ਝੂਠੇ Police ਮੁਕਾਬਲੇ ‘ਚ 26 ਸਾਲਾਂ ਬਾਅਦ ਹੋਈ FIR ਦਰਜ, ਪੀੜਤ Family ਦੇ ਨਹੀਂ ਰੁਕ ਰਹੇ ਹੰਝੂ

Latest Update

ਮੈਂ ਉਸ ਵੇਲੇ ਗਰਭਵਤੀ ਸੀ ਜਦੋਂ ਤਿੰਨ-ਚਾਰ ਲੋਕ ਸਾਡੇ ਪਿੰਡ ਆਏ ਅਤੇ ਮੇਰੇ ਪਤੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ” “ਮੇਰੀ ਸੱਸ ਅਤੇ ਸਹੁਰੇ ਨੇ ਉਨ੍ਹਾਂ ਦੀ ਭਾਲ ਲਈ ਕੋਈ ਸਰਕਾਰੀ ਦਫ਼ਤਰ ਨਹੀਂ ਛੱਡਿਆ, ਪਰ ਨਾ ਮੇਰੇ ਪਤੀ ਵਾਪਸ ਆਏ ਤੇ ਨਾਂ ਉਨ੍ਹਾਂ ਦੀ ਲਾਸ਼।” ਇਹ ਬੋਲ ਦਲਬੀਰ ਕੌਰ ਦੇ ਹਨ। ਦਲਬੀਰ ਕੌਰ ਦੀ ਉਮਰ 19 ਸਾਲਾਂ ਦੀ ਸੀ, ਜਦੋਂ ਉਨ੍ਹਾਂ ਦੇ 23 ਸਾਲਾ ਪਤੀ ਸੁਖਪਾਲ ਸਿੰਘ ਨੂੰ ਕਥਿਤ ਪੁਲਿਸ ਮੁਕਾਬਲੇ ਵਿੱਚ ਮੁਕਾ ਦਿੱਤਾ ਗਿਆ ਸੀ।

ਦਲਬੀਰ ਕੌਰ ਦੱਸਦੇ ਹਨ ਕਿ ਉਨ੍ਹਾਂ ਦੇ ਪਤੀ ਸੁਖਪਾਲ ਸਿੰਘ ਨੂੰ ਚਾਰ ਵਿਅਕਤੀ, ਜਿਨ੍ਹਾਂ ਵਿੱਚੋਂ ਦੋ ਪੁਲਿਸ ਵਰਦੀ ਵਿੱਚ ਸਨ, ਗੁਰਦਾਸਪੁਰ ‘ਚ ਪੈਂਦੇ ਪਿੰਡ ਕਾਲਾ ਅਫ਼ਗਾਨਾ ਵਿਚਲੇ ਉਨ੍ਹਾਂ ਦੇ ਘਰੋਂ ਆਪਣੇ ਨਾਲ ਲੈ ਗਏ ਸਨ। ਉਹ ਦੱਸਦੇ ਹਨ, ਉਹ ਸੁਖਪਾਲ ਸਿੰਘ ਨੂੰ ਮਰੂਤੀ ਗੱਡੀ ਵਿੱਚ ਪਾ ਕੇ ਲੈ ਗਏ। ਉਨ੍ਹਾਂ ਨੇ ਕਿਹਾ ਕਿ ਸੁਖਪਾਲ ਸਿੰਘ ਨੂੰ ਪੁਲਿਸ ਅਫ਼ਸਰਾਂ ਨੇ ਬੁਲਾਇਆ ਹੈ। ਦਲਬੀਰ ਕੌਰ ਦੱਸਦੇ ਹਨ ਕਿ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਥੋੜ੍ਹੇ ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਵਾਪਿਸ ਭੇਜ ਦਿੱਤਾ ਜਾਵੇਗਾ।

13 ਜੁਲਾਈ 1994 ਨੂੰ ਸ਼ੁਰੂ ਹੋਈ ਦਲਬੀਰ ਕੌਰ ਦੀ ਇਹ ਉਡੀਕ ਹਾਲੇ ਤੱਕ ਜਾਰੀ ਹੈ। ਪਹਿਲਾਂ ਉਨ੍ਹਾਂ ਨੂੰ ਉਡੀਕ ਸੀ ਕਿ ਉਹ ਆਪਣੇ ਪਤੀ ਨੂੰ ਦੁਬਾਰਾ ਮਿਲਣਗੇ ਤੇ ਹੁਣ ਉਹ ਆਪਣੇ ਪਤੀ ਦੇ ਝੂਠੇ ਮੁਕਾਬਲੇ ਦੇ ਕੇਸ ਵਿੱਚ ਇਨਸਾਫ਼ ਉਡੀਕ ਰਹੇ ਹਨ। ਦਲਬੀਰ ਕੌਰ ਨੇ ਦੱਸਿਆ, “ਇੱਕ ਦਿਨ ਮਾਤਾ ਨੇ ਅਖ਼ਬਾਰ ‘ਚ ਨਾਮੀ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਬਾਰੇ ਲੱਗੀ ਖ਼ਬਰ ਪੜ੍ਹੀ। ਇਹ ਖ਼ਬਰ ਬੰਡਾਲਾ ਦੇ ਪੁਲਿਸ ਨਾਲ ਹੋਏ ਕਥਿਤ ਮੁਕਾਬਲੇ ਵਿੱਚ ਹੋਈ ਮੌਤ ਬਾਰੇ ਸੀ।”

ਸੁਖਪਾਲ ਸਿੰਘ ਦੇ ਪਿਤਾ ਜਗੀਰ ਸਿੰਘ ਕਹਿੰਦੇ ਹਨ ਕਿ ਜਦੋਂ ਗੁਰਨਾਮ ਸਿੰਘ ਬੰਡਾਲਾ ਦੀ ਮੌਤ ਦੀ ਖ਼ਬਰ ਆਈ ਤਾਂ ਮੈਂ ਆਪਣੀ ਘਰਵਾਲੀ ਨੂੰ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਗੁਰਨਾਮ ਦੀ ਥਾਂ ਸੁਖਪਾਲ ਦਾ ਮੁਕਾਬਲਾ ਬਣਿਆ ਹੈ। “ਸਾਨੂੰ ਸੀ ਕਿ ਇਨਸਾਫ਼ ਮਿਲ ਜਾਵੇਗਾ, ਓਦੋਂ ਮਿਲਿਆ ਨਹੀਂ ਹੁਣ ਦਾ ਪਤਾ ਨਹੀਂ।” ਦਲਬੀਰ ਕੌਰ ਦੱਸਦੇ ਹਨ, “ਸਾਨੂੰ ਬਾਅਦ ‘ਚ ਪਤਾ ਲੱਗਾ ਕਿ ਬੰਡਾਲਾ ਦੀ ਥਾਂ ਸੁਖਪਾਲ ਸਿੰਘ ਦਾ ਕਥਿਤ ਝੂਠਾ ਮੁਕਾਬਲਾ ਬਣਾਇਆ ਗਿਆ ਸੀ।”

“ਮੇਰੀ ਸੱਸ ਅਤੇ ਸਹੁਰੇ ਨੇ ਅਦਾਲਤਾਂ ਤੱਕ ਪਹੁੰਚ ਕੀਤੀ, ਚੰਡੀਗੜ੍ਹ ਤੱਕ ਚੱਕਰ ਲਾਏ, ਮੇਰੀ ਸੱਸ ਗੁਰਭਜਨ ਕੌਰ ਆਪਣੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਸੰਸਾਰ ਤੋਂ ਚਲੇ ਗਏ।”ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਨ੍ਹਾਂ ਦਾ ਪਰਿਵਾਰ ਸੁਖਪਾਲ ਸਿੰਘ ਦੀਆਂ ਅੰਤਿਮ ਰਸਮਾਂ ਵੀ ਨਹੀਂ ਕਰ ਸਕਿਆ। ਦਲਬੀਰ ਕੌਰ ਦੀ ਧੀ ਦਾ ਵਿਆਹ ਹੋ ਚੁੱਕਾ ਹੈ, ਜਦਕਿ ਉਨ੍ਹਾਂ ਦੇ ਪੁੱਤਰ ਦੀ 16 ਸਾਲ ਦੀ ਉਮਰ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ  ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *