ਸਵੇਰੇ ਧੁੰਦ ‘ਚ ਆਪਸ ‘ਚ ਟਕਰਾ ਕੇ 10 ਗੱਡੀਆਂ ਹੋਈਆਂ ਚਕਨਾਚੂਰ, ਇੱਕ ਬੰਦੇ ਨਾਲ ਵਾਪਰਿਆ ਵੱਡਾ ਭਾਣਾ

Latest Update

ਬੁੱਧਵਾਰ ਦੀ ਸਵੇਰੇ ਰਾਜਪੁਰਾ-ਅੰਬਾਲਾ ਨੈਸ਼ਨਲ ਹਾਈਵੇ ’ਤੇ ਟਰਾਲੇ ਨਾਲ ਹੋਈ ਟੱਕਰ ਦੇ ਬਾਅਦ ਚੈੱਕ ਕਰਨ ਉੱਤਰੇ ਬੱਸ ਚਾਲਕ ਨੂੰ ਪਿਛੇ ਤੋਂ ਆ ਰਹੀ ਬੱਸ ਨੇ ਲਪੇਟ ’ਚ ਲੈ ਲਿਆ, ਜਿਸ ਕਾਰਨ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ ਉਤਰਾਖੰਡ ਟਰਾਂਸਪੋਰਟ ਬੱਸ ’ਚ ਸਵਾਰ ਕਰੀਬ 11 ਯਾਤਰੀ ਜ਼ਖਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਸੜਕ ਹਾਦਸਾ ਧੁੰਦ ਅਤੇ ਡੰਪ ‘ਚਲਗਾਈ ਗਈ ਅੱਗ ਨਾਲ ਫੈਲੇ ਧੂੰਏ ਦੀ ਵਜ੍ਹਾ ਨਾਲ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਸਵੇਰੇ ਰਾਜਪੁਰਾ-ਅੰਬਾਲਾ ਨੈਸ਼ਨਲ ਹਾਈਵੇ ’ਤੇ ਸਥਿਤ ਓਵਰਬ੍ਰਿਜ ਤੇ ਇਕ ਟਰਾਲਾ ਜਾ ਰਿਹਾ ਸੀ, ਜਿਸ

ਦੇ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਟਰਾਲੇ ਦੀ ਬ੍ਰੇਕ ਲੱਗਣ ਕਾਰਨ ਦਿੱਲੀ ਜਾ ਰਹੀ ਟੂਰਿਸਟ ਬੱਸ ਟਰਾਲੇ ਨਾਲ ਟਕਰਾ ਗਈ। ਟੂਰਿਸਟ ਬੱਸ ਦੀ ਟਕੱਰ ਹੋਣ ਦੇ ਬਾਅਦ ਕਠੂਆ ਨਿਵਾਸੀ ਬੱਸ ਚਾਲਕ ਦਵਿੰਦਰ ਸਿੰਘ ਬੱਸ ‘ਚੋਂ ਹੇਠਾਂ ਉਤਰ ਕੇ ਬੱਸ ਨੂੰ ਹੋਣ ਵਾਲੇ ਨੁਕਸਾਨ ਨੂੰ ਚੈੱਕ ਕਰ ਰਿਹਾ ਸੀ।ਪਰ ਇਸ ਦੌਰਾਨ ਅੰਬਾਲਾ ਵੱਲ ਜਾਣ ਵਾਲੀ ਉੱਤਰਾਖੰਡ ਟਰਾਂਸਪੋਰਟ ਬੱਸ ਨੇ ਟੂਰਿਸਟ ਬੱਸ ਨੂੰ ਟਕੱਰ ਮਾਰਨ ਦੇ ਨਾਲ-ਨਾਲ ਬੱਸ ਚਾਲਕ ਦਵਿੰਦਰ ਸਿੰਘ ਨੂੰ ਲਪੇਟ ’ਚ ਲਿਆ, ਜਿਸ ਨਾਲ ਦਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ 11 ਯਾਤਰੀ ਜ਼ਖਮੀ ਹੋ ਗਏ।

ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਿਲ ਕਰਵਾਇਆ ਗਿਆ ਹੈ।ਇਸ ਪਾਸੇ ਦੂਜੀ ਸੜਕ ’ਤੇ 5 ਟਰੱਕ ਆਪਸ ’ਚ ਟੱਕਰਾ ਗਏ। ਦੱਸਿਆ ਜਾਂਦਾ ਹੈ ਕਿ ਸਵੇਰੇ ਜਿੱਥੇ ਧੁੰਦ ਪਈ ਹੋਈ ਸੀ, ਉੱਥੇ ਨਗਰ ਕੌਂਸਲ ਵਲੋਂ ਨਜ਼ਦੀਕ ਸਥਿਤ ਕੂੜੇ ਵਾਲੇ ਡੰਪ ਨੂੰ ਲਗਾਈ ਅੱਗ ਦੀ ਵਜ੍ਹਾ ਨਾਲ ਧੂੰਆ ਵੀ ਫੈਲਿਆ ਹੋਇਆ ਸੀ, ਇਸ ਲਈ ਹੋ ਸਕਦਾ ਹੈ ਕਿ ਉਕਤ ਦੋਵੇਂ ਸੜਕ ਹਾਦਸੇ ਧੁੰਦ ਦੇ ਇਲਾਵਾ ਡੰਪ ਦੇ ਧੂੰਏ ਦੀ ਵਜ੍ਹਾ ਨਾਲ ਹੋਏ ਹੋਣਗੇ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਕਰਵਾਉਣ ਦੇ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *