ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ ਦੇਖਿਆ ਜਾਵੇ ਤਾਂ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਜਾਨਵਰਾਂ ਨੂੰ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਕੁੱਟਦੇ ਮਾਰਦੇ ਹਨ ਪਰ ਉਥੇ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਇਨ੍ਹਾਂ ਦੇ ਨਾਲ ਹਮਦਰਦੀ ਰੱਖਦੇ ਹਨ ਅਤੇ ਜੇਕਰ ਕਿਸੇ ਵੀ ਜਾਨਵਰ ਨੂੰ ਦੁਖੀ ਦੇਖਦੇ ਹਨ ਜਾਂ ਫਿਰ ਭੁੱਖਾ ਦੇਖਦੇ ਹਨ ਤਾਂ ਉਨ੍ਹਾਂ ਦੀ ਮਦਦ ਕਰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਕੁੜੀ ਦੇ ਵੱਲੋਂ ਲਾਕਡਾਊਨ
ਦੇ ਵਿੱਚ ਦੋ ਤਿੰਨ ਕੁੱਤਿਆਂ ਦੀ ਮਦਦ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਇਹ ਕੰਮ ਵਧੀਆ ਲੱਗਣ ਲੱਗਿਆ ਭਾਵ ਜਦੋਂ ਉਹ ਭੁੱਖੇ ਕੁੱਤਿਆਂ ਨੂੰ ਖਾਣਾ ਦਿੰਦੇ ਸੀ ਤਾਂ ਕੁੱਤੇ ਵੀ ਉਸ ਦੇ ਨਾਲ ਹਮਦਰਦੀ ਕਰਦੇ ਹੋਏ ਦਿਖਾਈ ਦਿੰਦੇ ਸੀ ਜੋ ਉਸ ਨੂੰ ਕਾਫ਼ੀ ਜ਼ਿਆਦਾ ਵਧੀਆ ਲੱਗਣ ਲੱਗਿਆ ਜਿਸ ਤੋਂ ਬਾਅਦ ਉਸ ਨੇ ਲਗਾਤਾਰ ਬਿਮਾਰ ਜਾਂ ਫਿਰ ਜ਼ਖ਼ਮੀ ਕੁੱਤਿਆਂ ਨੂੰ ਇਲਾਜ
ਦੇਣਾ ਸ਼ੁਰੂ ਕਰ ਦਿੱਤਾ ਇਸ ਤੋਂ ਇਲਾਵਾ ਭੁੱਖੇ ਕੁੱਤਿਆਂ ਨੂੰ ਖਾਣਾ ਦਿੰਦੀ ਸੀ ਅਤੇ ਅੱਜ ਦੇ ਸਮੇਂ ਵਿੱਚ ਇਹ ਦੋ ਤਿੰਨ ਨਹੀਂ ਬਲਕਿ ਪੂਰੇ ਦੋ ਸੌ ਕੁੱਤਿਆਂ ਦਾ ਧਿਆਨ ਰੱਖ ਰਹੀ ਹੈ ਇਸ ਦਾ ਕਹਿਣਾ ਹੈ ਕਿ ਇਸ ਨੂੰ ਇਹ ਕੰਮ ਵਧੀਆ ਲੱਗਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੀ ਹੈ ਇਸ ਦੇ ਨਾਲ ਹੀ ਇਹ ਇਨ੍ਹਾਂ ਕੁੱਤਿਆਂ ਦੀ ਵੀ
ਦੇਖਭਾਲ ਕਰ ਰਹੀ ਹੈ ਇਸ ਲੜਕੀ ਦੀ ਉਮਰ ਪੱਚੀ ਸਾਲ ਦੱਸੀ ਜਾ ਰਹੀ ਹੈ ਸੋ ਇਸ ਮਾਮਲੇ ਸਬੰਧੀ ਜਾਨਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਲੜਕੀ ਦੀ ਤਾਰੀਫ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਆਪਣਾ ਸਮਾਂ ਇਸ ਤਰੀਕੇ ਨਾਲ ਜਾਨਵਰਾਂ ਦੇ ਲਈ ਦਿੰਦੇ ਹਨ ਜਾਂ ਫਿਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹਨ ਸੋ ਇਸ ਤਰ੍ਹਾਂ ਦੇ ਲੋਕ ਅਕਸਰ ਹੀ ਦੁਨੀਆਂ ਦੇ ਵਿੱਚ ਵਧੀਆ ਸੰਦੇਸ਼ ਦਿੰਦੇ ਹੋਏ ਦਿਖਾਈ ਦਿੰਦੇ ਹਨ ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।