Jeevanjot Kaur Chahal ਬਣੀ Flying Officer | ਜਾਣੋਂ ਕਿਵੇਂ ਪ੍ਰਾਪਤ ਕੀਤੀ ਸਫਲਤਾ

Latest Update

ਗੁਰਦਾਸਪੁਰ ਦੇ ਪਿੰਡ ਹਰਚੋਵਾਲ ‘ਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫ਼ਸਰ ਬਣ ਗਈ ਹੈ। ਜਦੋਂ ਜੀਵਨਜੋਤ ਆਪਣੇ ਜੱਦੀ ਪਿੰਡ ਪਹੁੰਚੀ ਅਤੇ ਪਰਿਵਾਰ ‘ਚ ਖੁਸ਼ੀਆਂ ਦਾ ਮਾਹੌਲ ਬਣ ਗਿਆ। ਘਰ ‘ਚ ਰਿਸ਼ਤੇਦਾਰ ਅਤੇ ਗੁਆਂਢੀ ਅਫ਼ਸਰ ਧੀ ਨੂੰ ਵਧਾਈ ਦੇਣ ਪਹੁੰਚ ਗਏ। ਇਹ ਪਰਿਵਾਰ ਪੀੜੀਆਂ ਤੋਂ ਫੌਜ ‘ਚ ਨੌਕਰੀ ਕਰਦਾ ਆ ਰਿਹਾ ਹੈ, ਜੀਵਨਜੋਤ ਦੇ ਦਾਦਾ, ਪਿਤਾ ਅਤੇ ਚਾਚਾ ਜੇ.ਸੀ.ਓ ਦੇ ਰੈਂਕ ‘ਤੇ ਫੌਜ ਤੋਂ ਸੇਵਾਮੁਕਤ ਹੋਏ ਹਨ।

ਜੀਵਨਜੋਤ ਪਰਿਵਾਰ ਦੀਆਂ ਤਿੰਨ ਪੀੜੀਆਂ ਤੋਂ ਬਾਅਦ ਅਫ਼ਸਰ ਵਜੋਂ ਸ਼ਾਮਲ ਹੋਣ ਵਾਲੀ ਪਹਿਲੀ ਕੁੜੀ ਹੈ।ਜੀਵਨਜੋਤ ਕੌਰ ਦੇ ਇਸ ਅਫ਼ਸਰ ਤੱਕ ਪਹੁੰਚਣ ਪਿੱਛੇ ਇਕ ਵੱਡਾ ਸੰਘਰਸ਼ ਰਿਹਾ ਹੈ। ਜੀਵਨਜੋਤ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਜੀਵਨਜੋਤ ਨੇ ਆਪਣੀ ਮੈਟ੍ਰਿਕ ਅਤੇ 12 ਵੀਂ ਤੱਕ ਦੀ ਸਿੱਖਿਆ ਪਿੰਡ ਅਤੇ ਬਟਾਲਾ ਦੇ ਇਕ ਨਿੱਜੀ ਸਕੂਲ ‘ਚ ਪੂਰੀ ਕੀਤੀ ਤਾਂ ਬਾਅਦ ‘ਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ‘ਚ ਗ੍ਰੈਜੂਏਸ਼ਨ ਕੀਤੀ । ਜਿਸ ਤੋਂ ਬਾਅਦ ਉਸ ਨੂੰ ਇਕ ਚੰਗੀ ਆਈਟੀ ਸੈਕਟਰ ‘ਚ ਨੌਕਰੀ ਮਿਲ ਗਈ ਅਤੇ 2 ਸਾਲ ਨੌਕਰੀ

ਕੀਤੀ। ਚੰਗੀ ਤਨਖਾਹ ਹੋਣ ਦੇ ਬਾਵਜੂਦ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਫਿਰ ਏਅਰਫੋਰਸ ਅਕੈਡਮੀ ਹੈ ਦਰਾਬਾਦ ਵਿੱਚ ਦਾਖਲਾ ਲਿਆ, ਹਾਲਾਂਕਿ ਇਹ ਸਫ਼ਰ ਇਹਨਾਂ ਆਸਾਨ ਨਹੀਂ ਸੀ ਕਿਉਂਕਿ ਉਸਨੂੰ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਅਸਫ਼ਲਤਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਆਖਿਰ ਤੀਸਰੀ ਵਾਰ ਸਫ਼ਲਤਾ ਮਿਲੀ। ਉਥੇ ਹੀ ਹੁਣ ਜੀਵਨਜੋਤ ਨੇ ਕਰੀਬ ਦੋ ਸਾਲ ‘ਚ ਸਖ਼ਤ ਮਿਹਨਤ ਕਰਕੇ ਆਪਣੀ ਟ੍ਰੇਨਿੰਗ ਪੂਰੀ ਕੀਤੀ ਹੈ। ਹੁਣ ਜੀਵਨਜੋਤ ਦੀ ਸਫ਼ਲਤਾ ਅਤੇ ਅਫ਼ਸਰ ਬਣਨ ‘ਤੇ ਮਾਤਾ-ਪਿਤਾ ਅਤੇ ਭਰਾ ਮਾਣ ਮਹਿਸੂਸ ਕਰ ਰਹੇ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *