ਰਿਸ਼.ਵਤ ਲੈਣ ਵਾਲਿਆਂ ਨੂੰ ਵਿਧਾਇਕ ਗਿਆਸਪੁਰਾ ਨੇ ਰੰਗੇ ਹੱਥੀ ਕੀਤਾ ਕਾਬੂ

Latest Update

ਖੰਨਾ ਦੇ ਪਾਇਲ ਵਿਧਾਨਸਭਾ ਵਿੱਚ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਾਰ ਵਿੱਚ ਬੈਠੀ ਔਰਤ ਅਤੇ ਉਸ ਦੇ ਸਾਥੀ ਨੌਜਵਾਨਾਂ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ । ਦੋਵੇ ਲੇਬਰ ਵਿਭਾਗ ਦੇ ਨਾਲ ਸਬੰਧਤ ਹਨ । ਉਹ ਕਾਰ ਵਿੱਚ ਬੈਠ ਕੇ ਰਿਸ਼ਵਤ ਦੀ ਰਕਮ ਦੀ ਗਿਣਤੀ ਕਰ ਰਹੇ ਸੀ ਤਾਂ ਉਨ੍ਹਾਂ ਫੜ ਲਿਆ ਗਿਆ । ਵਿਧਾਇਕ ਦੇ ਕੋਲ ਸ਼ਿਕਾਇਤ ਆ ਰਹੀ ਸੀ ਕਿ ਲੇਬਰ ਡਿਪਾਰਟਮੈਂਡ ਵਿੱਚ ਕਾਫੀ ਰਿਸ਼ਵਤ ਚੱਲ ਰਹੀ ਹੈ। ਮੈਡੀਕਲ ਕਲੇਮ ਪਾਸ ਕਰਾਉਣ ਸਮੇਤ ਹੋਰ ਕੰਮਾਂ ਦੇ ਬਦਲੇ ਪੈਸੇ ਲਏ ਜਾਂਦੇ ਹਨ । ਇਹ ਤਾਜ਼ਾ ਕੇਸ ਸਾਹਮਣੇ ਆਇਆ ਸੀ ਜਿਸ ਵਿੱਚ 3 ਲੱਖ 80 ਹਜ਼ਾਰ ਰੁਪਏ ਦਾ ਮੈਡੀਕਲ ਕਲੇਮ ਪਾਸ ਕਰਾਉਣ ਦੇ ਬਦਲੇ ਰਿਸ਼ਵਤ ਮੰਗੀ ਜਾ ਰਹੀ ਸੀ ।

ਸਬੰਧਿਤ ਸ਼ਖਸ ਨੇ ਇਸ ਦੀ ਜਾਣਕਾਰੀ ਵਿਧਾਇਕ ਗਿਆਸਪੁਰਾ ਨੂੰ ਦਿੱਤੀ ਗਈ ਹੈ । ਵਿਧਾਇਕ ਨੇ ਟਰੈਪ ਲਗਾਕੇ ਰਿਸ਼ਵਤ ਮੰਗਣ ਵਾਲੇ ਨੂੰ ਪਾਇਲ ਵਿੱਚ ਬੁਲਾਇਆ । ਪਹਿਲਾਂ ਤੋਂ ਹੀ ਨੋਟ ਫੋਟੋ ਸਟੇਟ ਕਰਵਾਏ ਗਏ ।ਕਾਰ ਵਿੱਚ ਲੇਬਰ ਵਿਭਾਗ ਦੀ ਇੱਕ ਔਰਤ ਅਤੇ ਨੌਜਵਾਨ ਆਏ। ਜਿੰਨਾਂ ਨੇ 10 ਹਜ਼ਾਰ ਰੁਪਏ ਰਿਸ਼ਵਤ ਲਈ । ਦੋਵੇ ਕਾਰ ਵਿੱਚ ਰਿਸ਼ਵਤ ਦੇ ਨੋਟਾਂ ਦੀ ਗਿਣਤੀ ਕਰ ਰਹੇ ਸੀ ਤਾਂ ਹੀ ਆਪਣੀ ਕਾਰ ਨੂੰ ਲੈਕੇ ਵਿਧਾਇਕ ਗਿਆਸਪੁਰਾ ਟੀਮ ਸਮੇਤ ਪਹੁੰਚ ਗਏ । ਕਾਰ ਵਿੱਚ ਨੋਟ ਗਿਨ ਰਹੇ ਨੌਜਵਾਨ ਅਤੇ ਔਰਤਾਂ ਨੂੰ ਰੰਗੇ ਹੱਥੀ ਫੜ ਲਿਆ।ਵਿਧਾਇਕ ਗਿਆਸਪੁਰ ਨੇ ਮੌਕੇ ‘ਤੇ ਡੀਐੱਸਪੀ ਨਿਖਿਲ ਗਰਗ ਨੂੰ ਕਾਰਵਾਈ ਦੇ ਲਈ ਬੁਲਾਇਆ। ਰਿਸ਼ਵਤ ਲੈਣ ਵਾਲੇ ਦੋਵੇ ਮੁਲਜ਼ਮ ਪੁਲਿਸ ਦੇ ਹਵਾਲੇ ਕੀਤੇ ਗਏ ।

ਇਨ੍ਹਾਂ ਦੇ ਖਿਲਾਫ FIR ਦਰਜ ਕਰਨ ਦੇ ਲਈ ਕਿਹਾ ਹੈ। ਜਲਦ ਮੁਲਜ਼ਮਾਂ ਦੇ ਖਿਲਾਫ ਪੁਲਿਸ ਅੱਗੇ ਦੀ ਕਾਰਵਾਈ ਵੀ ਕਰੇਗੀ । ਇਸ ਐਕਸ਼ਨ ਦੇ ਬਾਅਦ ਵਧਾਇਕ ਗਿਆਨਸਪੁਰਾ ਨੇ ਕਿਹਾ ਲੇਬਰ ਵਿਭਾਗ ਵਿੱਚ ਕਾਫੀ ਸ਼ਿਕਾਇਤਾ ਆ ਰਹੀਆਂ ਸਨ । ਇਹ ਦੋਵੇ ਅੱਗੇ ਕਿਸ ਨੂੰ ਪੈਸਾ ਦਿੰਦੇ ਸਨ ਉਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਹੋਰ ਲੋਕ ਵੀ ਸ਼ਿਕੰਜੇ ਵਿੱਚ ਆਉਣਗੇ। ਰਿਸ਼ਵਤ ਦੇ ਮਾਮਲੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *