Air India ਦੀ ਗ਼ਲਤੀ ਕਰਕੇ ਬਜ਼ੁਰਗ ਦੀ ਹੋਈ ਮੌਤ, DGCA ਨੇ ਲਿਆ ਨੋਟਿਸ, 30 ਲੱਖ ਰੁਪਏ ਦਾ ਲਗਾਇਆ ਜੁਰਮਾਨਾ

Latest Update






ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਏਅਰ ਇੰਡੀਆ ਨੂੰ 30 ਲੱਖ ਰੁਪਏ ਦਾ ਜੁਰਮਾਨਾ ਲਾਇਆ। ਮੁੰਬਈ ਕੌਮਾਂਤਰੀ ਹਵਾਈ ਅੱਡੇ ’ਤੇ ਵ੍ਹੀਲਚੇਅਰ ਨਾ ਮਿਲਣ ਨਾਲ ਬਜ਼ੁਰਗ ਦੀ ਮੌਤ ਦੇ ਮਾਮਲੇ ’ਚ ਹਵਾਬਾਜ਼ੀ ਰੈਗੂਲੇਟਰ ਨੇ ਇਹ ਕਾਰਵਾਈ ਕੀਤੀ ਹੈ। 12 ਫਰਵਰੀ ਨੂੰ ਹਵਾਈ ਅੱਡੇ ’ਤੇ ਵ੍ਹੀਲਚੇਅਰ ਨਾ ਮਿਲਣ ਨਾਲ 80 ਸਾਲਾ ਬਜ਼ੁਰਗ ਮੁਸਾਫਰ ਜਹਾਜ਼ ਤੋਂ ਟਰਮੀਨਲ ਤੱਕ ਪੈਦਲ ਹੀ ਜਾਣਾ ਪਿਆ। ਇਸ ਦੌਰਾਨ ਉਹ ਡਿੱਗ ਪਏ ਤੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਡੀਜੀਸੀਏ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਜ਼ੁਰਗ ਮੁਸਾਫਰ ਨੂੰ ਵ੍ਹੀਲਚੇਅਰ ਉਪਲੱਬਧ ਕਰਵਾਉਣ ’ਚ ਅਸਫਲ ਰਹਿਣ ਕਾਰਨ ਜੁਰਮਾਨਾ ਲਾਇਆ ਗਿਆ ਹੈ। ਏਅਰ ਇੰਡੀਆ ਨੇ ਗ਼ਲਤੀ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਏਅਰਲਾਈਨ ਵੱਲੋਂ ਦਿੱਤੀ ਗਈ ਕਿਸੇ ਵੀ ਕਾਰਵਾਈ ਬਾਰੇ ਸੂਚਿਤ ਨਹੀਂ ਕੀਤਾ। ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੀਤੀ ਗਈ ਕੋਈ ਵੀ ਸੁਧਾਰਾਤਮਕ ਕਾਰਵਾਈ ਬਾਰੇ ਜਾਣਕਾਰੀ ਦੇਣ ’ਚ ਵੀ ਏਅਰਲਾਈਨ ਕੰਪਨੀ ਅਸਫਲ ਰਹੀ।




Leave a Reply

Your email address will not be published. Required fields are marked *