52 ਸਵਾਰੀਆਂ ਵਾਲੇ ਫੈਸਲੇ ‘ਤੇ ਬਵਾਲ , ਸਵਾਰੀਆਂ ਦਾ ਫ਼ੁੱਟਿਆ ਗੁੱਸਾ

Latest Update

ਸਰਕਾਰੀ ਬੱਸ ਕਾਮਿਆਂ ਵੱਲੋਂ ਅੱਜ ਆਪਣੀਆਂ ਲਾਰੀਆਂ ’ਚ 52 ਸਵਾਰੀਆਂ ਤੋਂ ਵੱਧ ਸਵਾਰੀਆਂ ਚੜ੍ਹਾਉਣ ਤੋਂ ‘ਸਿਰ ਹਿਲਾ’ ਦਿੱਤਾ ਗਿਆ। ਅੱਜ ਤੋਂ ਲਾਗੂ ਇਸ ਨਿਯਮ ਦਾ ਪ੍ਰਭਾਵ ਇੱਥੇ ਬੱਸ ਅੱਡੇ ’ਤੇ ਵੇਖਣ ਨੂੰ ਮਿਲਿਆ। ਡਰਾਈਵਰਾਂ ਤੇ ਕੰਡਕਟਰਾਂ ਵੱਲੋਂ ਸੀਟਾਂ ’ਤੇ ਬੈਠੀਆਂ ਸਵਾਰੀਆਂ ਨੂੰ ਤਾਂ ਪ੍ਰਵਾਨ ਕੀਤਾ ਜਾਂਦਾ ਰਿਹਾ ਪਰ ਬੱਸ ’ਚ ਖੜ੍ਹੀਆਂ ਸਵਾਰੀਆਂ ਨੂੰ ਹੇਠਾਂ ਉਤਾਰ ਦਿੱਤਾ ਗਿਆ। ਤਾਜ਼ਾ ਵਰਤਾਰੇ ਤੋਂ ਸਵਾਰੀਆਂ ਪ੍ਰੇਸ਼ਾਨੀ ਦੇ ਆਲਮ ’ਚ ਦਿਖੀਆਂ ਅਤੇ ਵਿਰੋਧ ਕਰ ਰਹੀਆਂ ਸਵਾਰੀਆਂ ਦੀ ਬੱਸ ਕਾਮਿਆਂ ਨਾਲ ‘ਤੂੰ-ਤੂੰ, ਮੈਂ-ਮੈਂ’ ਵੀ ਹੋਈ। ਇਸ ਬਾਰੇ ਪੰਜਾਬ ਰੋਡਵੇਜ਼/

ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਬਠਿੰਡਾ ਦੇ ਪ੍ਰਧਾਨ ਕੁਲਦੀਪ ਸਿੰਘ ਬਾਦਲ ਨੇ ਇਹ ਦਾਅਵਾ ਠੋਕਿਆ ਕਿ ‘ਇਹ ਫੈਸਲਾ ਸਾਡਾ ਨਹੀਂ ਸਗੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਹੈ ਅਤੇ ਉਹ ਸਿਰਫ਼ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਹੀ ਕਰ ਰਹੇ ਹਨ’। ਉਨ੍ਹਾਂ ਕਿਹਾ ਕਿ ਹੁਣ ਉਹ ਸਿਰਫ਼ 52 ਸਵਾਰੀਆਂ ਹੀ ਲਿਜਾਣਗੇ।ਅੱਡੇ ’ਚ ਮੌਜੂਦ ਯੂਨੀਅਨ ਦੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਦਾ ਕਹਿਣਾ ਸੀ ਕਿ ਬੱਸਾਂ ਸਵਾਰੀਆਂ ਪੱਖੋਂ ਓਵਰਲੋਡ ਹੋਣ ’ਤੇ ਕਿਸੇ ਸਵਾਰੀ ਦੀ ਟਿਕਟ ਕੱਟਣੋਂ ਰਹਿ ਜਾਂਦੀ ਸੀ। ਉਨ੍ਹਾਂ

ਕਿਹਾ ਕਿ ਪਹਿਲਾਂ 20 ਰੁਪਏ ਦੀ ਟਿਕਟ ਦੀ ਉਕਾਈ ਦਾ ਪਹਿਲਾਂ ਸਿਰਫ 2000 ਰੁਪਏ ਜੁਰਮਾਨਾ ਹੁੰਦਾ ਸੀ ਪਰ ਹੁਣ ਚੈੱਕਰ ਵੱਲੋਂ 20 ਰੁਪਏ ਦੀ ਰਿਪੋਰਟ ਕਰਨ ’ਤੇ ਕੰਡਕਟਰ ਦੀ ਮਹੀਨੇ ਭਰ ਦੀ ਤਨਖਾਹ ਕੱਟੀ ਜਾਣ ਲੱਗੀ ਹੈ। ਉਨ੍ਹਾਂ ਕਿਹਾ ਕਿ ਇਸ ਸਖ਼ਤੀ ਕਰਕੇ ਉਨ੍ਹਾਂ 52 ਸੀਟਾਂ ਵਾਲੀਆਂ ਵੱਡੀਆਂ ਬੱਸਾਂ ’ਤੇ ਸਿਰਫ 52 ਸਵਾਰੀਆਂ ਬਿਠਾਉਣ ਦੀ ਠਾਣੀ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਸਲਾਹ ਦਿੱਤੀ

ਕਿ ਫਲੀਟ ਵਿੱਚ 10 ਹਜ਼ਾਰ ਨਵੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਇਹ ਰੇੜਕਾ ਖਤਮ ਹੋ ਸਕੇ। ਉਨ੍ਹਾਂ ਦਾਅਵਾ ਕੀਤਾ ਕਿ 52 ਸੀਟਾਂ ਵਾਲਾ ਮਾਮਲਾ ਜਨਤਾ ਦੀ ਲੜਾਈ ਹੈ ਅਤੇ ਉਹ ਬੱਸ ਕਰਮਚਾਰੀਆਂ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਉਹ ਕਿਸੇ ਨਾਲ ਝਗੜ ਕੇ ਰਾਜ਼ੀ ਨਹੀਂ ਪਰ ਜੇ ਕਿਤੇ ਰੱਫੜ ਵਧਿਆ ਤਾਂ ਆਪਸ ’ਚ ਉਲਝਣ ਦੀ ਬਜਾਇ ਮਾਮਲਾ ਪੁਲੀਸ ਦੇ ਧਿਆਨ ’ਚ ਲਿਆਂਦਾ ਜਾਵੇਗਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *