ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਠੰਢ ਵਧ ਚੁੱਕੀ ਹੈ ਪੋਹ ਦਾ ਮਹੀਨਾ ਚੱਲ ਰਿਹਾ ਹੈ ਬਹੁਤ ਸਾਰੀਆਂ ਥਾਵਾਂ ਤੇ ਧੁੰਦ ਪੈ ਰਹੀ ਹੈ ਇਸ ਤੋਂ ਇਲਾਵਾ ਕਈ ਥਾਵਾਂ ਤੇ ਬੱਦਲਵਾਈ ਛਾਈ ਹੋਈ ਹੈ ਬਰਸਾਤ ਪੈਣ ਕਾਰਨ ਵੀ ਕਈ ਥਾਵਾਂ ਤੇ ਠੰਢ ਜ਼ਿਆਦਾ ਵਧੀ ਹੋਈ ਹੈ ਜਿਸ ਕਾਰਨ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹਨ ਜੋ ਸਾਰਿਆਂ ਨੂੰ
ਹੈਰਾਨ ਕਰ ਦਿੰਦੀਆਂ ਹਨ।ਧੁੰਦ ਦੇ ਮੌਸਮ ਦੇ ਵਿੱਚ ਕਈ ਹਾਦਸੇ ਹੋ ਜਾਂਦੇ ਹਨ ਜਿਸ ਕਾਰਨ ਲੋਕ ਆਪਣੀ ਜਾਨ ਗਵਾ ਬੈਠਦੇ ਹਨ ਜਾਂ ਫਿਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ ਇਸ ਤੋਂ ਇਲਾਵਾ ਕਈ ਵਾਰ ਘਰਾਂ ਦੇ ਵਿੱਚ ਹੀ ਕੁਝ ਅਜਿਹੇ ਕਾਰਨਾਮੇ ਹੁੰਦੇ ਹਨ ਜਿਨ੍ਹਾਂ ਨਾਲ ਲੋਕਾਂ ਦਾ ਦਿਲ ਦਹਿਲ ਜਾਂਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਹਾਜ਼ਰੀ ਬਾਗ ਤੋਂ ਸਾਹਮਣੇ ਆ ਰਿਹਾ ਹੈ।
ਜਾਣਕਾਰੀ ਮੁਤਾਬਕ ਇੱਥੇ ਇਕ ਘਰ ਦੇ ਵਿਚ ਰਾਤ ਦੇ ਸਮੇਂ ਇੱਕ ਪਰਿਵਾਰ ਦੇ ਵੱਲੋਂ ਇਕ ਕਮਰੇ ਦੇ ਅੰਦਰ ਰੂਮ ਹੀਟਰ ਲਗਾਇਆ ਗਿਆ ਸੀ ਉਸ ਤੋਂ ਬਾਅਦ ਕਮਰੇ ਨੂੰ ਬੰਦ ਕਰਕੇ ਸੌਂ ਗਏ ਜਿਸ ਤੋਂ ਬਾਅਦ ਤਿੰਨ ਜਣਿਆਂ ਨੂੰ ਇਸ ਹੀਟਰ ਦੀ ਗੈਸ ਚੜ੍ਹ ਜਾਂਦੀ ਹੈ ਅਤੇ ਮੌਕੇ ਤੇ ਹੀ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਇਹ ਹਾਦਸਾ ਕਾਫ਼ੀ ਜ਼ਿਆਦਾ ਭਿਆਨਕ ਰਿਹਾ ਅਤੇ ਲੋਕਾਂ ਦੇ ਲਈ
ਬਹੁਤ ਵੱਡਾ ਸਬਕ ਲੈ ਕੇ ਆਇਆ ਹੈ ਕਿ ਜੇਕਰ ਉਹ ਹੀਟਰ ਦਾ ਇਸਤੇਮਾਲ ਕਰਦੇ ਹਨ ਤਾਂ ਸਾਵਧਾਨੀਆਂ ਜ਼ਰੂਰ ਵਰਤੋ ਕਿਸੇ ਵੀ ਪ੍ਰਕਾਰ ਨਾਲ ਬਿਲਕੁਲ ਬੰਦ ਕਮਰੇ ਵਿੱਚ ਹੀਟਰ ਦਾ ਇਸਤੇਮਾਲ ਨਾ ਕੀਤਾ ਜਾਵੇ।ਕਿਉਂਕਿ ਜਦੋਂ ਹੀਟਰ ਦੇ ਵਿੱਚੋਂ ਗੈਸ ਨਿਕਲਦੀ ਹੈ ਤਾਂ ਉਸ ਨੂੰ ਇੱਧਰ ਉੱਧਰ ਫੈਲਣ ਦੇ ਲਈ ਜਗ੍ਹਾ ਚਾਹੀਦੀ ਹੈ ਪਰ ਜੇਕਰ ਉਹ ਜਗ੍ਹਾ ਨਾ ਮਿਲੇ ਤਾਂ ਹੀਟਰ ਫੱਟ ਵੀ ਸਕਦਾ ਹੈ
ਇਸ ਤੋਂ ਇਲਾਵਾ ਇਸ ਦੇ ਨਾਲ ਅੱਗ ਵੀ ਲੱਗ ਸਕਦੀ ਹੈ ਬਹੁਤ ਸਾਰੇ ਲੋਕ ਇਸ ਪ੍ਰਕਾਰ ਦੇ ਹਾਦਸਿਆਂ ਦੇ ਵਿੱਚ ਆਪਣੀ ਜਾਨ ਗਵਾ ਬੈਠਦੇ ਹਨ ਸੋ ਜੇਕਰ ਤੁਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਉਪਕਰਨ ਇਸਤੇਮਾਲ ਕਰ ਰਹੇ ਹੋ ਤਾਂ ਪਹਿਲਾਂ ਉਸ ਦੇ ਬਾਰੇ ਪੂਰੀ ਜਾਣਕਾਰੀ ਲੋਕ ਕਿਸ ਤਰੀਕੇ ਨਾਲ ਇਸ ਨੂੰ ਸਹੀ ਇਸ ਤਰ੍ਹਾਂ ਇਸਤੇਮਾਲ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਉਸ ਤੋਂ ਬਾਅਦ ਹੀ ਉਸ ਦਾ ਇਸਤੇਮਾਲ ਕੀਤਾ ਜਾਵੇ ਅਤੇ ਸਾਵਧਾਨੀ ਵਰਤੀ ਜਾਵੇ।