ਨੌਜਵਾਨ ਨੇ ਭੰਨੇ ਬੱਸ ਦੇ ਸ਼ੀਸ਼ੇ, ਮਸਾਂ ਬਚਾਈ ਸਵਾਰੀਆਂ ਨੇ ਜਾਨ…ਵੇਖੋ, ਕੀ ਹੈ ਪੂਰਾ ਮਾਮਲਾ

Latest Update

ਪੰਜਾਬ ਰੋਡਵੇਜ਼ ਦੀ ਬੱਸ (Bus of Punjab Roadways) ਉੱਤੇ ਮੋਟਰਸਾਈਕਲ ਸਵਾਰ ਨੇ ਇੱਟਾਂ ਨਾਲ ਹਮਲਾ ਕਰਕੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ। ਬੱਸ ਕੰਡਕਟਰ ਅਤੇ ਚਾਲਕ ਮੁਤਾਬਿਕ ਫਿਰੋਜ਼ਪੁਰ ਖਾਈ ਵਾਲਾ ਬੱਸ ਅੱਡੇ ਦੇ ਨਜ਼ਦੀਕ ਇੱਕ ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਹੋਕੇ ਆਪਣੀ ਮਾਤਾ ਦੇ ਨਾਲ ਆ ਰਿਹਾ ਸੀ। ਇਸ ਜੌਰਾਨ ਉਸ ਦੀ ਪੰਜਾਬ ਰੋਡਵੇਜ ਦੀ ਬੱਸ ਦੇ ਨਾਲ ਹਲਕੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਨੌਜਵਾਨ ਨੇ ਬੱਸ ਚਾਲਕ ਨੂੰ ਮੰਦੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ।

 

ਇਸ ਤੋਂ ਬਾਅਦ ਬੱਸ ਦੇ ਕੰਡਕਟਰ ਨੇ ਚਾਲਕ ਨੂੰ ਸਹੀ ਤਰੀਕੇ ਨਾਲ ਬੋਲਣ ਲਈ ਕਿਹਾ ਪਰ ਉਸ ਨੇ ਕੰਡਕਟਰ ਉੱਤੇ ਹਮਲਾ ਕਰ ਦਿੱਤਾ। ਇਸ ਤੋਂ ਮਗਰੋਂ ਜਦੋਂ ਬੱਸ ਚਾਲਕ ਅਤੇ ਕੰਡਕਟਰ ਨੇ ਮੋਟਰਸਾਈਕਲ ਚਾਲਕ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਵਾਰ ਨੇ ਬੱਸ ਉੱਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਟਾਂ ਵੱਜਣ ਨਾਲ ਬੱਸ ਦੇ ਸ਼ੀਸ਼ੇ ਟੁੱਟ ਗਏ ਅਤੇ ਹਮਲਾ ਹੋਣ ਕਾਰਣ ਬੱਸ ਵਿੱਚ ਬੈਠੀਆਂ ਸਵਾਰੀਆਂ ਵੀ ਘਬਰਾ ਗਈਆਂ ਅਤੇ ਉਨ੍ਹਾਂ ਨੇ ਬੱਸ ਵਿੱਚੋਂ ਉੱਤਰ ਕੇ ਭੱਜਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨੌਜਵਾਨ ਨੇ ਹਮਲਾ ਜਾਰੀ ਰੱਖਿਆ
ਅਤੇ ਹਮਲੇ ਮਗਰੋਂ ਉਹ ਮੌਕੇ (Bus windows smashed in Ferozepur) ਉੱਤੋਂ ਫਰਾਰ ਹੋ ਗਿਆ।ਪੂਰੇ ਵਿਵਾਦ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਫਿਰੋਜ਼ਪੁਰ ਖਾਈ ਵਾਲਾ ਬੱਸ ਅੱਡੇ (Ferozepur ditched bus stand) ਦੇ ਨਜ਼ਦੀਕ ਇੱਕ ਮੋਟਰਸਾਈਕਲ ਚਾਲਕ ਦੀ ਪੰਜਾਬ ਰੋਡਵੇਜ਼ ਦੇ ਬੱਸ ਅਤੇ ਕੰਡਕਟਰ ਨਾਲ ਝੜਪ ਹੋਈ ਹੈ ਅਤੇ ਝੜਪ ਤੋਂ ਬਾਅਦ ਨੌਜਵਾਨ ਨੇ ਤੈਸ਼ ਵਿੱਚ ਆਕੇ ਸਰਕਾਰੀ ਬੱਸ ਉੱਤੇ ਹਮਲਾ ਕਰਕੇ ਸ਼ੀਸ਼ਿਆਂ ਦੀ ਭੰਨਤੋੜ ਵੀ ਕੀਤੀ ਹੈ। ਨਾਲ ਹੀ ਪਤਾ ਲੱਗਾ ਹੈ ਕਿ ਜਿਸ ਸਮੇਂ ਬੱਸ ਉੱਤੇ ਹਮਲਾ ਹੋਇਆ
ਉਸ ਸਮੇਂ ਬੱਸ ਵਿੱਚ ਸਵਾਰੀਆਂ ਬੈਠੀਆਂ ਸਨ ਅਤੇ ਸ਼ੀਸ਼ਿਆਂ ਉੱਤੇ ਇੱਟਾਂ ਦਾ ਹਮਲਾ ਵੇਖ ਕੇ ਸਵਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਉਹ ਬੱਸ ਨੂੰ ਛੱਡ ਕੇ ਭੱਜ ਗਏ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਘਟਨਾਕ੍ਰਮ ਤੋਂ ਬਾਅਦ ਬੱਸ ਉੱਤੇ ਹਮਲਾ ਕਰਨ ਵਾਲਾ ਚਾਲਕ ਫਰਾਰ ਹੈ,ਜਿਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ mਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *