ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੀ ਹੈਰਾਨ ਕਰਕੇ ਰੱਖ ਦਿੰਦੇ ਹਨ ਦੇਖਿਆ ਜਾਵੇ ਤਾਂ ਕੁਝ ਸਿਆਸੀ ਲੀਡਰਾਂ ਦੇ ਵੱਲੋਂ ਕੁਝ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ ਜਿਸ ਕਾਰਨ ਉਹ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ
ਡਰੱਗਜ਼ ਮਾਮਲੇ ਦੇ ਵਿੱਚ ਲਪੇਟਿਆ ਗਿਆ ਹੈ ਭਾਵੇਂ ਕਿ ਉਨ੍ਹਾਂ ਦੇ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਅਕਾਲੀ ਦਲ ਦੇ ਹੀ ਕਸ਼ਮੀਰ ਸਿੰਘ ਸੰਘਾ ਨਾਂ ਦੇ ਵਿਅਕਤੀ ਦੀ ਵੀ ਕਾਫ਼ੀ ਜ਼ਿਆਦਾ ਚਰਚਾ ਹੋ ਰਹੀ ਹੈ ਦੱਸ ਦਈਏ ਕਿ ਇਸ ਵਿਅਕਤੀ ਦੀਆਂ ਕੁਝ ਕੋਲ ਰਿਕਾਰਡਿੰਗਜ਼ ਕੁਝ ਔਰਤਾਂ ਦੇ ਨਾਲ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਦੇ ਵਿਚ
ਇਹ ਵਿਅਕਤੀ ਇਨ੍ਹਾਂ ਔਰਤਾਂ ਦੇ ਨਾਲ ਗ਼ਲਤ ਤਰੀਕੇ ਦੇ ਨਾਲ ਗੱਲਬਾਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਭਾਵ ਉਨ੍ਹਾਂ ਨੂੰ ਆਪਣੇ ਕੋਲ ਆਉਣ ਦੀ ਗੱਲ ਕਹਿ ਰਿਹਾ ਹੈ।ਇਸ ਤੋਂ ਇਲਾਵਾ ਹੋਰ ਵੀ ਬਹੁਤ ਘਟੀਆ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਵਿਅਕਤੀ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ
ਅਤੇ ਇਸ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਦੇਖਿਆ ਜਾਵੇ ਤਾਂ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਇਸ ਪ੍ਰਕਾਰ ਦੇ ਘਟੀਆ ਲੋਕਾਂ ਨੂੰ ਸਿਆਸਤ ਦੇ ਵਿੱਚ ਲਿਆਂਦਾ ਜਾਂਦਾ ਹੈ ਅਤੇ ਲੋਕਾਂ ਦੇ ਵੱਲੋਂ ਵੀ ਇਨ੍ਹਾਂ ਦੀ ਸਪੋਰਟ ਕੀਤੀ ਜਾਂਦੀ ਹੈ ਜਿਸ ਕਾਰਨ ਇਸ ਪ੍ਰਕਾਰ ਦੇ ਲੋਕ ਆਮ ਜਨਤਾ ਨੂੰ
ਕਾਫੀ ਜ਼ਿਆਦਾ ਪ੍ਰੇਸ਼ਾਨ ਕਰਦੇ ਹਨ ਸੋ ਇੱਥੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਉਹ ਅਜਿਹੇ ਘਟੀਆ ਲੋਕਾਂ ਦੀ ਸਪੋਰਟ ਨਾ ਕਰਨ।ਕਿਉਂਕਿ ਜੇਕਰ ਅਜਿਹਾ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਦੇ ਹਾਲਾਤ ਕਾਫ਼ੀ ਜ਼ਿਆਦਾ ਮਾੜੇ ਹੋਣਗੇ ਕਿਉਂਕਿ ਜਦੋਂ ਇਸ ਪ੍ਰਕਾਰ ਦੇ ਲੋਕ ਅੱਗੇ ਆਉਣਗੇ ਤਾਂ ਉਸ ਸਮੇਂ ਜੇਕਰ ਕਿਸੇ ਲੜਕੀ ਦੇ
ਨਾਲ ਕੁਝ ਵੀ ਗਲਤ ਹੁੰਦਾ ਹੈ ਤਾਂ ਉਸ ਤਰ੍ਹਾਂ ਦੇ ਮਾਮਲਿਆਂ ਦੇ ਵਿਚ ਇਨਸਾਫ ਹੋਣ ਦੀ ਉਮੀਦ ਬਿਲਕੁਲ ਵੀ ਨਹੀਂ ਰਹਿੰਦੀ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ ਬਹੁਤ ਸਾਰੀਆਂ ਲੜਕੀਆਂ ਦੇ ਨਾਲ ਗਲਤ ਹੋ ਰਿਹਾ ਹੈ ਪਰ ਇਨਸਾਫ ਨਹੀਂ ਮਿਲ ਰਿਹਾ ਜਿਸ ਦਾ ਕਾਰਨ ਇਹੀ ਹੈ ਕਿ ਗਲਤ ਲੋਕਾਂ ਨੂੰ ਅੱਗੇ ਲਿਆਂਦਾ ਗਿਆ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਸੋਚਣ ਸਮਝਣ ਦੀ ਜ਼ਰੂਰਤ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਦਾ ਸਹੀ ਇਸਤੇਮਾਲ ਹੋ ਸਕੇ ਅਤੇ ਸਹੀ ਲੋਕਾਂ ਨੂੰ ਅੱਗੇ ਲਿਆਂਦਾ ਜਾ ਸਕੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।