ਵੋਟਾਂ ਵਿਚ ਖੜ੍ਹੇ ਹੋਏ ਕਿਸਾਨ ਉਮੀਦਵਾਰਾਂ ਨੂੰ ਕਿਸਾਨਾ ਨਹੀਂ ਪਾਇਆ ਘੇਰਾ

Latest Update

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਦੋ ਹਜਾਰ ਬਾਈ ਦੀਆਂ ਚੋਣਾਂ ਚੱਲ ਰਹੀਆਂ ਹਨ ਵੀਹ ਫਰਵਰੀ ਨੂੰ ਇਹ ਚੋਣਾਂ ਹੋਣੀਆਂ ਹਨ ਉਸ ਤੋਂ ਬਾਅਦ ਦੱਸ ਮਾਰਚ ਨੂੰ ਇਨ੍ਹਾਂ ਦਾ ਨਤੀਜਾ ਆਵੇਗਾ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਆਵੇਗੀ ਪਰ ਉਸ ਤੋਂ ਪਹਿਲਾਂ ਚੋਣਾਂ ਦਾ ਮਾਹੌਲ ਕਾਫ਼ੀ ਜਗ੍ਹਾ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਕੁਝ ਨਵੀਆਂ ਪਾਰਟੀਆਂ ਵੀ ਸਾਹਮਣੇ ਆਈਆਂ ਹਨ ਕਿਉਂਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ ਪਰ ਉੱਥੇ ਹੀ ਕਿਸਾਨਾਂ ਦੀ

ਆਪਣੀ ਇੱਕ ਵੱਖਰੀ ਪਾਰਟੀ ਬਣਾਈ ਜਿਸ ਦਾ ਜ਼ਿਆਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੀ ਝੱਲਣਾ ਪਵੇਗਾ ਕਿਉਂਕਿ ਜੋ ਕੱਟੜ ਅਕਾਲੀ ਹਨ ਜਾਂ ਫਿਰ ਕੱਟੜ ਕਾਂਗਰਸੀ ਹਨ ਉਨ੍ਹਾਂ ਦੀਆਂ ਵੋਟਾਂ ਨੂੰ ਤੋੜਨਾ ਕਾਫੀ ਮੁਸ਼ਕਿਲ ਹੈ ਪਰ ਜੇਕਰ ਜਿਹੜੇ ਲੋਕ ਬਦਲਾਅ ਚਾਹੁੰਦੇ ਹਨ ਉਹ ਆਪਣੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਜਾਂ ਫਿਰ ਕਿਸਾਨਾਂ ਦੀ ਨਵੀਂ ਬਣੀ ਪਾਰਟੀ ਜਾਂ ਫਿਰ ਆਜ਼ਾਦ ਉਮੀਦਵਾਰਾਂ ਨੂੰ ਹੀ ਪਾਉਣਗੇ ਜਿਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜਿੱਥੇ

ਕੁਝ ਕਿਸਾਨ ਉਮੀਦਵਾਰ ਜੋ ਕਿ ਵੋਟਾਂ ਦੇ ਵਿੱਚ ਚੋਣਾਂ ਦੇ ਲਈ ਪ੍ਰਚਾਰ ਕਰ ਰਹੇ ਹਨ ਉਹ ਇੱਕ ਕਿਸਾਨ ਦੇ ਘਰ ਜਾਂਦੇ ਹਨ ਤਾਂ ਇੱਥੇ ਕਿਸਾਨ ਦੇ ਵੱਲੋਂ ਸਵਾਲਾਂ ਦਾ ਘੇਰਾ ਪਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੋ ਇਹ ਕੁਝ ਕਰ ਰਹੇ ਹਨ ਉਹ ਸਭ ਕੁਝ ਗਲਤ ਹੋ ਰਿਹਾ ਹੈ ਕੱਲ੍ਹ ਨੂੰ ਜੇਕਰ ਦੁਬਾਰਾ ਕਿਸਾਨਾਂ ਦੇ ੳੁੱਤੇ ਇਸ ਪ੍ਰਕਾਰ ਦੀ ਕੋਈ ਮੁਸੀਬਤ ਆਉਂਦੀ ਹੈ ਭਾਵ ਕੋਈ ਹੋਰ ਕਾਨੂੰਨ ਲਾਗੂ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਕਿਸਾਨ ਇਕੱਠੇ ਨਹੀਂ ਸਕਣਗੇ ਕਿਉਂਕਿ ਜੇਕਰ ਕਿਸਾਨ ਸਿਆਸਤ ਦੇ ਵਿੱਚ ਆਉਂਦੇ ਹਨ

ਤਾਂ ਉਹ ਆਪਣੇ ਹੀ ਲੀਡਰਾਂ ਦੇ ਖ਼ਿਲਾਫ਼ ਧਰਨੇ ਨਹੀਂ ਲਗਾ ਪਾਉਣਗੇ ਜੇਕਰ ਬਲਬੀਰ ਸਿੰਘ ਰਾਜੇਵਾਲ ਦੀ ਸਰਕਾਰ ਬਣਦੀ ਵੀ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਕਿਸਾਨਾਂ ਨੂੰ ਆਉਂਦੀ ਹੈ ਤਾਂ ਉਹ ਆਪਣਾ ਹੱਕ ਲੈਣ ਦੇ ਲਈ ਸਰਕਾਰ ਦੇ ਖ਼ਿਲਾਫ਼ ਨਹੀਂ ਚੱਲ ਪਾਉਣਗੇ ਅਤੇ ਲੋਕਾਂ ਨੂੰ ਇਕੱਠਾ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਵੇਗਾ ਸੋ ਦੋਨਾਂ ਧਿਰਾਂ ਦੇ ਵੱਲੋਂ ਆਪਣੇ ਵਿਚਾਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਬੰਧੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਵੀ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਸਿਆਸਤ ਦੇ ਵਿਚ ਨਹੀਂ ਆਉਣਾ ਚਾਹੀਦਾ ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *