ਤੇਜ ਮੀਂਹ ਦਾ ਅਲਰਟ ਜਾਰੀ – ਹੋਜੋ ਸਾਵਧਾਨ ! – NEWS BLOG

Latest Update


ਦੋਸਤੋ 25 ਜਨਵਰੀ ਤੋਂ ਪੰਜਾਬ ਦੇ 31 ਜਨਵਰੀ ਤੱਕ ਦੇ ਮੌਸਮ ਦੀ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਅਤੇ ਭਾਰੀ ਮੀਂਹ ਦਾ ਅਲਰਟ ਜਾਰੀ ਹੋਇਆ ਹੈ। ਪੰਜਾਬ ਦੇ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਤੇ ਇਸ ਕਰਕੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕਾ ਤੋਂ ਦਰਮਿਆਨ ਵੀ ਅਤੇ ਕਈ ਇਲਾਕਿਆਂ ਚ ਕਾਫੀ ਭਾਰੀ ਮੀਂਹ ਦਰਜ ਕੀਤਾ ਜਾ ਸਕਦਾ ਹੈ।

ਦੱਸ ਦਈਏ ਜੇਕਰ 25 26 27 ਜਨਵਰੀ ਦੀ ਗੱਲ ਕਰੀਏ ਤਾਂ ਇਹਨਾਂ ਤਿੰਨ ਦਿਨਾਂ ਦੌਰਾਨ ਪੰਜਾਬ ਦਾ ਮੌਸਮ ਪੰਜਾਬ ਦੇ ਮੌਸਮ ਦੇ ਵਿੱਚ ਕੋਈ ਬਹੁਤੀ ਵੱਡੀ ਹਲਚਲ ਦੇਖਣ ਨੂੰ ਨਹੀਂ ਮਿਲੇਗੀ। ਅਤੇ ਇਸੇ ਹੀ ਤਰ੍ਹਾਂ ਸੰਘਣੀ ਧੁੰਦ ਵਾਲਾ ਮਾਹੌਲ ਬਣਿਆ ਰਹੇਗਾ।

ਪਰ 25 ਜਨਵਰੀ ਨੂੰ ਪਹਾੜਾਂ ਉੱਪਰ ਹਲਕਾ ਵੈਸਟਰਨ ਡਿਸਟਰਬੈਂਸ ਪੱਛਮੀ ਸਿਸਟਮ ਪਹੁੰਚ ਰਿਹਾ ਜਿਸਦੇ ਪ੍ਰਭਾਵ ਵਜੋਂ ਪੰਜਾਬ ਦੇ ਉੱਤਰੀ ਭਾਗਾਂ ਚ ਸੰਘਣੀ ਬੱਦਲਵਾਈ ਦਾ ਆਣ ਜਾਣ ਬਣਿਆ ਰਵੇਗਾ। ਅਤੇ ਕੁਝ ਭਾਗਾਂ ਵਿੱਚ ਆਪਾਂ ਬੁੰਦਾ ਬੂੰਦੀ ਤੋਂ ਵੀ ਇਨਕਾਰ ਨਹੀਂ ਕਰ ਸਕਦੇ।

ਇਸ ਤੋਂ ਬਾਅਦ ਗੱਲ ਕਰੀਏ 28 29 30 ਜਨਵਰੀ ਦੀ ਤਾਂ ਇਹਨਾਂ ਤਿੰਨ ਦਿਨਾਂ ਦੌਰਾਨ ਪੰਜਾਬ ਦੇ ਮੌਸਮ ਦੇ ਵਿੱਚ ਕਾਫੀ ਵੱਡੀ ਹਲਚਲ ਦੇਖਣ ਨੂੰ ਮਿਲੇਗੀ। ਕਿਉਂਕਿ 29 ਜਨਵਰੀ ਨੂੰ ਪਹਾੜਾਂ ਉੱਤੇ ਪੱਛਮੀ ਸਿਸਟਮ ਪਹੁੰਚ ਰਿਹਾ ਹੈ। ਜੋ ਕਿ ਦਰਮਿਆਨੇ ਤੋਂ ਲੈ ਕੇ ਕਾਫੀ ਭਾਰੀ ਸ੍ਰੇਣੀ ਦਾ ਹੈ। ਜਿਸ ਦੇ ਪ੍ਰਭਾਵ ਵਜੋਂ ਇਸਦਾ ਪੰਜਾਬ ਦੇ ਉੱਤੇ ਵੀ ਕਾਫੀ ਅਸਰ ਦੇਖਣ ਨੂੰ ਮਿਲੇਗਾ।

29 ਜਨਵਰੀ ਨੂੰ ਪੰਜਾਬ ਦੇ ਕੁਝ ਭਾਗਾਂ ਵਿੱਚ ਬੱਦਲਵਾਈ ਦਾ ਆਉਣ ਜਾਣ ਬਣਿਆ ਰਹੇਗਾ। ਪਰ ਪੰਜਾਬ ਦੇ 30 ਅਤੇ 31 ਜਨਵਰੀ ਨੂੰ 70 ਤੋਂ 80% ਦਰਿਮਆਨੇ ਤੋਂ ਲੈ ਕੇ ਕਾਫੀ ਭਾਰੀ ਮੀਹ ਦਰਜ ਕੀਤਾ ਜਾ ਸਕਦਾ ਹੈ। ਕਿਉਂਕਿ ਸਿਸਟਮ ਕਾਫੀ ਤਕੜੀ ਸ੍ਰੇਣੀ ਦਾ ਹੈ।

ਇਸ ਸਾਲ ਦਾ ਪਹਿਲਾ ਮੀਂਹ ਆਪਾਂ ਨੂੰ 30 31 ਜਨਵਰੀ ਨੂੰ ਦੇਖਣ ਨੂੰ ਮਿਲ ਸਕਦਾ। ਜੇਕਰ ਤੁਸੀਂ ਮੌਸਮ ਬਾਰੇ ਹੋਰ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 3

Leave a Reply

Your email address will not be published. Required fields are marked *