ਪਾਣੀ ‘ਚ ਡੁੱਬਿਆ ਖੇਤ ਦੇਖ ਡਿਪ੍ਰੈਸ਼ਨ ‘ਚ ਗਿਆ ਕਿਸਾਨ ਖੇਤਾਂ ‘ਚ ਹੀ ਨਿਕਲੀ ਜਾਨ,ਪਰਿਵਾਰ ਦਾ ਰੋੋ-ਰੋ ਹੋਇਆ ਬੁਰਾ ਹਾਲ

Latest Update

ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਭਉਵਾਲਾ ਬਲੜਕੇ ਵਿੱਖੇ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਪੈਣ ਕਾਰਨ ਪਾਣੀ ਵਿੱਚ ਡੁੱਬੀ ਖੇਤੁ ਵੇਖ ਕੇ ਕਰਜੇ ਦੇ ਬੋਝ ਕਾਰਨ ਡਿਪਰੈਸ਼ਨ ਵਿੱਚ ਆਏ ਕਿਸਾਨ ਦੀ  ਆਪਣੇ ਹੀ ਖੇਤਾਂ ਵਿੱਚ ਹੋਈ ਮੌ ਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਮੋਹਨ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ ਕਿ ਬੀਤੇ ਕੁੱਝ ਦਿਨਾਂ ਤੋਂ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਇੱਕ ਉਨ੍ਹਾਂ ਦਾ ਘਰ ਵੀ ਸੀ ਅਤੇ

ਪੰਜ ਕਿਲੇ ਦੇ ਕਰੀਬ ਉਨ੍ਹਾਂ ਕੋਲ ਜਮੀਨ ਹੈ ਜਿਸ ਵਿੱਚ ਝੋਨੇ ਦੀ ਫਸਲ ਬੀਜੀ ਹੋਈ ਸੀ ਜਿਸ ਵਿੱਚ ਦਰਿਆ ਦਾ ਸਾਰਾ ਪਾਣੀ ਭਰ ਗਿਆ ਅਤੇ ਕਈ ਦਿਨਾਂ ਤੋਂ ਇਹ ਇਸੇ ਤਰ੍ਹਾਂ ਹੀ ਡੁੱਬੀ ਹੋਈ ਹੈ ਅਤੇ ਉਨ੍ਹਾਂ ਦਾ ਘਰ ਵੀ ਪਾਣੀ ਵਿੱਚ ਡੁੱਬਾ ਹੋਇਆ ਸੀ, ਪਰ ਕੁੱਝ ਪਾਣੀ ਲੱਥ ਜਾਣ ਕਾਰਨ ਉਹ ਕੱਲ ਹੀ ਆਪਣੇ ਘਰ ਆਏ ਸਨ  ਅਤੇ ਕੱਲ੍ਹ ਉਸ ਦਾ ਪਤੀ ਮੋਹਣ ਸਿੰਘ ਡਿਪ੍ਰੈਸ਼ਨ ਦੇ ਵਿੱਚ ਸੀ ਅਤੇ ਇੱਕ ਹੀ ਗੱਲ ਕਰੀ ਜਾ ਰਿਹਾ ਸੀ ਕਿ ਉਸ ਉੱਪਰ ਜੋ ਸੱਤ ਲੱਖ ਰੁਪਏ ਦਾ ਕਰਜਾ ਹੈ ਉਹ ਕੇਸ। ਤਰੀਕੇ ਨਾਲ ਉਤਾਰੇਗਾ ਉਹ ਤਾਂ ਬਰਬਾਦ ਹੋ ਗਿਆ ਹੈ ਜਿਸ ਕਰਕੇ ਉਹ ਕਲ ਦਾ ਹੀ ਬੜੇ ਤਨਾਅ ਵਿੱਚ ਤੁਰਿਆ ਫਿਰਦਾ ਸੀ।

ਮ੍ਰਿਤਕ ਕਿਸਾਨ ਮੋਹਨ ਸਿੰਘ ਦੇ ਲੜਕੇ ਜੋਗਾ ਸਿੰਘ ਨੇ ਦੱਸਿਆ ਕਿ ਅੱਜ ਜਦ ਉਸ ਦਾ ਪਿਤਾ ਖੇਤਾਂ ਵਿੱਚ ਗੇੜਾ ਮਾਰਨ ਗਿਆ ਤਾਂ ਉਥੇ ਹੀ ਖੇਤਾਂ ਵੱਲ ਝਾਤੀ ਮਾਰ ਕੇ ਡਿਪ੍ਰੈਸ਼ਨ ਵਿੱਚ ਆਣ ਕੇ ਡਿੱਗ ਪਿਆ ਜਿੱਥੇ ਉਸ ਦੀ ਮੌ ਤ ਹੋ ਗਈ ਹੈ ਇਸ ਮੌਕੇ ਇਕੱਤਰ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁਁਢਾ ਦੇ ਚੋਨ ਪ੍ਰਧਾਨ ਗੁਰਬੀਰ ਸਿੰਘ ਨੇ ਅਤੇ   ਮ੍ਰਿਤਕ ਵਿਅਕਤੀ ਮੋਹਨ ਸਿੰਘ ਦੇ ਰਿਸ਼ਤੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੋਹਨ ਸਿੰਘ ਇੱਕ ਮਿਹਨਤੀ ਇਨਸਾਨ ਸੀ ਅਤੇ ਜਮੀਨ ਵੀ ਉਨ੍ਹਾਂ ਕੋਲ ਥੋੜ੍ਹੀ ਹੈ।

ਉਹ ਆਪਣਾ ਗੁਜ਼ਾਰਾ ਦੁਧਾਰੂ ਪਸ਼ੂਆਂ ਦੇ ਸਿਰ ਤੇ ਹੀ ਕਰ ਰਹੇ ਸਨ ਪਰ ਇਸ ਦਰਿਆ ਦੇ ਪਾਣੀ ਨੇ, ਉਨ੍ਹਾਂ ਦਾ ਸਾਰਾ ਕੁੱਝ ਹੀ ਬਰਬਾਦ ਕਰਕੇ ਰੱਖ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਦਰਿਆ ਦੇ ਪਾਣੀ ਕਾਰਨ ਜਿੱਥੇ ਉਹਨਾਂ ਦੀ ਸਾਰੀ ਫਸਲ ਖਰਾਬ ਹੋ ਗਈ ਉੱਥੇ ਹੀ ਜੋ ਮੋਹਨ ਸਿੰਘ ਕੋਲ ਦੋ ਪਸ਼ੂ ਸਨ ਉਹ ਵੀ ਰਿਸ਼ਤੇਦਾਰਾਂ ਕੋਲ ਛੱਡ ਆਏ ਜਿਸ ਕਾਰਨ ਘਰ ਦਾ ਗੁਜ਼ਾਰਾ ਚੱਲਣਾ ਬੰਦ ਹੋ ਗਿਆ ਸੀ ਕਰਜੇ ਦਾ ਬੋਝ ਮੋਹਨ ਸਿੰਘ ਨੂੰ ਸਤਾ ਰਹੀ ਸੀ ਜਿਸ ਕਰਕੇ ਮੋਹਨ ਸਿੰਘ ਲਗਾਤਾਰ ਡਿਪ੍ਰੈਸ਼ਨ ਵਿੱਚ ਰਹਿੰਦਾ ਸੀ ਅਤੇ ਜਦ ਅੱਜ  ਉਹ ਆਪਣੇ

ਖੇਤਾਂ ਵਿੱਚ ਗਿਆ ਅਤੇ ਜਦ ਉਸਨੇ ਖੇਤਾਂ ਵਿੱਚ ਡੁੱਬੀ ਆਪਣੀ ਫਸਲ ਦੇਖੀ ਤਾਂ ਮੋਹਣ ਸਿੰਘ ਉਥੇ ਹੀ ਡਿੱਗ ਪਿਆ ਅਤੇ ਉਸ ਦੀ ਮੌ ਤ ਹੋ ਗਈ। ਕਿਸਾਨ ਮੋਹਨ ਸਿੰਘ ਦੇ ਪਰਿਵਾਰ ਅਤੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੋਹਨ ਸਿੰਘ ਦੇ ਪਰਿਵਾਰ ਨੂੰ  ਬਣਦਾ ਮੁਆਵਜਾ ਦਿੱਤਾ ਜਾਵੇ ਅਤੇ ਯੋ ਕਰਜ਼ਾ ਹੈ ਉਹ ਮਾਫ਼ ਕੀਤਾ ਜਾਵੇ। ਉਧਰ ਮੌਕੇ ਤੇ ਪਹੁੰਚੇ ਪੁਲਿਸ ਚੌਕੀ ਤੂਤ ਦੇ ਇਨਚਾਰਜ ਬਲਵਿੰਦਰ ਸਿੰਘ ਮੋਹਨ ਸਿੰਘ ਦੀ ਡਿਪ੍ਰੈਸ਼ਨ ਕਾਰਨ ਮੌ ਤ ਹੋਈ ਹੈ ਅਤੇ ਪਰਿਵਾਰ ਦੇ ਬਿਆਨ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *