ਵਿਆਹ ਤੇ ਆਏ ਰਿਸ਼ਤੇਦਾਰ ਨੇ ਮਾਰੀ, ਡੀਜੇ ਵਾਲੇ ਨੌਜਵਾਨ ਦੇ ਗੋ+ਲੀ, ਹੋ ਗਿਆ ਫਰਾਰ

Latest Update

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਤਰਨਤਾਰਨ ‘ਚ ਇਕ ਵਿਆਹ ਸਮਾਰੋਹ ‘ਚ ਡੀਜੇ ਟੀਮ ਨਾਲ ਕੰਮ ਕਰਦੇ ਇਕ ਨੌਜਵਾਨ ਦੀ ਰਿਸ਼ਤੇਦਾਰ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ। ਦਸਿਆ ਜਾ ਰਿਹਾ ਹੈ ਕਿ ਨੌਜਵਾਨ ਡੀਜੇ ਵਾਲੇ ਨਾਲ ਲੋਕਾਂ ਨੂੰ ਪਰਚੀਆਂ (ਖੁੱਲ੍ਹੇ ਪੈਸੇ) ਵੰਡਣ ਦਾ ਕੰਮ ਕਰਦਾ ਸੀ। ਇਸ ਦੌਰਾਨ ਇਕ ਰਿਸ਼ਤੇਦਾਰ ਨੇ ਨੌਜਵਾਨ ਤੋਂ ਖੁੱਲ੍ਹੇ ਪੈਸੇ ਮੰਗੇ। ਜਦੋਂ ਉਹ ਪੈਸੇ ਨਾ ਦੇ ਸਕਿਆ ਤਾਂ ਰਿਸ਼ਤੇਦਾਰ ਨੇ ਉਸ ਨੂੰ ਗੋਲੀ ਮਾਰ ਦਿਤੀ।ਮਾਮਲਾ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਅਸਲ ਔਤਾਰ ਦਾ ਹੈ। ਬੀਤੇ ਦਿਨੀਂ ਇਥੇ ਇਕ ਵਿਆਹ ਸਮਾਗਮ ਵਿਚ ਡੀਜੇ ਵੱਜ ਰਿਹਾ ਸੀ। ਲੋਕ

ਖੁਸ਼ੀ ਵਿਚ ਨੱਚ ਰਹੇ ਸਨ। ਇਸ ਦੌਰਾਨ ਇਕ ਨੌਜਵਾਨ ਡੀਜੇ ਕੋਲ ਆਇਆ ਅਤੇ ਉਸ ਤੋਂ ਖੁੱਲ੍ਹੇ ਪੈਸੇ ਮੰਗੇ। ਨੌਜਵਾਨ ਸੁਰਜੀਤ ਸਿੰਘ ਕੋਲ ਖੁੱਲ੍ਹੇ ਪੈਸੇ ਨਹੀਂ ਸੀ।ਇਸ ਨੂੰ ਲੈ ਕੇ ਰਿਸ਼ਤੇਦਾਰ ਨੇ ਬਹਿਸ ਕਰਨੀ ਸ਼ੁਰੂ ਕਰ ਦਿਤੀ ਅਤੇ ਉਸ ਉਤੇ ਗੋਲੀ ਚਲਾਈ। ਇਸ ਤੋਂ ਬਾਅਦ ਵੀ ਮੁਲਜ਼ਮ ਨੇ ਕਈ ਹਵਾਈ ਫਾਇਰ ਕੀਤੇ ਅਤੇ ਉਥੋਂ ਫਰਾਰ ਹੋ ਗਿਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ। ਥਾਣਾ ਵਲਟੋਹਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪ੍ਰਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ।

Leave a Reply

Your email address will not be published. Required fields are marked *