ਕੱਦ 6 ਫੁੱਟ ਅਤੇ ਵਜ਼ਨ 80 ਕਿਲੋ ਹੈ। ਉਸ ਦੇ ਵਾਲ ਕਾਲੇ, ਅੱਖਾਂ ਭੂਰੀਆਂ ਹਨ ਅਤੇ ਉਸ ਨੇ ਹਲਕੀ ਦਾੜ੍ਹੀ ਵੀ ਰੱਖੀ ਹੋਈ ਹੈ। ਪ੍ਰਭਜੋਤ ਲਾਲੀ ਦਾ ਪਰਿਵਾਰ ਅਤੇ ਪੁਲਸ
ਉਸ ਦੀ ਸੁੱਖ-ਸਾਂਦ ਬਾਰੇ ਫਿਕਰਮੰਦ ਹਨ। ਪ੍ਰਭਜੋਤ ਲਾਲੀ ਨੂੰ ਸਰੀ ਦੀ 125 ਏ ਸਟ੍ਰੀਟ ਦੇ 7000 ਬਲਾਕ ਵਿਚ ਵੀਰਵਾਰ ਸ਼ਾਮ ਸਵਾ ਚਾਰ ਵਜੇ ਆਖਰੀ ਵਾਰ ਦੇਖਿਆ ਗਿਆ। ਪੁਲਸ ਨੇ ਦੱਸਿਆ ਕਿ ਪ੍ਰਭਜੋਤ ਲਾਲੀ ਦੇ ਪਤੇ ਟਿਕਾਣੇ ਬਾਰੇ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ 604 599 0502 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ ’ਤੇ ਕਾਲ ਕੀਤੀ ਜਾ ਸਕਦੀ ਹੈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
[ad_2]