ਚਮਤਕਾਰ! ਨਲਕੇ ‘ਚੋਂ ਪਾਣੀ ਦੀ ਜਗ੍ਹਾ ਨਿਕਲਣ ਲੱਗਾ ਦੁੱਧ! ਲੋਕਾਂ ਦੀ ਲੱਗ ਗਈ ਭੀੜ ਹਰ ਕੋਈ ਦੇਖ ਰਹਿ ਗਿਆ ਹੈਰਾਨ

Latest Update

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਇਕ ਅਜੀਬ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਸਰਕਾਰੀ ਹੈਂਡ ਪੰਪ ਤੋਂ ਦੁੱਧ ਨਿਕਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਭਾਂਡੇ, ਬੋਤਲਾਂ ਅਤੇ ਬਾਲਟੀਆਂ ਲੈ ਕੇ ਹੈਂਡ ਪੰਪ ‘ਤੇ ਪਹੁੰਚੇ ਅਤੇ ਇਸ ਨੂੰ ਦੁੱਧ ਸਮਝ ਕੇ ਭਰਨਾ ਸ਼ੁਰੂ ਕਰ ਦਿੱਤਾ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਨਲਕੇ ‘ਚੋਂ ਚਿੱਟਾ ਪਾਣੀ ਨਿਕਲ ਰਿਹਾ ਸੀ,

ਜਿਸ ਨੂੰ ਦੁੱਧ ਸਮਝ ਕੇ ਭਰਨ ਲਈ ਭੀੜ ਲੱਗ ਗਈ। ਲੋਕ ਭਗਵਾਨ ਸ਼ਿਵ ਦੇ ਜੈਕਾਰੇ ਲਾਉਣ ਲੱਗੇ। ਲੋਕਾਂ ਦਾ ਕਹਿਣਾ ਸੀ ਕਿ ਅਜਿਹਾ ਭਗਵਾਨ ਸ਼ਿਵ ਦੇ ਚਮਤਕਾਰ ਕਾਰਨ ਹੋਇਆ ਹੈ।ਉਥੇ ਹੀ ਕੁਝ ਲੋਕਾਂ ਨੇ ਇਸ ਨੂੰ ਕੁਦਰਤ ਦਾ ਚਮਤਕਾਰ ਕਿਹਾ ਤਾਂ ਕੁਝ ਲੋਕਾਂ ਨੇ ਇਸ ਨੂੰ ਕੈਮੀਕਲ ਰਿਐਕਸ਼ਨ ਕਿਹਾ। ਇਹ ਅਫ਼ਵਾਹ ਫੈਲਦੇ ਹੀ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜਿਸ ਨੇ ਵੀ ਨਲਕੇ ‘ਚੋਂ ਦੁੱਧ ਨਿਕਲਣ ਦੀ ਅਫ਼ਵਾਹ ਸੁਣੀ, ਉਹ ਤੁਰੰਤ ਭਾਂਡੇ ਚੁੱਕ ਕੇ ਉਥੇ ਪਹੁੰਚ ਗਿਆ।

ਕਈ ਲੋਕ ਇਸ ਦੁੱਧ ਨੂੰ ਪੀਂਦੇ ਵੀ ਦੇਖੇ ਗਏ। ਇਸ ਦੀ ਹਰ ਪਾਸੇ ਚਰਚਾ ਹੋਣ ਲੱਗੀ। ਮਾਮਲਾ ਮੁਰਾਦਾਬਾਦ ਦੇ ਬਿਲਾਰੀ ਥਾਣਾ ਖੇਤਰ ਦਾ ਹੈ। ਇਹ ਘਟਨਾ ਮੁਰਾਦਾਬਾਦ ਦੇ ਮਲੇਰੀ ਬੱਸ ਸਟੈਂਡ ‘ਤੇ ਵਾਪਰੀ। ਸ਼ਨੀਵਾਰ ਸ਼ਾਮ ਨੂੰ ਸਰਕਾਰੀ ਨਲਕੇ ‘ਚੋਂ ਅਚਾਨਕ ਚਿੱਟਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ।ਇਸ ਦੀ ਸੂਚਨਾ ਸ਼ਹਿਰ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਤੋਂ ਬਾਅਦ ਲੋਕ ਇਸ ਚਿੱਟੇ ਪਾਣੀ ਨੂੰ ਦੁੱਧ ਵਾਂਗ ਲਿਜਾਣ ਲੱਗੇ।

ਇਹ ਚਿੱਟਾ ਪਾਣੀ ਘੰਟਿਆਂਬੱਧੀ ਨਲਕੇ ‘ਚੋਂ ਨਿਕਲਦਾ ਰਿਹਾ। ਹਾਲਾਂਕਿ, ਇਸ ਗੱਲ ਦੀ ਠੋਸ ਜਾਣਕਾਰੀ ਨਹੀਂ ਮਿਲ ਸਕੀ ਕਿ ਕਿਸ ਤਰ੍ਹਾਂ ਦੀ ਰਸਾਇਣਕ ਪ੍ਰਤੀਕਿਰਿਆ ਦੇ ਨਤੀਜੇ ਵਜੋਂ ਇਸ ਕਿਸਮ ਦਾ ਚਿੱਟਾ ਪਾਣੀ ਨਿਕਲਿਆ। ਦਰਅਸਲ, ਨਲਕੇ ‘ਚੋਂ ਆ ਰਹੇ ਪਾਣੀ ਨੂੰ ਪੀਣ ਵਾਲੇ ਲੋਕਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਸ ਵਿੱਚ ਕਿਸੇ ਕਿਸਮ ਦੀ ਬਦਬੂ ਸੀ ਜਾਂ ਇਹ ਨਮਕੀਨ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ mਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *