ਮਾਮੇ ਨੇ ਭਾਣਜੀਆਂ ਨੂੰ ਵਿਆਹ ‘ਤੇ ਦਿੱਤਾ 1 ਕਰੋੜ 11 ਲੱਖ ਦਾ ਸ਼ਗਨ, ਨੋਟਾਂ ਦੇ ਬੰਡਲ ਦੇਖ ਹਰ ਕੋਈ ਰਹਿ ਗਿਆ ਵੇਖਦਾ

Latest Update

ਪੰਜਾਬ ਤੇ ਹਰਿਆਣਾ ਦੇ ਵਿਆਹਾਂ ਵਿੱਚ ਹੁੰਦਾ ਖ਼ਰਚਾ ਅਕਸਰ ਹੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਭਾਵੇਂ ਉਹ ਗੱਡੀਆਂ ਦਾ ਲੈਣ ਦੇਣ ਹੋਵੇ, ਜਾਂ ਨਗਦੀ ਹੋਵੇ ਕਈ ਵਾਰ ਤਾਂ ਕੱਢੇ ਗਏ ਫ਼ਾਇਰ ਹੀ ਚਾਰੇ ਪਾਸੇ ਚਰਚਾ ਕਰਵਾ ਦਿੰਦੇ ਹਨ ਪਰ ਹੁਣ ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਮਾਮੇ ਨੇ ਆਪਣੀ ਭਾਣਜੀ ਦੇ ਵਿਆਹ ਉੱਤੇ 1 ਕਰੋੜ ਤੋਂ ਵੱਧ ਦਾ ਭਾਤ ਭਰਿਆ ਜੋ ਕਿ ਨੇੜਲੇ ਪਿੰਡਾਂ ਤੇ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਦਰਅਸਲ ਝੱਜਰ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਵਿੱਚ ਸਤਗੁਰਦਾਸ ਦੀ ਧੀ ਸ਼ਿਵਾਨੀ ਤੇ ਸ਼ੀਤਲ ਦਾ ਵਿਆਹ ਸੀ। ਉਨ੍ਹਾਂ ਦਾ ਵਿਆਹ ਪਾਨੀਪਤ ਦੇ ਪਿੰਡ ਬਪੌਲੀ ਵਿੱਚ ਹੋਇਆ ਹੈ। ਵਿਆਹ ਤੋਂ ਕੁਝ ਸਮਾਂ ਪਹਿਲਾਂ ਭਾਤ ਦੀ ਰਸਮ ਅਦਾ ਕੀਤੀ ਗਈ ਜਿਸ ਵਿੱਚ ਕੁੜੀਆਂ ਦੇ ਮਾਮੇ ਓਮਪ੍ਰਕਾਸ਼ ਭਾਤ ਲੈ ਕੇ ਪਹੁੰਚੇ।ਮਾਮੇ ਨੇ ਜਦੋਂ ਭਾਤ ਦੀ ਰਸਮ ਵਿੱਚ 500-500 ਦੀਆਂ ਨੋਟਾਂ ਦੀਆਂ ਗੁੱਟੀਆਂ ਕੱਢਣੀਆਂ ਸ਼ੁਰੂ ਕੀਤੀਆਂ ਤਾਂ ਸਮਾਗਮ ਵਿੱਚ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ।

ਓਮ ਪ੍ਰਕਾਸ਼ ਨੇ ਆਪਣੀਆਂ ਦੋਵਾਂ ਭਾਣਜੀਆਂ ਦੇ ਵਿਆਹ ਵਿੱਚ 1 ਕਰੋੜ 11 ਲੱਖ 151 ਰੁਪਏ ਦੀ ਨਗਦੀ, 15 ਤੋਲੇ ਸੋਨਾ ਤੇ ਅੱਧਾ ਕਿੱਲੋ ਚਾਂਦੀ ਸ਼ਗਨ ਦੇ ਤੌਰ ਉੱਤੇ ਦਿੱਤੀ। ਇਸ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।ਜ਼ਿਕਰ ਕਰ ਦਈਏ ਕਿ ਸ਼ਿਵਾਨੀ ਤੇ ਸ਼ੀਤਲ ਦੇ ਮਾਮਾ ਓਮ ਪ੍ਰਕਾਸ਼ ਜ਼ਮੀਨਦਾਰ ਹਨ ਤੇ ਖਾਨਦਾਨੀ ਅਮੀਰ ਹਨ। ਉਨ੍ਹਾਂ ਨੇ ਆਪਣੀ ਭੈਣ ਦਾ ਵਿਆਹ ਧੂਮਧਾਮ ਨਾਲ ਕੀਤਾ ਸੀ ਤੇ ਹੁਣ ਭਾਣਜੀਆਂ ਦੇ ਵਿਆਹ ਉੱਤੇ ਵੀ ਉਹ ਜਮ ਕੇ ਖ਼ਰਚਾ ਕਰ ਰਹੇ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *