2017 ‘ਚ ਕਤ ਲ ਕਰਨ ਵਾਲੇ 15 ਮੁਲਜ਼ਮਾਂ ਨੂੰ ਉਮਰ ਕੈਦ, 6 ਸਾਲਾਂ ਬਾਅਦ ਆਇਆ ਫੈਸਲਾ

Latest Update

ਲੁਧਿਆਣਾ ਦੀ ਅਦਾਲਤ ਨੇ ਬੀਤੀ ਦਿਨੀ ਛੇ ਸਾਲ ਪੁਰਾਣੇ ਮਾਮਲੇ ਵਿੱਚ 15 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਨ੍ਹਾਂ ਨੇ 3 ਅਕਤੂਬਰ, 2017 ਨੂੰ ਰਾਤ 10 ਵਜੇ ਦੇ ਕਰੀਬ ਗੁਰਪਾਲ ਨਗਰ ਇਲਾਕੇ ਵਿੱਚ ਸਥਿਤ ਫੈਕਟਰੀ ਅੰਦਰ ਵੜ ਕੇ ਪਰਮਿੰਦਰ ਸਿੰਘ ਅਤੇ ਉਸਦੇ ਦੋ ਭਰਾਵਾਂ ਉੱਤੇ ਹੋਰ ਲੋਕਾਂ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਹਮਲੇ ਵਿੱਚ ਗੁਰਪਾਲ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਉਸਦੇ ਭਰਾ ਗੁਰਚਰਨ ਸਿੰਘ ਤੇ ਹੋਰਨਾਂ ਦੇ ਕਈ ਸੱਟਾ ਵੱਜੀਆਂ ਸਨ।

ਭਾਵੇਂ ਅਦਾਲਤ ਨੇ ਛੇ ਸਾਲ ਦੀ ਲੜਾਈ ਤੋਂ ਬਾਅਦ ਪੀੜਿਤ ਪਰਿਵਾਰ ਦੇ ਹੱਕ ਵਿੱਚ ਫੈਸਲਾ ਦਿੱਤਾ ਅਤੇ 17 ਦੋਸ਼ੀਆਂ ਵਿੱਚੋਂ 15 ਨੂੰ ਆਈਪੀਸੀ ਦੀ ਧਾਰਾ 302, 307, 452, 506, 324 ਅਤੇ 323 ਤਹਿਤ ਉਮਰ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ, ਲੇਕਿਨ ਹਾਲੇ ਵੀ ਉਹ ਸਮਾਂ ਯਾਦ ਕਰਕੇ ਪਰਿਵਾਰ ਦੀ ਰੂਹ ਕੰਬ ਜਾਂਦੀ ਹੈ। ਬਾਕੀ ਦੋ ਆਰੋਪੀਆਂ ਵਿੱਚੋਂ ਇੱਕ ਭਗੋੜਾ ਹੈ, ਜਦਕਿ ਇੱਕ ਨੂੰ ਅਦਾਲਤ ਨੇ ਬਰੀ ਕਰ ਦਿੱਤਾ।

ਇਸ ਦੌਰਾਨ ਪਰਿਵਾਰ ਨਿਆ ਪਾ ਕੇ ਖੁਸ਼ ਹੈ ਅਤੇ ਕੋਰਟ ਦਾ ਧੰਨਵਾਦ ਕਰਦਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ 3 ਅਕਤੂਬਰ, 2017 ਨੂੰ ਆਰੋਪੀ ਜ਼ਬਰਦਸਤੀ ਉਹਨਾਂ ਦੀ ਫੈਕਟਰੀ ਵਿੱਚ ਵਾੜਾ ਆਏ ਸਨ। ਇਸ ਦੌਰਾਨ ਫੈਕਟਰੀ ਵਿੱਚ ਪਰਮਿੰਦਰ ਅਤੇ ਉਸਦੇ ਭਰਾ ਫੈਕਟਰੀ ਤੇ ਵਰਕਰ ਅਤੇ ਹੋਰ ਲੋਕ ਵੀ ਮੌਜੂਦ ਸਨ। ਆਰੋਪੀਆਂ ਦੇ ਹਮਲੇ ਕਾਰਨ ਗੁਰਪਾਲ ਗੰਭੀਰ ਤੌਰ ਤੇ ਜਖਮੀ ਹੋ ਗਿਆ ਸੀ ਜਿਸਨੇ ਬਾਅਦ ਵਿੱਚ ਦਮ ਤੋੜ ਦਿੱਤਾ। ਜਦ ਕਿ ਉਹਨਾਂ ਦੇ ਇੱਕ ਭਰਾ ਦੀ ਲੱਤ ਵਿੱਚ ਰਾੜ ਪਈ ਅਤੇ ਜਬਾੜਾ ਵੀ

ਆਰਟੀਫਿਸ਼ਅਲ ਲਗਾਉਣਾ ਪਿਆ।ਮ੍ਰਿਤਕ ਦੀ ਪਤਨੀ ਅਤੇ ਮਾਂ ਦੀਆਂ ਅੱਖਾਂ ਅੱਗੇ ਅੱਜ ਵੀ ਉਹ ਸਮਾਂ ਆ ਜਾਂਦਾ ਹੈ, ਤਾਂ ਸਾਰਿਆਂ ਦੇ ਅੱਖਾਂ ਵਿਚੋਂ ਹੰਝੂ ਵਗਣ ਲੱਗ ਜਾਂਦੇ ਹਨ, ਲੇਕਿਨ ਉਹ ਧੰਨਵਾਦੀ ਹਨ ਕਿ ਅਦਾਲਤ ਤੋਂ ਉਹਨਾਂ ਨੂੰ ਇਨਸਾਫ਼ ਮਿਲਿਆ ਹੈ। ਮ੍ਰਿਤਕ ਦੇ ਦੋ ਬੱਚੇ ਹਨ , ਜੋਕਿ ਉਸ ਵੇਲੇ ਕਾਫੀ ਛੋਟੇ ਸਨ, ਜਿਕਰਯੋਗ ਹੈ ਕਿ ਲੁਧਿਆਣਾ ਦੀ ਅਦਾਲਤ ਨੇ ਕਰੀਬ ਛੇ ਸਾਲ ਪੁਰਾਣੇ ਕੇਸ ਵਿੱਚ ਕੁੱਲ 15 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਨ੍ਹਾਂ ਵਿੱਚੋਂ ਪੰਜ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *