ਦੇਖੋ,ਐਲਵਿਸ਼ ਯਾਦਵ ਦਾ ਹਾਲ ,ਕਰ ਦਿੱਤਾ ਇਹ ਕਾਰਨਾਮਾ । ਲੋਕ ਕਰ ਰਹੇ ਨੇ ਕਾਰਵਾਈ ਦੀ ਮੰਗ।

Latest Update






ਮਸ਼ਹੂਰ ਯੂਟਿਊਬਰ ਤੇ ‘ਬਿੱਗ ਬੌਸ ਓ. ਟੀ. ਟੀ. 2’ ਦੇ ਜੇਤੂ ਐਲਵਿਸ਼ ਯਾਦਵ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਕਾਰਵਾਈ ਯੂਟਿਊਬਰ ਸਾਗਰ ਠਾਕੁਰ ਉਰਫ਼ ਮੈਕਸਟ੍ਰਨ ਦੀ ਵਾਇਰਲ ਵੀਡੀਓ ਤੋਂ ਬਾਅਦ ਕੀਤੀ ਗਈ ਹੈ। ਵੀਡੀਓ ’ਚ ਐਲਵਿਸ਼ ਯਾਦਵ ਨੂੰ 8-10 ਲੋਕਾਂ ਨਾਲ ਮਿਲ ਕੇ ਸਾਗਰ ਠਾਕੁਰ ਨੂੰ ਕੁੱਟਦੇ ਦੇਖਿਆ ਗਿਆ। ਗੁਰੂਗ੍ਰਾਮ ਦੇ ਸੈਕਟਰ 53 ਥਾਣੇ ’ਚ ਐਲਵਿਸ਼ ਦੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 147, 149, 323, 506 ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਸਾਗਰ ਠਾਕੁਰ ਨੇ ਐਕਸ ’ਤੇ ਇਕ ਵੀਡੀਓ ਸ਼ੇਅਰ ਕਰਕੇ ਐਲਵਿਸ਼ ਯਾਦਵ ’ਤੇ ਹਮਲੇ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਉਸ ਨੇ ਸੀ. ਸੀ. ਟੀ. ਵੀ. ਫੁਟੇਜ ਸਾਂਝੀ ਕੀਤੀ। ਇਸ ’ਚ ਐਲਵਿਸ਼ ਆਪਣੇ ਗੈਂਗ ਨਾਲ ਮੈਕਸਟ੍ਰਨ ਦੀ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਗੁੱਸੇ ’ਚ ਆ ਗਏ ਤੇ ਇਸ ਗੁੰਡਾਗਰਦੀ ਲਈ ਐਲਵਿਸ਼ ਯਾਦਵ ਖ਼ਿਲਾਫ਼ ਪੁਲਸ ਕਾਰਵਾਈ ਦੀ ਮੰਗ ਕਰਨ ਲੱਗੇ। ਸਾਗਰ ਠਾਕੁਰ ਐਲਵਿਸ਼ ਨੂੰ 2021 ਤੋਂ ਜਾਣਦਾ ਹੈ ਸਾਗਰ ਠਾਕੁਰ ਉਰਫ਼ ਮੈਕਸਟ੍ਰਨ ਨੇ ਐਲਵਿਸ਼ ਯਾਦਵ ਦੇ ਖ਼ਿਲਾਫ਼

ਐੱਫ. ਆਈ. ਆਰ. ਦਰਜ ਕਰਵਾਈ ਹੈ। ਇਸ ’ਚ ਉਸ ਨੇ ਕਿਹਾ ਹੈ ਕਿ ਐਲਵਿਸ਼ ਯਾਦਵ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਮੈਕਸਟ੍ਰਨ ਨੇ ਦੱਸਿਆ ਕਿ ਉਹ ਐਲਵਿਸ਼ ਨੂੰ 2021 ਤੋਂ ਜਾਣਦਾ ਹੈ ਪਰ ਐਲਵਿਸ਼ ਜਿਸ ਤਰ੍ਹਾਂ ਨਾਲ ਨਫ਼ਰਤ ਫੈਲਾ ਰਿਹਾ ਸੀ, ਉਸ ਨੂੰ ਉਹ ਕੁਝ ਸਮੇਂ ਤੋਂ ਪਸੰਦ ਨਹੀਂ ਕਰ ਰਿਹਾ ਸੀ। ਸਾਗਰ ਠਾਕੁਰ ਨੇ ਐੱਫ. ਆਈ. ਆਰ. ’ਚ ਆਖੀ ਇਹ ਗੱਲ ਇਸ ਦੌਰਾਨ ਮੈਕਸਟ੍ਰਨ ਨੇ ਐਕਸ ’ਤੇ

ਐਲਵਿਸ਼ ਯਾਦਵ ਤੇ ਮੁਨੱਵਰ ਫਾਰੂਕੀ ਦੀ ਵੀਡੀਓ ਸ਼ੇਅਰ ਕੀਤੀ। ਉਸ ਨੇ ਐਲਵਿਸ਼ ਦੀ ਇਕ ਹੋਰ ਪੁਰਾਣੀ ਵੀਡੀਓ ਸ਼ੇਅਰ ਕੀਤੀ, ਜਿਸ ’ਤੇ ਐਲਵਿਸ਼ ਨੇ ਉਸ ਨੂੰ ਮਿਲਣ ਲਈ ਕਿਹਾ। ਮੈਕਸਟ੍ਰਨ ਦੇ ਅਨੁਸਾਰ ਉਸ ਨੇ ਸੋਚਿਆ ਕਿ ਐਲਵਿਸ਼ ਮਿਲ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜਦੋਂ ਉਹ ਸਟੋਰ ’ਤੇ ਪਹੁੰਚਿਆ ਤਾਂ ਐਲਵਿਸ਼ ਯਾਦਵ ਨੇ 8-10 ਲੜਕਿਆਂ ਨਾਲ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ




Leave a Reply

Your email address will not be published. Required fields are marked *