ਪੰਜਾਬ ਭਰ ਚ ਫਿਰ ਬਦਲੇਗਾ ਮੌਸਮ ! ਦੇਸ਼ ਦੀਆਂ ਕਈ ਥਾਵਾਂ ਤੇ ਚੱਕਰਵਰਤੀ ਤੂਫ਼ਾਨ ਦਾ ਅਲਰਟ ! ਇਹਨਾਂ ਥਾਵਾਂ ਤੇ ਪਵੇਗਾ ਮੀਂਹ

Latest Update


ਪੰਜਾਬ ਤੇ ਹਰਿਆਣਾ ਸਮੇਤ ਕਈ ਸੂਬਿਆਂ ’ਚ ਮੌਸਮ ਇਕ ਵਾਰ ਮੁੜ ਬਦਲਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ 9 ਮਾਰਚ ਨੂੰ ਇਕ ਨਵੀਂ ਪੱਛਮੀ ਗੜਬੜੀ ਮੁੜ ਸਰਗਰਮ ਹੋ ਰਹੀ ਹੈ, ਜਿਸ ਕਾਰਨ ਕਈ ਸੂਬਿਆਂ ’ਚ ਭਾਰੀ ਮੀਂਹ ਪਵੇਗਾ, ਜਦਕਿ ਕਈ ਸੂਬਿਆਂ ’ਚ ਆਮ ਮੀਂਹ ਪਵੇਗਾ। ਪੰਜਾਬ ਤੇ ਰਾਜਸਥਾਨ ’ਚ ਮੀਂਹ ਉੱਤਰ-ਪੱਛਮੀ ਰਾਜਸਥਾਨ ਤੇ ਸਰਹੱਦ ਪਾਰ ਦੇ ਖ਼ੇਤਰਾਂ ’ਚ ਪ੍ਰੇਰਿਤ ਚੱਕਰਵਾਤ ਆਉਣ ਦੀ ਸੰਭਾਵਨਾ ਹੈ।

ਇਹ ਮੌਸਮ ਪ੍ਰਣਾਲੀ ਹੌਲੀ-ਹੌਲੀ ਹਰਿਆਣਾ ਤੇ ਦਿੱਲੀ ਦੇ ਉੱਪਰ ਪੂਰਬ ਵੱਲ ਵਧੇਗੀ। 11 ਮਾਰਚ2024 ਨੂੰ ਉੱਤਰੀ, ਪੱਛਮੀ ਰਾਜਸਥਾਨ ਤੇ ਉੱਤਰੀ ਪੰਜਾਬ ’ਚ ਹਲਕੇ ਮੌਸਮ ਦੀ ਗਤੀਵਿਧੀ ਸ਼ੁਰੂ ਹੋਵੇਗੀ। ਇਹ ਪੂਰਬ ਵੱਲ ਵੱਧ ਕੇ 12 ਤੇ 13 ਮਾਰਚ ਨੂੰ ਹਰਿਆਣਾ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਪਹੁੰਚੇਗਾ। ਪਹਾੜਾਂ ’ਚ 4 ਦਿਨ ਮੌਸਮ ਦੀ ਗਤੀਵਿਧੀਤੁਹਾਨੂੰ ਦੱਸ ਦੇਈਏ ਕਿ ਪੱਛਮੀ ਪ੍ਰਣਾਲੀ ਦੇ ਪ੍ਰਭਾਵ ਕਾਰਨ ਮਾਰਚ ’ਚ ਹੁਣ ਤੱਕ ਉੱਤਰੀ ਪਹਾੜੀ ਸੂਬਿਆਂ ’ਚ ਮੌਸਮ ਸਰਗਰਮ ਹੈ।

ਇਸ ਤੋਂ ਪਹਿਲਾਂ ਮਾਰਚ ਦੇ ਸ਼ੁਰੂ ’ਚ ਪਹਾੜਾਂ ’ਚ ਸੀਜ਼ਨ ਦਾ ਸਭ ਤੋਂ ਭਾਰੀ ਮੀਂਹ ਤੇ ਬਰਫ਼ਬਾਰੀ ਹੋਈ ਸੀ। ਤਾਜ਼ਾ ਪੱਛਮੀ ਗੜਬੜੀ 10 ਮਾਰਚ ਨੂੰ ਥੋੜ੍ਹੀ ਦੇਰ ਨਾਲ ਪਹੁੰਚੇਗੀ। ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ 11 ਤੋਂ 13 ਮਾਰਚ ਤੱਕ ਤਿੰਨੇ ਦਿਨ ਮੌਸਮ ਦੀ ਗਤੀਵਿਧੀ (ਮੀਂਹ, ਬਰਫ਼ਬਾਰੀ, ਤੇਜ਼ ਹਵਾਵਾਂ, ਗੜ੍ਹੇਮਾਰੀ) ਰਹੇਗੀ। ਇਸ ਦੇ ਨਾਲ ਹੀ 13 ਮਾਰਚ ਨੂੰ ਉੱਤਰਾਖੰਡ ’ਚ ਮੀਂਹ ਤੇ ਬਰਫ਼ਬਾਰੀ ਹੋਵੇਗੀ, ਬਾਕੀ 2 ਦਿਨਾਂ ’ਚ ਮੌਸਮ ਦੀ ਗਤੀਵਿਧੀ ਬਹੁਤ ਹਲਕੀ ਰਹਿਣ ਦੀ ਸੰਭਾਵਨਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
Leave a Reply

Your email address will not be published. Required fields are marked *