ਲੱਕੜ ਦੀ ਬਣੀ ਇਸ ਰੇਲ ਦੀ ਖਾਸੀਅਤ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Latest Update

ਪੂਰੇ ਏਸ਼ੀਆ ਵਿਚ ਇਕ ਅਜਿਹੀ ਰੇਲ ਹੈ ਜਿਸ ਵਿਚ ਤੁਸੀਂ ਬਿਨਾਂ ਕੋਈ ਪੈਸੇ ਖ਼ਰਚੇ ਮੁਫ਼ਤ ਵਿਚ ਸਫ਼ਰ ਕਰ ਸਕਦੇ ਹੋ, ਜਿਸ ਵਿਚ ਨਾ ਕੋਈ ਟਿਕਟ ਲਗਦੀ ਹੈ ਨਾ ਕੋਈ ਭਿਖਾਰੀ ਤੇ ਨਾ ਹੀ ਕੋਈ ਟਿਕਟ ਚੈੱਕ ਕਰਨ ਵਾਲਾ ਚੈੱਕਰ ਹੁੰਦਾ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ ਵਲੋਂ ਅਪਣੇ ਮੁਲਾਜ਼ਮਾਂ ਲਈ ਚਲਾਈ ਜਾਂਦੀ ਇਸ ਰੇਲ ਦੁਆਰਾ ਤੁਸੀਂ 27 ਕਿਲੋਮੀਟਰ ਦੇ ਸਫ਼ਰ ਵਿਚ ਸ਼ਿਵਾਲਿਕ ਦੀਆਂ ਖੂਬਸੂਰਤ ਪਹਾੜੀਆਂ ਦੇ ਨਾਲ-ਨਾਲ ਸਤਲੁਜ ਦਰਿਆ ਤੇ ਇਕ ਮਨਮੋਹਕ ਸਤਲੁਜ ਦਰਿਆ ਦੇ ਕੰਢੇ ’ਤੇ ਬਣੀ ਸੁਰੰਗ ਵਿਚੋਂ ਜਦੋਂ ਇਹ ਰੇਲ ਨਿਕਲਦੀ ਹੈ ਤਾਂ ਲੋਕਾਂ ਨੂੰ

ਅਜਬ ਨਜ਼ਾਰ ਵੇਖਣ ਨੂੰ ਮਿਲਦਾ ਹੈ।ਦਸਣਾ ਬਣਦਾ ਹੈ ਕਿ ਪੰਜਾਬ ’ਚ ਨੰਗਲ ਤੇ ਹਿਮਾਚਲ ਪ੍ਰਦੇਸ਼ ’ਚ ਭਾਖੜਾ ਡੈਮ ਵਿਚਾਲੇ ਚੱਲਣ ਵਾਲੀ ਇਕ ਵੱਖਰੀ ਕਿਸਮ ਦੀ ਅਨੋਖੀ ਰੇਲ ਗੱਡੀ ਹੈ, ਜਿਸ ’ਚ ਯਾਤਰਾ ਕਰਨ ਦੀ ਕੋਈ ਟਿਕਟ ਨਹੀਂ ਲਗਦੀ। ਆਮ ਰੇਲਾਂ ਤੋਂ ਬਿਲਕੁਲ ਵੱਖਰੀ ਇਸ ਗੱਡੀ ’ਚ ਤੁਹਾਨੂੰ ਕੋਈ ਮੰਗਤਾ/ਹਾਕਰ/ਟਿਕਟ ਚੈੱਕ ਕਰਨ ਵਾਲਾ ਨਹੀਂ ਮਿਲੇਗਾ। ਭਾਖੜਾਡੈਮ ਦਾ ਨਿਰਮਾਣ 1948 ਤੋਂ 1963 ਤਕ ਚਲਿਆ ਸੀ। ਭਾਖੜਾ ਡੈਮ ਦੇ ਨਿਰਮਾਣ ਸਮੇਂ ਇਸ ਰੇਲ ਨੂੰ ਮਜ਼ਦੂਰਾਂ ਤੇ ਸਾਮਾਨ ਦੀ ਢੁਆਈ ਲਈ ਸ਼ੁਰੂ ਕੀਤਾ ਗਿਆ ਸੀ। ਭਾਖੜਾ ਡੈਮ ਦੀ

ਉਸਾਰੀ ਇੰਜੀਨੀਅਰ ਐਮ.ਐਚ. ਸਲੋਕਮ ਦੀ ਅਗਵਾਈ ਹੇਠ ਹੋਈ, ਜਿਸ ’ਚ 30 ਵਿਦੇਸ਼ੀ ਮਾਹਰਾਂ/300 ਭਾਰਤੀ ਇੰਜੀਨੀਅਰਾਂ/13000 ਮਜ਼ਦੂਰਾਂ ਨੇ ਦਿਨ-ਰਾਤ ਕੰਮ ਕੀਤਾ। ਅੱਜ-ਕਲ ਭਾਖੜਾ ਡੈਮ ’ਚ ਕੰਮ ਕਰਦੇ ਸਰਕਾਰੀ ਮੁਲਾਜ਼ਮ/ਸੈਲਾਨੀ/ ਰਾਹ ’ਚ ਪੈਂਦੇ ਦੋ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਲਈ ਇਹ ਰੇਲ ਇਕ ਵਰਦਾਨ ਦਾ ਕੰਮ ਕਰਦੀ ਹੈ।ਇਨ੍ਹਾਂ ਪਿੰਡਾਂ ਦੇ ਲੋਕ ਬਿਨਾਂ ਪੈਸੇ ਖ਼ਰਚਿਆਂ ਯਾਤਰਾ ਹੀ ਨਹੀਂ ਕਰਦੇ ਸਗੋਂ ਅਪਣੇ ਸਮਾਨ ਦੀ ਢੁਆਈ ਲਈ ਵੀ ਇਸੇ ਰੇਲ ’ਤੇ ਨਿਰਭਰ ਹਨ। ਇਹ ਰੇਲ ਨੰਗਲ ਤੋਂ ਸਵੇਰੇ 7.05 ਵਜੇ ਅਤੇ ਦੂਸਰੇ ਸਮੇਂ ਦੁਪਹਿਰ

3.05 ਵਜੇ ਭਾਖੜਾ ਡੈਮ ਲਈ ਚਲਦੀ ਹੈ। ਸਵੇਰੇ ਚੱਲਣ ਵਾਲੀ ਰੇਲ ਗੱਡੀ ਦੋ ਘੰਟੇ ਬਾਅਦ ਸਵੇਰੇ 9 ਵਜੇ ਅਤੇ ਦੁਪਹਿਰ ਨੂੰ ਚੱਲਣ ਵਾਲੀ ਰੇਲ ਸ਼ਾਮ 5 ਵਜੇ ਨੰਗਲਵਾਪਸ ਆ ਜਾਂਦੀ ਹੈ। ਰਸਤੇ ’ਚ ਇਹ ਗੱਡੀ ਪੰਜ ਥਾਵਾਂ ’ਤੇ ਅਪਣੇ ਕਰਮਚਾਰੀਆਂ ਤੇ ਪਿੰਡਾਂ ਦੇ ਲੋਕਾਂ ਲਈ ਰੁਕਦੀ ਹੈ ਜਿਨ੍ਹਾਂ ਵਿਚ ਸੱਭ ਤੋਂ ਪਹਿਲਾਂ ਲੇਬਰ ਹੱਟਸ, ਦੁਬੇਟਾ, ਬਰਮਲਾ, ਨੈਂਹਲਾ ਤੇ ਉਲੀਂਡਾ ਸਟੇਸ਼ਨ ਆਉਂਦੇ ਹਨ। ਬਰਮਲਾ, ਪੰਜਾਬ-ਹਿਮਾਚਲ ਸਰਹੱਦ ’ਤੇ ਸਥਿਤ ਹੈ ਤੇ ਪੰਜਾਬ ਦਾ ਪਿੰਡ ਹੈ ਜਦਕਿ ਨੈਹਲਾ ਤੇ ਉਲੀਂਡਾ ਪਿੰਡ ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ’ਚ ਪੈਂਦਾ ਹੈ। ਇਸ ਰੇਲ ਦਾ ਸੰਚਾਲਨ ਭਾਖੜਾ ਬਿਆਸ ਪ੍ਰਬੰਧ ਬੋਰਡ ਕਰਦਾ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *