ਯੂਕੇ ‘ਚ 2009 ਤੋਂ ਰਹਿ ਰਹੀ 78 ਸਾਲਾਂ ਗੁਰਮੀਤ ਕੌਰ ਲੰਗਰ ‘ਚ ਕਰਦੀ ਸੇਵਾ, ਹੁਣ ਹੋਵੇਗੀ ਡਿਪੋਰਟ

Latest Update

ਬ੍ਰਿਟੇਨ ‘ਚ ਭਾਰਤੀ ਸਿੱਖ ਬਜ਼ਰੁਗ ਔਰਤ ਲੰਮੇ ਸਮੇਂ ਤੋਂ ਡਿਪੋਰਟੇਸ਼ਨ ਦੀ ਸਮੱਸਿਆ ਨਾਲ ਜੂਝ ਰਹੀ ਹੈ। 78 ਸਾਲਾ ਗੁਰਮੀਤ ਕੌਰ 2009 ‘ਚ ਬ੍ਰਿਟੇਨ ਚ ਆਈ ਸੀ ਤੇ ਸਮੈਥਵਿਕ ਚ ਰਹਿ ਰਹੀ ਸੀ। ਮਾਮਲਾ ਪਹਿਲੀ ਵਾਰ 2019 ਵਿੱਚ ਸਾਹਮਣੇ ਆਇਆ ਸੀ ਤੇ ਹੋਮ ਆਫਿਸ ਨੇ ਉਨ੍ਹਾਂ ਦੀ ਯੂਕੇ ‘ਚ ਰਹਿਣ ਦੀ ਅਪੀਲ ਰੱਦ ਕਰ ਦਿੱਤੀ ਹੈ।UK ਚ ਸਿੱਖ ਸੰਸਥਾਵਾਂ ਤੇ ਸਮੁਦਾਇ ਗੁਰਮੀਤ ਕੌਰ ਦੇ ਹੱਕ ਚ ਨਿਤਰੀਆਂ ਨੇ ਤੇ ਵੱਖ-ਵੱਖ ਤਰ੍ਹਾਂ ਦੀਆਂ ਰੈਲੀਆਂ ਕਰਕੇ ਮਹਿਲਾ ਨੂੰ ਸਪੋਰਟ ਕਰ ਰਹੀਆਂ ਹਨ। ਗੁਰਮੀਤ ਕੌਰ ਦੇ ਹੱਕ ਚ ਸਿੰਗਨੇਚਰ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਹੁਣ ਤੱਕ 65 ਹਜ਼ਾਰ ਲੋਕਾਂ ਨੇ ਬਜ਼ਰੁਗ ਮਹਿਲਾ ਦੇ ਯੂਕੇ ਰਹਿਣ ਦੇ ਹੱਕ ‘ਚ ਹੀ ਸਾਈਨ ਕੀਤੇ ਹਨ। 2020 ‘ਚ ‘ਚੇਂਜ਼ ਡਾਟ ਓਆਰਜੀ’(Change.Org) ‘ਤੇ ਇਕ ਪਟੀਸ਼ਨ ਸ਼ੁਰੂ ਕੀਤੀ ਗਈ ਸੀ। ਹੁਣ WE ALL ARE GURMIT KAUR ਵੀ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਿਹਾ ਹੈ। ਪਟੀਸ਼ਨ ‘ਚ ਕਿਹਾ ਗਿਆ ਸੀ ‘ਗੁਰਮੀਤ ਕੌਰ ਦਾ UK ‘ਚ ਕੋਈ ਪਰਿਵਾਰ ਨਹੀਂ ਹੈ। ਪੰਜਾਬ ਵਾਪਸ ਜਾਣ ਲਈ ਵੀ ਪਰਿਵਾਰ ਨਹੀਂ ਹੈ। ਇਸ ਲ਼ਈ ਸਮੈਥਵਿਕ (smethwick) ‘ਚ ਸਥਾਨਕ ਸਿੱਖ ਸਮੁਦਾਇ ਨੇ ਉਨ੍ਹਾਂ ਨੂੰ ਗੋਦ ਲਿਆ ਹੈ’.. ਗੁਰਮੀਤ ਦੇ ਕੋਲ ਆਪਣਾ ਕੁਝ ਵੀ ਨਹੀਂ ਹੈ ..

ਪਰ ਉਹ ਇਕ ਦਿਆਲੂ ਔਰਤ ਹੈ.. ਹਮੇਸ਼ਾ ਚੰਗੇ ਕੰਮ ਕਰਦੀ ਹੈ.. ਜੋ ਉਹ ਕਰ ਸਕਦੀ ਹੈ।ਟੇਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਗੁਰਮੀਤ ਕੌਰ ਹੁਣ ਵੀ ਪੰਜਾਬ ‘ਚ ਆਪਣੇ ਪਿੰਡ ਦੇ ਲੋਕਾਂ ਦੇ ਸੰਪਰਕ ‘ਚ ਹੈ ..ਤੇ ਉਹ ਆਪਣਾ ਜੀਵਨ ਉਥੇ ਆਸਾਨੀ ਨਾਲ ਗੁਜ਼ਾਰ ਸਕਦੀ ਹੈ। ਪਟੀਸ਼ਨ ਸਲਮਾਨ ਮਿਰਜ਼ਾ ਨੇ ਕੀਤੀ ਸੀ, ਜੋ ਕਿ ਬ੍ਰਸ਼ਸਟ੍ਰੋਕ ਕਮਿਊਨਿਟੀ ਪ੍ਰੋਜੈਕਟ ਦੇ ਇਮੀਗ੍ਰੇਸ਼ਨ ਸਲਾਹਕਾਰ ਹੈ.. ਉਨ੍ਹਾਂ ਦਾ ਕਹਿਣਾ ਹੈ ਕਿ ਡਿਪੋਰਟੇਸ਼ਨ ਗੁਰਮੀਤ ਲਈ ਮੌਤ ਦੀ ਸਜ਼ਾ ਬਰਾਬਰ ਹੈ। ਪੰਜਾਬ ਦੇ ਇੱਕ ਪਿੰਡ ਚ ਉਸਦਾ ਖਸਤਾ ਹਾਲਤ ਚ ਘਰ ਹੈ, ਜਿਸ ‘ਤੇ ਛੱਤ ਵੀ ਨਹੀਂ ਉਸ ਨੂੰ ਪਿੰਡ ਵਿੱਚ ਰਹਿਣ ਲਈ ਭੋਜਨ ਅਤੇ ਹੋਰ ਸਾਧਨ ਲੱਭਣੇ ਪੈਣਗੇ ਕਿਉਂਕਿ ਉਹ ਪਿਛਲੇ 11 ਸਾਲਾਂ ਤੋਂ ਉਥੇ ਨਹੀਂ ਗਈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *